ਅਵਾਰਾ ਪਸ਼ੂਆਂ ਨੇ ਸਕੂਟੀ ਸਵਾਰ ਲੜਕੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਜ਼ਖਮੀ ਹਾਲਤ ‘ਚ ਹਸਪਤਾਲ ਕੀਤਾ ਦਾਖਿਲ
Malout Accident; ਮਲੋਟ ਲੋਹਾ ਬਜਾਰ ਵਿਚ ਢੱਠਿਆਂ ਨੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਲੜਕੀਆਂ ਜਖ਼ਮੀਆਂ ਹੋ ਗਈਆਂ ਜਿਨ੍ਹਾਂ ਨੂੰ ਬਜਾਰ ਦੇ ਲੋਕਾਂ ਨੇ ਚੁੱਕ ਕਿ ਨਿੱਜੀ ਹਸਪਤਾਲ ਵਿਚ ਦਾਖਿਲ ਕਰਾਇਆ। ਐਮ ਸੀ ਜਤਿੰਦਰ ਅਹੁਜਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੈਸ ਦੇ ਸਾਹਮਣੇ ਸੜਕ ਉਪਰ ਸਕੂਟੀ ਤੇ ਜਾ ਰਹੀਆਂ ਦੋ ਲੜਕੀਆਂ ਨੂੰ ਅਚਾਨਕ ਭੱਜਦੇ ਆਉਂਦੇ ਦੋ ਅਵਾਰਾ ਪਸ਼ੂਆਂ ਨੇ ਟੱਕਰ ਮਾਰੀ। ਇਹ ਟੱਕਰ ਇੰਨੀ ਜ਼ੋਰਦਾਰ ਦੀ ਸੀ ਕਿ ਸਕੂਟੀ ਸਮੇਤ ਲੜਕੀਆਂ ਜਾਕੇ ਡਿੱਗੀਆਂ।
ਮੌਕੇ ਤੇ ਇਕ ਲੜਕੀ ਦੇ ਸਿਰ ਵਿਚੋਂ ਖੂਨ ਵੀ ਨਿਕਲਿਆ। ਘਟਨਾ ਤੋਂ ਬਾਅਦ ਬਜਾਰ ਦੇ ਲੋਕਾਂ ਨੇ ਰਲ ਕਿ ਇਨ੍ਹਾਂ ਲੜਕੀਆਂ ਨੂੰ ਚੁੱਕਿਆ ਤੇ ਨੇੜੇ ਜੁਨੇਜਾ ਹਸਪਤਾਲ ਵਿਚ ਦਾਖਿਲ ਕਰਾਇਆ। ਡਾ.ਮਾਨਵ ਜੁਨੇਜਾ ਨੇ ਦੱਸਿਆ ਕਿ ਜਖ਼ਮੀਆਂ ਹੋਈਆਂ ਦਿਵਯ (24 ਸਾਲ) ਅਤੇ ਜੋਬਨ (19 ਸਾਲ ) ਫਾਟਕ ਪਾਰ ਦੇ ਪਰਿਵਾਰਾਂ ਦੀਆਂ ਲੜਕੀਆਂ ਹਨ। ਜਿਨ੍ਹਾਂ ਨੂੰ ਡਰੈਸਗਿੰਗ ਕਰਕੇ ਘਰ ਭੇਜ ਦਿੱਤਾ ਹੈ।ਉਧਰ ਸੀਨੀਅਰ ਆਗੂ ਤੇ ਕੌਂਸਲਰ ਜਤਿੰਦਰ ਅਹੂਜਾ ਨੇ ਅਵਾਰਾ ਪਸ਼ੂਆਂ ਨਾਲ ਵਾਪਰ ਰਹੇ ਹਾਦਸਿਆਂ ਨੂੰ ਲੈਕੇ ਸਰਕਾਰ ਤੇ ਪ੍ਰਸਾਸ਼ਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਨ੍ਹਾਂ ਦੀ ਸੰਭਾਲ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।