ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ: ਅਭਿਸ਼ੇਕ ਸ਼ਰਮਾ ਦਾ ਤੂਫ਼ਾਨੀ ਸੈਂਕੜਾ......ਪਾਕਿਸਤਾਨੀ ਸਿੱਖਾਂ ਦੇ 49 ਮੈਂਬਰੀ ਜਥੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਦਰਸ਼ਨ ਦੀਦਾਰੇ......ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ......ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਨੋਟਿਸ......DA ਦੇ ਬਕਾਏ ਮਾਮਲੇ ’ਚ ਹਾਈਕੋਰਟ ਸਖ਼ਤ, ਮੁੱਖ ਸਕੱਤਰ ’ਤੇ 1 ਲੱਖ ਰੁਪਏ ਦਾ ਜੁਰਮਾਨਾ..........ਫਰਾਂਸ ’ਚ ਮੁੜ ਨੀਲਾਮ ਹੋਇਆ ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ, 9 ’ਚੋਂ 7 ਲਾਟ ਵਿਕੇ........ਮੋਗਾ ਗੋਲੀਕਾਂਡ: ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸਸਕਾਰ ਕਰਨ ਤੋਂ ਇਨਕਾਰ.......ਪੰਜਾਬ ਵਿੱਚ ਮੁੜ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ.....ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਹਾਈ-ਸਿਕਿਓਰਿਟੀ ਬਲਾਕ ’ਚ ਕੀਤਾ ਸ਼ਿਫ਼ਟ.....ਤਾਮਿਲਨਾਡੂ ਦੀ ਜੇਲ੍ਹ ’ਚੋਂ 17 ਕੈਦੀ ਫ਼ਰਾਰ.......ਅੰਮ੍ਰਿਤਸਰ ’ਚ ‘ਆਪ’ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ, ਦੋਸਤ ਵੀ ਜ਼ਖ਼ਮੀ

ਚੱਲਦੇ ਅਖੰਡ ਪਾਠ ਦੌਰਾਨ ਗੁਰੂ ਸਾਹਿਬ ਵੱਲ ਸੁੱਟੀ ਜੁੱਤੀ, ਬੇਅਦਬੀ ਮਾਮਲੇ ‘ਚ ਪ੍ਰਵਾਸੀ ਮਜ਼ਦੂਰ ਗ੍ਰਿਫਤਾਰ

Desecration of Sri Guru Granth Sahib Ji in village Shahura; ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਮੇਜਰ ਸਿੰਘ ਦੇ ਪਰਿਵਾਰ ਵੱਲੋਂ ਘਰ ਵਿੱਚ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਅੱਜ ਸਵੇਰੇ ਲਗਭਗ 3 ਵਜੇ, ਉਨ੍ਹਾਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਚੱਲਦੇ ਅਖੰਡ ਪਾਠ ਦੌਰਾਨ ਗੁਰੂ ਸਾਹਿਬ ਵੱਲ ਸੁੱਟੀ ਜੁੱਤੀ, ਬੇਅਦਬੀ ਮਾਮਲੇ ‘ਚ ਪ੍ਰਵਾਸੀ ਮਜ਼ਦੂਰ ਗ੍ਰਿਫਤਾਰ

Desecration of Sri Guru Granth Sahib Ji in village Shahura; ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਮੇਜਰ ਸਿੰਘ ਦੇ ਪਰਿਵਾਰ ਵੱਲੋਂ ਘਰ ਵਿੱਚ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਅੱਜ ਸਵੇਰੇ ਲਗਭਗ 3 ਵਜੇ, ਉਨ੍ਹਾਂ ਦੇ ਘਰ ‘ਚ ਕੰਮ ਕਰਦਾ ਇੱਕ ਪ੍ਰਵਾਸੀ ਮਜ਼ਦੂਰ ਅਚਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਗ੍ਰੰਥੀ ਸਿੰਘ ਵੱਲ ਜੁੱਤੀ ਸੁੱਟ ਕੇ ਬੇਅਦਬੀ ਕਰ ਗਿਆ।

ਘਟਨਾ ਤੋਂ ਬਾਅਦ, ਪਰਿਵਾਰ ਵੱਲੋਂ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਸ਼ੀ ਮਜ਼ਦੂਰ ਨੂੰ ਘਰੋਂ ਭਜਾ ਦਿੱਤਾ ਗਿਆ। ਪਰ ਗ੍ਰੰਥੀ ਸਿੰਘ ਵੱਲੋਂ ਇਹ ਸਾਰੀ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਬਾਬਾ ਸਤਨਾਮ ਸਿੰਘ ਤੱਕ ਪਹੁੰਚਾਈ ਗਈ। ਦੋਵੇਂ ਆਗੂ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਮਜ਼ਦੂਰ ਨੂੰ ਕਾਬੂ ਕਰ ਲਿਆ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਵਾਸੀ ਮਜ਼ਦੂਰ ਦੋਸ਼ੀ ਹੈ, ਉੱਥੇ ਪਾਠ ਕਰਵਾਉਣ ਵਾਲਾ ਪਰਿਵਾਰ ਵੀ ਗੁਰੂ ਸਾਹਿਬ ਜੀ ਦੀ ਪਰਿਹੇਦਾਰੀ ‘ਚ ਕੋਤਾਹੀ ਕਰਕੇ ਉਹਨਾਂ ਹੀ ਜ਼ਿੰਮੇਵਾਰ ਹੈ।

ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਸਤਪਾਲ ਸਿੰਘ ਲੋਪੋਕੇ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਜਗਜੀਤ ਸਿੰਘ, ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ (ਪੁੱਤਰ ਮੇਜਰ ਸਿੰਘ) ਅਤੇ ਸੀਰੀ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਖਿਲਾਫ ਸਖ਼ਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜਿੰਨ੍ਹਾਂ ਨੇ ਵੀ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਵੀ ਨਹੀਂ ਛੱਡਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News