ਬਿਹਾਰ ਵਿਧਾਨ ਸਭਾ ਚੋਣਾਂ 2025: ਪਹਿਲੇ ਪੜਾਅ ਦੀ ਵੋਟਿੰਗ ਹੋਈ ਸ਼ੁਰੂ

ਬਿਹਾਰ ਵਿੱਚ 121 ਵਿਧਾਨ ਸਭਾ ਸੀਟਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਅੱਜ ਹੋ ਰਹੀ ਹੈ, ਜੋ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕਈ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਲਈ ਲੋਕਾਂ ਦੀ ਭੀੜ ਦਿਖਾਈ ਦਿੱਤੀ। ਪੇਂਡੂ ਖੇਤਰਾਂ ਵਿੱਚ ਸਵੇਰੇ-ਸਵੇਰੇ ਵੋਟ ਪਾਉਣ ਦੇ ਚਾਹਵਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ […]
Amritpal Singh
By : Updated On: 06 Nov 2025 08:14:AM
ਬਿਹਾਰ ਵਿਧਾਨ ਸਭਾ ਚੋਣਾਂ 2025: ਪਹਿਲੇ ਪੜਾਅ ਦੀ ਵੋਟਿੰਗ ਹੋਈ ਸ਼ੁਰੂ

ਬਿਹਾਰ ਵਿੱਚ 121 ਵਿਧਾਨ ਸਭਾ ਸੀਟਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਅੱਜ ਹੋ ਰਹੀ ਹੈ, ਜੋ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕਈ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਲਈ ਲੋਕਾਂ ਦੀ ਭੀੜ ਦਿਖਾਈ ਦਿੱਤੀ। ਪੇਂਡੂ ਖੇਤਰਾਂ ਵਿੱਚ ਸਵੇਰੇ-ਸਵੇਰੇ ਵੋਟ ਪਾਉਣ ਦੇ ਚਾਹਵਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ।

ਦੱਸ ਦੇਈਏ ਕਿ 121 ਵਿਧਾਨ ਸਭਾ ਹਲਕਿਆਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 45,341 ਪੋਲਿੰਗ ਸਟੇਸ਼ਨਾਂ ‘ਤੇ 375,13,302 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 122 ਔਰਤਾਂ ਅਤੇ 1192 ਪੁਰਸ਼ਾਂ ਸਮੇਤ 1314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਬੰਦ ਕਰ ਦੇਣਗੇ। ਵੋਟਰਾਂ ਵਿੱਚ 1 ਕਰੋੜ 98 ਲੱਖ 35 ਹਜ਼ਾਰ 325 ਪੁਰਸ਼, 1 ਕਰੋੜ 76 ਲੱਖ 77 ਹਜ਼ਾਰ 219 ਔਰਤਾਂ ਅਤੇ 758 ਤੀਸਰੇ ਜੈਂਡਰ ਦੇ ਲੋਕ ਸ਼ਾਮਲ ਹਨ। ਚੋਣਾਂ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਵੱਧ 20 ਉਮੀਦਵਾਰ ਕੁਧਨੀ ਅਤੇ ਮੁਜ਼ੱਫਰਪੁਰ ਵਿੱਚ ਚੋਣ ਲੜ ਰਹੇ ਹਨ, ਜਦੋਂਕਿ ਭੋਰਾ, ਅਲੌਲੀ ਅਤੇ ਪਰਬੱਟਾ ਵਿੱਚ ਘੱਟੋ ਘੱਟ ਪੰਜ ਉਮੀਦਵਾਰ ਚੋਣ ਲੜ ਰਹੇ ਹਨ।
6 ਨਵੰਬਰ ਨੂੰ ਪਹਿਲੇ ਪੜਾਅ ਵਿੱਚ ਵੋਟਿੰਗ ਦਾ ਆਮ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਸੁਰੱਖਿਆ ਕਾਰਨਾਂ ਕਰਕੇ ਮੁੰਗੇਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਤਾਰਾਪੁਰ, ਮੁੰਗੇਰ ਅਤੇ ਜਮਾਲਪੁਰ ਤੋਂ ਇਲਾਵਾ ਸਿਮਰੀ ਬਖਤਿਆਰਪੁਰ, ਮਹਿਸੀ ਅਤੇ ਸੂਰਿਆਗੜ੍ਹ ਦੇ 56 ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਚੋਣਾਂ ਦੇ ਪਹਿਲੇ ਪੜਾਅ ਵਿੱਚ ਐਨਡੀਏ ਦੇ ਭਾਈਵਾਲ ਜੇਡੀਯੂ ਨੇ 57 ਉਮੀਦਵਾਰ, ਭਾਜਪਾ ਨੇ 48, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 13 ਅਤੇ ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਨੇ ਦੋ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਨਵੰਬਰ, 2025 ਨੂੰ ਖ਼ਤਮ ਹੋ ਰਿਹਾ ਹੈ। 11 ਨਵੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 14 ਨਵੰਬਰ ਨੂੰ ਆਉਣਗੇ।

Read Latest News and Breaking News at Daily Post TV, Browse for more News

Ad
Ad