ਫਗਵਾੜੇ ਨੇੜੇ ਗੱਡੀ ਵਿੱਚ ਔਰਤ ਨਾਲ ਬੀਅਰ ਪੀਂਦਾ ਨਿਹੰਗ ਸਿੰਘ ਫੜਿਆ; ਨਿਹੰਗਾਂ ਨੇ ਹੀ ਬੁਲਾਈ ਪੁਲਿਸ, ਮੰਗੀ ਮੁਆਫ਼ੀ
ਫਗਵਾੜੇ ਨੇੜੇ ਮਹਿਲਪੁਰ ਖੇਤਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿਹੰਗ ਸਿੰਘ ਗੱਡੀ ਵਿੱਚ ਔਰਤ ਨਾਲ ਬੈਠ ਕੇ ਬੀਅਰ ਪੀਂਦਾ ਫੜਿਆ ਗਿਆ। ਮੌਕੇ ‘ਤੇ ਮੌਜੂਦ ਹੋਰ ਨਿਹੰਗ ਸਿੰਘਾਂ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੂੰ ਬੁਲਾਇਆ।
ਨਿਹੰਗਾਂ ਨੇ ਕੀਤੀ ਸਖ਼ਤ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ, ਮੌਕੇ ‘ਤੇ ਪਹੁੰਚੇ ਅਕਾਲ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੇ ਉਸ ਨਿਹੰਗ ਸਿੰਘ ਤੋਂ ਸੀਰੀ ਸਾਹਿਬ (ਤਲਵਾਰ) ਲੈ ਲਈ ਅਤੇ ਉਸ ਦਾ ਬਾਣਾ ਵੀ ਉਤਾਰ ਦਿੱਤਾ।ਇਸ ਦੌਰਾਨ ਮੌਜੂਦ ਸਿੰਘਾਂ ਨੇ ਕਿਹਾ ਕਿ ਅਜਿਹੇ ਕਰਤੂਤਾਂ ਨਾਲ ਪੰਥ ਦੀ ਬੇਇਜ਼ਤੀ ਹੁੰਦੀ ਹੈ ਅਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨਿਹੰਗ ਸਿੰਘ ਨੇ ਮੰਗੀ ਮੁਆਫ਼ੀ
ਪੱਤਰਕਾਰਾਂ ਸਾਹਮਣੇ ਫੜਿਆ ਗਿਆ ਨਿਹੰਗ ਸਿੰਘ ਮੁਆਫ਼ੀ ਮੰਗਦਾ ਹੋਇਆ ਦਿਖਾਈ ਦਿੱਤਾ।ਉਸਨੇ ਕਿਹਾ ਕਿ ਉਸ ਤੋਂ ਗਲਤੀ ਹੋਈ ਹੈ ਅਤੇ ਅਗਾਂਹ ਤੋਂ ਕਦੇ ਵੀ ਅਜਿਹਾ ਕੰਮ ਨਹੀਂ ਕਰੇਗਾ।
ਔਰਤ ਨੇ ਖੁਲਾਸਾ ਕੀਤਾ ਸੱਚ
ਗੱਡੀ ਵਿੱਚ ਮੌਜੂਦ ਔਰਤ ਨੇ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਸਨੇ ਦੱਸਿਆ ਕਿ ਉਸਨੂੰ “ਮਨੂ” ਨਾਮ ਦੀ ਇੱਕ ਔਰਤ ਨੇ ਪੈਸੇ ਦੇ ਕੇ ਇਸ ਨਿਹੰਗ ਸਿੰਘ ਦੇ ਨਾਲ ਭੇਜਿਆ ਸੀ।ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦੋਵੇਂ ਕੁਝ ਸਮੇਂ ਤੋਂ ਜਾਣ-ਪਛਾਣ ਵਿੱਚ ਸਨ।
ਪੁਲਿਸ ਵੱਲੋਂ ਜਾਂਚ ਸ਼ੁਰੂ
ਫਗਵਾੜਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੋਵੇਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਸਾਰੀ ਘਟਨਾ ਦੀ ਵੀਡੀਓ ਅਤੇ ਗਵਾਹਾਂ ਦੇ ਬਿਆਨ ਇਕੱਠੇ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ।