ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਚੁਣੇ SGPC ਦੇ ਪ੍ਰਧਾਨ
SGPC President Elections 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਬਣੇ ਹਨ। ਦੁਪਹਿਰ 12 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ ਵੋਟਿੰਗ ਸ਼ੁਰੂ ਹੋਈ ਸੀ। ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ ਵੋਟਿੰਗ ਕੀਤੀ ਗਈ । ਇਸ ਦੌਰਾਨ ਐਡਵੋਕੇਟ ਧਾਮੀ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤੀ ਹੈ। ਧਾਮੀ ਨੂੰ 117 ਵੋਟਾਂ ਮਿਲੀਆਂ ਹਨ ਜਦਕਿ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਪ੍ਰਾਪਤ ਹੋਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਬਣ ਗਏ ਹਨ।
ਪ੍ਰਧਾਨ, ਮੀਤ ਪ੍ਰਧਾਨ ਤੇ ਸਕੱਤਰ
ਪ੍ਰਧਾਨ – ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਸੀਨੀਅਰ ਮੀਤ ਪ੍ਰਧਾਨ – ਰਘੂਜੀਤ ਸਿੰਘ ਵਿਰਕ
ਜੂਨੀਅਰ ਮੀਤ ਪ੍ਰਧਾਨ – ਬਲਦੇਵ ਸਿੰਘ ਕਲਿਆਣ
ਜਨਰਲ ਸਕੱਤਰ- ਸ਼ੇਰ ਸਿੰਘ ਮੰਡਵਾਲਾ
ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ
ਸੁਰਜੀਤ ਸਿੰਘ ਗੜ੍ਹੀ
ਸੁਰਜੀਤ ਸਿੰਘ ਤੁਗਲਵਾਲਾ
ਸੁਰਜੀਤ ਸਿੰਘ ਕੰਗ
ਗੁਰਪ੍ਰੀਤ ਸਿੰਘ ਝੱਬਰ
ਦਿਲਜੀਤ ਸਿੰਘ ਭਿੰਡਰ
ਬੀਬੀ ਹਰਜਿੰਦਰ ਕੌਰ
ਬਲਦੇਵ ਸਿੰਘ ਕੈਮਪੁਰੀ
ਮੇਜਰ ਸਿੰਘ ਢਿੱਲੋਂ
ਮੰਗਵਿੰਦਰ ਸਿੰਘ ਖਾਪੜਖੇੜੀ
ਜੰਗਬਹਾਦਰ ਸਿੰਘ ਰਾਏ
ਮਿੱਠੂ ਸਿੰਘ ਕਾਹਨੇਕੇ