Banner
Banner

ਮੇਰੀ ਸਰਕਾਰ ‘ਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸੀ- ਕੈਪਟਨ ਅਮਰਿੰਦਰ

Captain Amarinder Singh: ਪੰਜਾਬ ’ਚ ਵੱਧ ਰਹੇ ਗੈਂਗਸਟਰਵਾਦ ਵਿਰੁਧ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਿਚ ਆਮ ਆਦਮੀ ਪਾਰਟੀ ’ਤੇ ਹਮਲਾ ਕੀਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੈਂਗਸਟਰਵਾਦ ’ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ। ਕੈਪਟਨ ਨੇ ਕਿਹਾ ਕਿ ਮੇਰੀ ਸਰਕਾਰ […]
Jaspreet Singh
By : Updated On: 30 Oct 2025 14:20:PM
ਮੇਰੀ ਸਰਕਾਰ ‘ਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸੀ- ਕੈਪਟਨ ਅਮਰਿੰਦਰ

Captain Amarinder Singh: ਪੰਜਾਬ ’ਚ ਵੱਧ ਰਹੇ ਗੈਂਗਸਟਰਵਾਦ ਵਿਰੁਧ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਿਚ ਆਮ ਆਦਮੀ ਪਾਰਟੀ ’ਤੇ ਹਮਲਾ ਕੀਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੈਂਗਸਟਰਵਾਦ ’ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ।

ਕੈਪਟਨ ਨੇ ਕਿਹਾ ਕਿ ਮੇਰੀ ਸਰਕਾਰ ਵਿਚ ਮੈਂ ਗੈਂਗਸਟਰ ਸਿੱਧੇ ਕਰ ਦਿਤੇ ਸਨ। ਕੈਪਟਨ ਅਮਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਸਾਰੇ ਗੈਂਗਸਟਰ ਫੜ ਕੇ ਅੰਦਰ ਕੀਤੇ ਸੀ। ਹੁਣ ਤਾਂ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਮਜੀਠਿਆ ਮਾਮਲੇ ’ਚ ਵੀ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ “ਜਦ ਮਾਮਲੇ ਦੀ ਜਾਂਚ ਇਕ ਵਾਰ ਕਰ ਕੇ ਹਾਈ ਕੋਰਟ ਨੂੰ ਸੌਂਪੀ ਜਾ ਚੁੱਕੀ ਹੈ ਤਾਂ ਦੁਬਾਰਾ ਜਾਂਚ ਕਰਵਾਉਣ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਹਾਈ ਕੋਰਟ ਦੱਸੇ ਜਾਂਚ ਠੀਕ ਹੈ ਜਾਂ ਨਹੀਂ, ਮੁੱਖ ਮੰਤਰੀ ਕਿਵੇਂ ਦੱਸ ਸਕਦਾ ਕਿ ਇਹ ਜਾਂਚ ਠੀਕ ਨਹੀਂ। ਇਕ ਅਪਰਾਧ ’ਚ ਦੋ ਵਾਰ ਜਾਂਚ ਨਹੀਂ ਹੋ ਸਕਦੀ।” ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੋ ਅੱਜ ਦੋ ਥਾਵਾਂ ਤੇ ਪੰਜਾਬ ਦਾ ਦੌਰਾ ਕੀਤਾ ਜਾਣਾ ਹੈ।

Read Latest News and Breaking News at Daily Post TV, Browse for more News

Ad
Ad