Jalandhar :- ਬੱਚਿਆਂ ਨਾਲ ਭਰੀ ਸਕੂਲ ਬਸ ਨਾਲ ਵਾਪਰਿਆ ਹਾਦਸਾ

Jalandhar Bus Incident :- ਜਲੰਧਰ ਵਿੱਚ ਬੱਚਿਆਂ ਨਾਲ ਭਰੀ ਇਕ ਸਕੂਲ ਬਸ ਨਾਲ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਪਿੰਡ ਬੱਸੀ ਵਿਚ ਸਕੂਲ ਬੱਸ ਤੇ ਬਿਜਲੀ ਦਾ ਖੰਭਾ  ਡਿਗ ਗਿਆ। ਜਿਸ ਕਰਨ ਪਿੰਡ ਵਿਚ ਹਫੜਾ ਤਫੜੀ ਮੱਚ ਗਈ। ਗਨੀਮਤ ਇਹ ਹੈ ਕ ਬੱਚਿਆਂ  ਨੂੰ ਕੁਛ ਨਹੀਂ ਹੋਇਆ। ਖੰਭੇ ਦਾ ਕਰੰਟ ਬੱਸ ਤਕ ਨਾ ਪੰਹੁਚਿਆ ਜਿਸ ਨਾਲ ਇਕ […]
Daily Post TV
By : Updated On: 01 Mar 2025 18:22:PM
Jalandhar :- ਬੱਚਿਆਂ ਨਾਲ ਭਰੀ ਸਕੂਲ ਬਸ ਨਾਲ ਵਾਪਰਿਆ ਹਾਦਸਾ

Jalandhar Bus Incident :- ਜਲੰਧਰ ਵਿੱਚ ਬੱਚਿਆਂ ਨਾਲ ਭਰੀ ਇਕ ਸਕੂਲ ਬਸ ਨਾਲ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਪਿੰਡ ਬੱਸੀ ਵਿਚ ਸਕੂਲ ਬੱਸ ਤੇ ਬਿਜਲੀ ਦਾ ਖੰਭਾ  ਡਿਗ ਗਿਆ। ਜਿਸ ਕਰਨ ਪਿੰਡ ਵਿਚ ਹਫੜਾ ਤਫੜੀ ਮੱਚ ਗਈ। ਗਨੀਮਤ ਇਹ ਹੈ ਕ ਬੱਚਿਆਂ  ਨੂੰ ਕੁਛ ਨਹੀਂ ਹੋਇਆ। ਖੰਭੇ ਦਾ ਕਰੰਟ ਬੱਸ ਤਕ ਨਾ ਪੰਹੁਚਿਆ ਜਿਸ ਨਾਲ ਇਕ ਵੱਡੀ ਘਟਨਾ ਹੋਣ ਤੋਂ ਬਚਾਵ ਹੋ ਗਿਆ ਦੱਸਿਆ ਜਾ ਰਿਹਾ ਹੈ ਕ ਇਸ ਘਟਨਾ ਤੋਂ ਬਾਅਦ ਪਿੰਡ ਵਿਚ ਬਿਜਲੀ ਦੀ ਸਪਲਾਈ 4 ਘੰਟੇ ਬੰਦ ਰਹੀ।

ਜਿਕਰਯੋਗ ਹੈ ਕਿ ਇਹ ਘਟਨਾ ਬੀਤੇ ਦਿਨ ਸ਼ਾਮ ਸਾਡੇ ਕੋ ਤਿੰਨ ਵਜੇ ਦੀ ਹੈ ਜਦ ਸਕੂਲ ਖਤਮ ਹੋਣ ਤੋਂ ਬਾਦ ਬੱਚਿਆਂ ਨਾਲ ਭਰੀ ਬੱਸ ਪਿੰਡ ਵਿਚ ਬੱਚਿਆਂ ਨੂੰ ਛੱਡਣ ਜਾ ਰਹੀ ਸੀ। ਬੱਸ ਡਰਾਈਵਰ ਨੇ ਦਸਿਆ ਕਿ ਰਸਤੇ ਚ ਗਟਰ ਦਾ ਢੱਕਣ ਸੀ ਜੋ ਟੁੱਟ ਕ ਡਿਗ ਗਿਆ ਸੀ ਤੇ ਡਰਾਈਵਰ ਨੇ ਬੱਸ ਨੂੰ ਸਾਇਡ ਤੇ ਲਗਾਇਆ ਜਿਸ ਕਾਰਣ ਖੰਭਾ ਟੁੱਟ ਕ ਬੱਸ ਉਤੇ ਡਿਗ ਪਿਆ।

ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ, ਪਰ 4 ਘੰਟੇ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਕਾਫ਼ੀ ਦੇਰ ਬਾਅਦ ਬਿਜਲੀ ਕਰਮਚਾਰੀ ਉੱਥੇ ਪਹੁੰਚੇ, ਬਿਜਲੀ ਕੱਟ ਦਿੱਤੀ ਅਤੇ ਖੰਭੇ ਤੋਂ ਟੁੱਟੀਆਂ ਤਾਰਾਂ ਨੂੰ ਹਟਾਇਆ ਗਿਆ।

Read Latest News and Breaking News at Daily Post TV, Browse for more News

Ad
Ad