ਮੁਅਤੱਲ DIG ਭੁੱਲਰ ਦੇ ਵਿਦੇਸ਼ੀ ਕਨੈਕਸ਼ਨ ਨੂੰ ਲੈ ਵੱਡਾ ਖੁਲਾਸਾ, ਦੁਬਈ ‘ਚ 2 ਤੇ ਕੈਨੇਡਾ ‘ਚ 3 ਫਲੈਟ, ਲੁਧਿਆਣਾ ‘ਚ ਮਿਲੀਆਂ 20 ਦੁਕਾਨਾਂ; ਹੋਰ ਕਈ ਖੁਲਾਸੇ…
Bhullar Case: ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਦੱਸ ਦੇਈਏ ਕਿ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਡੀਆਈਜੀ ਦੇ ਵਿਦੇਸ਼ੀ ਸਬੰਧ ਸਾਹਮਣੇ ਆਏ ਹਨ। ਭੁੱਲਰ ਨੇ ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਯਾਤਰਾ ਕੀਤੀ ਸੀ। ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ ਅਤੇ ਇਸ ਰਾਹੀਂ ਉਨ੍ਹਾਂ ਦੀਆਂ ਵਿਦੇਸ਼ੀ ਯਾਤਰਾਵਾਂ ਦੇ ਵੇਰਵੇ ਇਕੱਠੇ ਕਰ ਰਹੀ ਹੈ।
ਸੀਬੀਆਈ ਦੇ ਅਧਿਕਾਰਤ ਸੂਤਰਾਂ ਅਨੁਸਾਰ, ਹੁਣ ਤੱਕ ਭੁੱਲਰ ਦੇ ਦੁਬਈ ਵਿੱਚ ਦੋ ਅਤੇ ਕੈਨੇਡਾ ਵਿੱਚ ਤਿੰਨ ਫਲੈਟਾਂ ਵਜੋਂ ਹੋਈ ਹੈ। ਇਸ ਤੋਂ ਇਲਾਵਾ, ਉਸ ਕੋਲ ਲੁਧਿਆਣਾ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਛੀਵਾੜਾ ਖੇਤਰ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਵਿਦੇਸ਼ਾਂ ਵਿੱਚ ਜਾਇਦਾਦਾਂ ਬਣਾਈਆਂ।
ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਹੁਣ ਇਨ੍ਹਾਂ ਜਾਇਦਾਦਾਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਜਾਂਚ ਕਰ ਰਹੀ ਹੈ ਕਿ… ਕੀ ਇਹ ਜਾਇਦਾਦਾਂ ਕਿਸੇ ਹੋਰ ਦੇ ਨਾਮ ‘ਤੇ ਖਰੀਦੀਆਂ ਗਈਆਂ ਸਨ। ਆਉਣ ਵਾਲੇ ਦਿਨਾਂ ਵਿੱਚ ਭੁੱਲਰ ਦੀਆਂ ਜਾਇਦਾਦਾਂ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾ ਸਕਦੀ ਸੀਬੀਆਈ
ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਨਾਲ ਰਿਸ਼ਵਤਖੋਰੀ ਦਾ ਸੌਦਾ ਕਰਵਾਉਣ ਵਾਲੇ ਕ੍ਰਿਸ਼ਨੂ ਨੂੰ ਸੀਬੀਆਈ ਵੱਲੋਂ ਸਰਕਾਰੀ ਗਵਾਹ ਬਣਾਇਆ ਜਾ ਸਕਦਾ ਹੈ। ਇਸ ਲਈ ਸੀਬੀਆਈ ਕ੍ਰਿਸ਼ਨੂ ਨੂੰ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਉਹ ਸਰਕਾਰੀ ਗਵਾਹ ਬਣ ਜਾਂਦਾ ਹੈ, ਤਾਂ ਇਹ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ।