Banner
Banner

ਇੱਕ ਦਿਨ ‘ਚ ਰਿਕਾਰਡ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ 266 FIR ਦਰਜ

Punjab News: ਪੰਜਾਬ ‘ਚ ਸੋਮਵਾਰ ਨੂੰ ਫਿਰ ਰਿਕਾਰਡ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ। ਇੱਕ ਦਿਨ ‘ਚ ਕੁੱਲ 147 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਕਿ ਇਸ ਸੀਜ਼ਨ ਦੇ ਇੱਕ ਦਿਨ ‘ਚ ਸਭ ਤੋਂ ਵੱਧ ਮਾਮਲੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 122 ਰਿਕਾਰਡ ਮਾਮਲੇ ਸਾਹਮਣੇ ਆਏ ਸਨ। ਇਸ ਸੀਜ਼ਨ ‘ਚ ਹੁਣ ਤੱਕ ਪਰਾਲੀ ਸਾੜਨ […]
Amritpal Singh
By : Updated On: 28 Oct 2025 10:09:AM
ਇੱਕ ਦਿਨ ‘ਚ ਰਿਕਾਰਡ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ 266 FIR ਦਰਜ
Stubble Burning

Punjab News: ਪੰਜਾਬ ‘ਚ ਸੋਮਵਾਰ ਨੂੰ ਫਿਰ ਰਿਕਾਰਡ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ। ਇੱਕ ਦਿਨ ‘ਚ ਕੁੱਲ 147 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਕਿ ਇਸ ਸੀਜ਼ਨ ਦੇ ਇੱਕ ਦਿਨ ‘ਚ ਸਭ ਤੋਂ ਵੱਧ ਮਾਮਲੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 122 ਰਿਕਾਰਡ ਮਾਮਲੇ ਸਾਹਮਣੇ ਆਏ ਸਨ। ਇਸ ਸੀਜ਼ਨ ‘ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 890 ਹੋ ਗਏ ਹਨ।

ਸੋਮਵਾਰ ਨੂੰ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸੰਗਰੂਰ ਤੋਂ ਆਏ। ਇੱਥੇ 32 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਗਰੂਰ ‘ਚ ਹੁਣ ਤੱਕ ਪਰਾਲੀ ਜਲਾਉਣ ਦੇ ਕੁੱਲ ਮਾਮਲੇ ਵੱਧ ਕੇ 79 ਹੋ ਗਏ ਹਨ। ਪੰਜਾਬ ‘ਚ ਲਗਾਤਾਰ ਪਰਾਲੀ ਜਲਾਉਣ ਨਾਲ ਕਈ ਸ਼ਹਿਰਾਂ ਦੇ AQI ‘ਤੇ ਵੀ ਅਸਰ ਪਿਆ ਹੈ।

AQI ਪ੍ਰਭਾਵਿਤ
ਸੀਪੀਸੀਬੀ ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ ਲੁਧਿਆਣਾ ਦਾ AQI 196, ਜਲੰਧਰ ਦਾ 193, ਅੰਮ੍ਰਿਤਸਰ ਦਾ 157, ਬਠਿੰਡਾ ਦਾ 148, ਪਟਿਆਲਾ ਦਾ 140, ਮੰਡੀ ਗੋਬਿੰਦਗੜ੍ਹ ਦਾ 137 ਤੇ ਰੂਪਨਗਰ ਦਾ 116 ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ AQ ਗਲੇ, ਨੱਕ ਸਮੇਤ ਦਿਲ, ਫੇਫੜੇ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਕੁੱਲ 266 FIR ਦਰਜ, 296 ਰੈੱਡ ਐਂਟਰੀਆਂ
ਪੰਜਾਬ ‘ਚ ਸਭ ਤੋਂ ਵੱਧ ਪਰਾਲੀ ਤਰਨਤਾਰਨ ਜ਼ਿਲ੍ਹੇ ‘ਚ ਸਾੜੀ ਗਈ। ਇੱਥੇ ਹੁਣ ਤੱਕ ਕੁੱਲ 249 ਮਾਮਲੇ ਦਰਜ ਕੀਤੇ ਗਏ ਹਨ। ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ‘ਚ ਸਭ ਤੋਂ ਵੱਧ 169 ਮਾਮਲੇ ਦਰਜ ਕੀਤੇ ਗਏ।

ਫਿਰੋਜ਼ਪੁਰ ‘ਚ 87, ਪਟਿਆਲਾ ‘ਚ 46, ਗੁਰਦਾਸਪੁਰ ‘ਚ 41, ਸੰਗਰੂਰ ‘ਚ 79, ਕਪੂਰਥਲਾ ‘ਚ 35, ਬਠਿੰਡਾ ‘ਚ 38, ਫਾਜ਼ਿਲਕਾ ‘ 15, ਜਲੰਧਰ ਤੇ ਬਰਨਾਲਾ ‘ਚ 16-16, ਲੁਧਿਆਣਾ ‘ਚ 9, ਮੋਗਾ ‘ਚ 15, ਮਾਨਸਾ ‘ਚ 12, ਫਤਿਹਗੜ੍ਹ ਸਾਹਿਬ ‘ਚ 15, ਮੁਕਤਸਰ ਸਾਹਿਬ ‘ਚ 11, ਫਰੀਦਕੋਟ ‘ਚ 12, ਐਸਬੀਐਸ ਨਗਰ ਤੇ ਹੁਸ਼ਿਆਰਪੁਰ ‘ਚ 3-3, ਮਲੇਰਕੋਟਲਾ ‘ਚ 4 ਮਾਮਲੇ ਦਰਜ ਕੀਤੇ ਗਏ ਹਨ।
ਹੁਣ ਤੱਕ 266 ਮਾਮਲਿਆਂ ‘ਚ ਐਫਆਈਆਰ ਦਰਜ ਕੀਤੀ ਗਈ ਤੇ 296 ਮਾਮਲਿਆਂ ‘ਚ ਰੈੱਡ ਐਂਟਰੀ ਪਾਈ ਗਈ ਹੈ।

Read Latest News and Breaking News at Daily Post TV, Browse for more News

Ad
Ad