ਵਿਦੇਸ਼ ਜਾਣ ਦੇ ਝਾਂਸੇ ‘ਚ ਆਕੇ ਵਿਅਕਤੀ ਨਾਲ ਵੱਜੀ 9 ਲੱਖ ਦੀ ਠੱਗੀ
Punjab News; ਗੜ੍ਹਸ਼ੰਕਰ ਪੁਲਸ ਨੇ ਮਹਿੰਦਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਪਿੰਡ ਬੋੜਾ ਥਾਣਾ ਗੜ੍ਹਸ਼ੰਕਰ ਨੂੰ ਪੁਰਗਤਾਲ ਵਿਦੇਸ਼ ਭੇਜਣ ਦੇ ਨਾਮ ‘ਤੇ 9 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਖਤਿਆਰ ਸਿੰਘ ਪੁੱਤਰ ਭੂਰਾ ਵਾਸੀ ਨੂਰਮਹਿਲ ਰੋਡ ਮਹਿਮੀ ਕਾਲੋਨੀ ਨੇੜੇ ਐੱਫ਼. ਆਈ. ਸੀ. ਸਟੋਰ ਫਿਲੌਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਧਾਰਾ 406,420 ਆਈ. ਪੀ. […]
By :
Jaspreet Singh
Updated On: 28 Oct 2025 17:58:PM
Punjab News; ਗੜ੍ਹਸ਼ੰਕਰ ਪੁਲਸ ਨੇ ਮਹਿੰਦਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਪਿੰਡ ਬੋੜਾ ਥਾਣਾ ਗੜ੍ਹਸ਼ੰਕਰ ਨੂੰ ਪੁਰਗਤਾਲ ਵਿਦੇਸ਼ ਭੇਜਣ ਦੇ ਨਾਮ ‘ਤੇ 9 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਖਤਿਆਰ ਸਿੰਘ ਪੁੱਤਰ ਭੂਰਾ ਵਾਸੀ ਨੂਰਮਹਿਲ ਰੋਡ ਮਹਿਮੀ ਕਾਲੋਨੀ ਨੇੜੇ ਐੱਫ਼. ਆਈ. ਸੀ. ਸਟੋਰ ਫਿਲੌਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਧਾਰਾ 406,420 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ।
ਮੁਖਤਿਆਰ ਸਿੰਘ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 9 ਜੂਨ 2025 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਉਕਤ ਨਾਲ਼ ਗੱਲਬਾਤ ਕੀਤੀ ਸੀ ਪਰ ਉਨ੍ਹਾਂ ਮੇਰੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ। ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਹੁਸ਼ਿਆਰਪੁਰ ਜਗੀਰ ਸਿੰਘ ਵੱਲੋਂ ਕਰਨ ਤੋਂ ਬਾਅਦ ਥਾਣਾ ਗੜ੍ਹਸ਼ੰਕਰ ਵਿਖੇ ਉਕਤ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।