Banner
Banner

ਬੇਹੱਦ ਮੰਦਭਾਗੀ ਘਟਨਾ! ਡੋਲੀ ਚੜਨ ਤੋਂ ਪਹਿਲਾਂ ਘਰ ‘ਚੋਂ ਲਾੜੀ ਦੀ ਉੱਠੀ ਅਰਥੀ, ਪਿੰਡ ‘ਚ ਸੋਗ ਦੀ ਲਹਿਰ

Faridkot News; ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕਿ ਉਸੇ ਧੀ ਨੂੰ ਡੋਲੀ ਵਾਲੇ ਸੂਟ ‘ਚ ਅਰਥੀ ਤੇ ਲਿਜਾਨਾ ਪਿਆ। ਜਾਣਕਾਰੀ ਮੁਤਾਬਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ […]
Jaspreet Singh
By : Updated On: 25 Oct 2025 20:23:PM
ਬੇਹੱਦ ਮੰਦਭਾਗੀ ਘਟਨਾ! ਡੋਲੀ ਚੜਨ ਤੋਂ ਪਹਿਲਾਂ ਘਰ ‘ਚੋਂ ਲਾੜੀ ਦੀ ਉੱਠੀ ਅਰਥੀ, ਪਿੰਡ ‘ਚ ਸੋਗ ਦੀ ਲਹਿਰ

Faridkot News; ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕਿ ਉਸੇ ਧੀ ਨੂੰ ਡੋਲੀ ਵਾਲੇ ਸੂਟ ‘ਚ ਅਰਥੀ ਤੇ ਲਿਜਾਨਾ ਪਿਆ।

ਜਾਣਕਾਰੀ ਮੁਤਾਬਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ ਅਤੇ ਦੋਨਾਂ ਦੀ ਮੰਗਣੀ ਦੋਹਾਂ ਪਰਿਵਾਰਾਂ ਵੱਲੋਂ ਵੀਡੀਓ ਕਾਲ ਜਰੀਏ ਕਰ ਦਿੱਤੀ ਗਈ ਪਰ ਹਲੇ ਤੱਕ ਦੋਨਾਂ ਦੀ ਆਪਸੀ ਮੁਲਾਕਾਤ ਨਹੀਂ ਹੋਈ ਸੀ ਅਤੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਸ ਆਇਆ ਸੀ, ਜਿਥੇ ਦੋਹਾ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲਿਆਂ ਵੱਲੋਂ ਜਾਗੋ ਦੋਰਾਨ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਮਸਤੀ ਕੀਤੀ ਅਤੇ ਇਸੇ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ‘ਚੋਂ ਖੂਨ ਵਗਣ ਲੱਗ ਗਿਆ।

ਕੁੜੀ ਨੂੰ ਡਾਕਟਰ ਕੋਲ ਲਿਜਾਈਆ ਗਿਆ ਜਿਥੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਪੁਰਾ ਪਿੰਡ ਸੋਗ ਦੇ ਮਾਹੌਲ ‘ਚ ਹੈ। ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾ ਪਰਿਵਾਰਾਂ ‘ਚ ਰਿਸ਼ਤਾ ਬੱਝਣ ਨਾਲ ਦੋਨੋ ਪਰਿਵਾਰ ਬਹੁਤ ਖੁਸ਼ ਸਨ ਅਤੇ ਵਿਆਹ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਗਈਆਂ ਸਨ ਪਰ ਬਰਾਤ ਆਉਣ ਤੋਂ ਇੱਕ ਰਾਤ ਪਹਿਲਾ ਹੀ ਕੁੜੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।

Read Latest News and Breaking News at Daily Post TV, Browse for more News

Ad
Ad