Journalism Of Hope
BREAKING NEWS
ਪਟਿਆਲਾ ਤੋਂ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਨੂੰ ਚੋਣ ਕਮਿਸ਼ਨ ਦਾ ਨੋਟਿਸ......ਪਟਿਆਲਾ ਨਗਰ ਨਿਗਮ ਚੋਣਾਂ: 6 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਕਰਨ ਦੇ ਹੁਕਮ......ਮੁਕੇਰੀਆਂ ’ਚ ਕਿਸਾਨਾਂ ਦੇ ਧਰਨੇ ਦੌਰਾਨ ਵੱਡਾ ਹਾਦਸਾ, ਟਰਾਲੀ ਨਾਲ ਟਕਰਾਈ ਬਾਈਕ; ਨੌਜਵਾਨ ਦੀ ਮੌਤ......ਪੰਜਾਬ ਸਮੇਤ 5 ਸੂਬਿਆਂ ਦੀ ਡਰਾਫਟ ਵੋਟਰ ਸੂਚੀ ਜਾਰੀ, ਯੂਪੀ ’ਚ 20.7 ਲੱਖ ਵੋਟਰ ਵਧੇ......NEET-UG ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ.......ਕੁਲਗਾਮ ’ਚ ਲਸ਼ਕਰ ਦਾ ਅੱਤਵਾਦੀ ਲਤੀਫ ਭੱਟ ਮੁਕਾਬਲੇ ’ਚ ਢੇਰ......ਦਿਲਜੀਤ ਦੋਸਾਂਝ ਦੇ ਮੁੱਲਾਂਪੁਰ ਕੰਸਰਟ ’ਤੇ ਬਾਲ ਕਮਿਸ਼ਨ ਦਾ ਨੋਟਿਸ, ਡੀ.ਸੀ. ਮੋਹਾਲੀ ਤੋਂ ਮੰਗੀ ਰਿਪੋਰਟ.......DNA ਰਿਪੋਰਟ ਨੇ ਬਦਲਿਆ ਨਾਬਾਲਗ ਨਾਲ ਜਬਰ-ਜਨਾਹ ਦਾ ਕੇਸ, ਨਵਜੰਮੀ ਬੱਚੀ ਦਾ ਪਿਤਾ ਨਹੀਂ ਨਿਕਲਿਆ ਮੁਲਜ਼ਮ......ਪ੍ਰੇਮ ਸਬੰਧਾਂ ’ਚ ਪਤੀ ਬਣਿਆ ਰੋੜਾ ਤਾਂ ਪਤਨੀ ਨੇ ਹੀ ਰਚੀ ਕਤਲ ਦੀ ਸਾਜ਼ਿਸ਼ ! 3 ਲੱਖ ਦੀ ਦਿੱਤੀ ਸੁਪਾਰੀ......11 ਸਾਲ ਪੁਰਾਣੇ ਡੀਐੱਸਪੀ ਕਤਲ ਕੇਸ ’ਚ ਸਾਬਕਾ ਸਰਪੰਚ ਸਮੇਤ 4 ਨੂੰ ਉਮਰ ਕੈਦ

895 ਕਰੋੜ ਦੇ ਗਹਿਣੇ ਚੋਰੀ ਕਰਨ ਵਾਲੇ ਚੋਰ ਕਾਬੂ

ਫਰਾਂਸ ਦੀ ਰਾਜਧਾਨੀ ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਕੀਮਤੀ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਚੋਰੀ 19 ਅਕਤੂਬਰ ਨੂੰ ਉਸ ਸਮੇਂ ਹੋਈ ਸੀ, ਜਦੋਂ ਮਿਊਜ਼ੀਅਮ ਹਾਲੇ ਖੁੱਲ੍ਹਿਆ ਹੀ ਸੀ। ਚੋਰ ਇੱਥੋਂ 8 ਕੀਮਤੀ ਗਹਿਣੇ ਚੋਰੀ ਕਰਕੇ ਲੈ ਗਏ ਸੀ, ਜਿਨ੍ਹਾਂ ਦੀ ਕੀਮਤ 102 ਮਿਲੀਅਨ ਡਾਲਰ ਦੱਸੀ ਜਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
895 ਕਰੋੜ ਦੇ ਗਹਿਣੇ ਚੋਰੀ ਕਰਨ ਵਾਲੇ ਚੋਰ ਕਾਬੂ

ਫਰਾਂਸ ਦੀ ਰਾਜਧਾਨੀ ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਕੀਮਤੀ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਚੋਰੀ 19 ਅਕਤੂਬਰ ਨੂੰ ਉਸ ਸਮੇਂ ਹੋਈ ਸੀ, ਜਦੋਂ ਮਿਊਜ਼ੀਅਮ ਹਾਲੇ ਖੁੱਲ੍ਹਿਆ ਹੀ ਸੀ। ਚੋਰ ਇੱਥੋਂ 8 ਕੀਮਤੀ ਗਹਿਣੇ ਚੋਰੀ ਕਰਕੇ ਲੈ ਗਏ ਸੀ, ਜਿਨ੍ਹਾਂ ਦੀ ਕੀਮਤ 102 ਮਿਲੀਅਨ ਡਾਲਰ ਦੱਸੀ ਜਾ ਰਹੀ ਐ।

ਦੁਨੀਆ ਦੇ ਸਭ ਤੋਂ ਵੱਡੇ ਆਰਟ ਮਿਊਜ਼ੀਅਮ ਲੂਵਰ ਵਿਚ ਕੀਮਤੀ ਗਹਿਣਿਆਂ ਦੀ ਚੋਰੀ ਕਰਨ ਵਾਲੇ ਦੋ ਸ਼ਾਤਿਰ ਚੋਰਾਂ ਨੂੰ ਫਰਾਂਸ ਪੁਲਿਸ ਨੇ ਕਾਬੂ ਕਰ ਲਿਆ। ਇਨ੍ਹਾਂ ਚੋਰਾਂ ਨੇ 19 ਅਕਤੂਬਰ ਦੇ ਦਿਨ ਮਿਊਜ਼ੀਅਮ ਵਿਚ ਦਾਖ਼ਲ ਹੋ ਕੇ 8 ਬੇਸ਼ਕੀਮਤੀ ਚੋਰੀ ਕਰ ਲਏ ਸੀ, ਜਿਨ੍ਹਾਂ ਦੀ ਕੀਮਤ ਭਾਰਤੀ ਰੁਪਏ ਵਿਚ 895 ਕਰੋੜ ਰੁਪਏ ਦੱਸੀ ਜਾਂਦੀ ਐ। ਜਾਣਕਾਰੀ ਅਨੁਸਾਰ ਪੈਰਿਸ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਇਕ ਸਪੈਸ਼ਲ ਪੁਲਿਸ ਯੂਨਿਟ ਬੀਆਰਬੀ ਨੂੰ ਨੂੰ ਸੌਂਪੀ ਸੀ, ਜੋ ਵੱਡੀਆਂ ਡਕੈਤੀਆਂ ਅਤੇ ਲੁੱਟ ਦੇ ਮਾਮਲਿਆਂ ਦੀ ਜਾਂਚ ਕਰਦੀ ਐ। ਇਸ ਯੂਨਿਟ ਦੇ ਜਵਾਨਾਂ ਨੇ ਇਨ੍ਹਾਂ ਚੋਰਾਂ ਵਿਚੋਂ ਇਕ ਨੂੰ ਪੈਰਿਸ ਚਾਰਲਸ ਡੀ ਗਾਲ ਹਵਾਈ ਅੱਡੇ ’ਤੇ ਕਾਬੂ ਕਰ ਲਿਆ ਜਦਕਿ ਦੂਜੇ ਚੋਰ ਨੂੰ ਪੈਰਿਸ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।

ਚੋਰਾਂ ਵੱਲੋਂ ਇਸ ਘਟਨਾ ਨੂੰ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ। ਚੋਰਾਂ ਨੇ ਮਿਊਜ਼ੀਅਮ ਦੇ ਉਪਰ ਦੀ ਮੰਜ਼ਿਲ ’ਤੇ ਇਕ ਖਿੜਕੀ ਨੂੰ ਕ੍ਰੇਨ ਨਾਲ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਗਹਿਣੇ ਚੋਰੀ ਕਰ ਲਏ। ਚੋਰ ਚੋਰੀ ਤੋਂ ਬਾਅਦ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸੀ। ਮਹਿਜ਼ 4 ਮਿੰਟਾਂ ਦੇ ਅੰਦਰ ਹੀ ਚੋਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਸੇ ਦਿਨ ਤੋਂ ਪੁਲਿਸ ਵੱਲੋਂ ਇਨ੍ਹਾਂ ਸ਼ਾਤਿਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ। ਚੋਰਾਂ ਵੱਲੋਂ ਮਿਊਜ਼ੀਅਮ ਵਿਚੋਂ ਚੋਰੀ ਕੀਤੇ ਗਏ ਸਮਾਨ ਵਿਚ ਕੁਈਨ ਮੈਰੀ ਅਮੇਲੀਆ ਅਤੇ ਕੁਈਨ ਹਾਰਟੈਂਸ ਦਾ ਤਾਜ, ਨੀਲਮ ਦਾ ਹਾਰ, ਨੀਲਮ ਦਾ ਝੁਮਕਾ, ਇੰਪ੍ਰੈੱਸ ਮੈਰੀ ਲੂਈਸ ਦਾ ਪੰਨਿਆਂ ਵਾਲਾ ਹਾਰ, ਪੰਨਿਆਂ ਵਾਲੇ ਝੁਮਕਿਆਂ ਦੀ ਜੋੜੀ, ਰਿਲਕਵਰੀ ਨਾਂਅ ਦਾ ਕੀਮਤੀ ਬ੍ਰੋਚ, ਇੰਪ੍ਰੈੱਸ ਯੂਜ਼ਿਨੀ ਦਾ ਵੱਡਾ ਕਾਰਸਾਜ਼ ਬੋਅ ਬ੍ਰੋਚ, ਇੰਪ੍ਰੈੱਸ ਯੂਜ਼ਿਨੀ ਦਾ ਤਾਜ ਸ਼ਾਮਲ ਨੇ। ਦੱਸ ਦਈਏ ਕਿ ਪੁਲਿਸ ਵੱਲੋਂ ਹੁਣ ਦੋਵੇਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਐ ਤਾਂਕਿ ਪੂਰੇ ਮਾਮਲੇ ਦਾ ਪਤਾ ਚੱਲ ਸਕੇ।

Read Latest News and Breaking News at Daily Post TV, Browse for more News

Ad
Ad

Punjab District News