Banner
Banner

ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਹੋਈ ਪਹਿਲੀ ਬਰਡ ਵਾਕ, ਕੁਦਰਤ ਨਾਲ ਜੁੜਨ ਦਾ ਅਨੋਖਾ ਜਸ਼ਨ, ਨੇਚਰ ਕੰਜਰਵੇਸ਼ਨ ਫਾਊਂਡੇਸ਼ਨ ਅਮਿਤ ਸ਼ਰਮਾ ਨੇ ਦਿੱਤੀ ਵਿਸ਼ੇਸ਼ ਜਾਣਕਾਰੀ

First bird walk Amritsar; ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ ਵਿੱਚ ਅੱਜ ਪਹਿਲੀ ਵਾਰ ਬਰਡ ਵਾਕ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਅਮਿਤ ਸ਼ਰਮਾ, ਡਿਪਟੀ ਮੈਨੇਜਰ (ਪੰਜਾਬ) ਨੇ ਕੀਤੀ। ਉਹ ਪੇਸ਼ੇ ਨਾਲ ਪ੍ਰਬੰਧਕੀ ਅਧਿਕਾਰੀ ਹਨ ਪਰ ਉਨ੍ਹਾਂ ਦਾ ਸ਼ੌਕ ਵਾਇਲਡਲਾਈਫ ਫੋਟੋਗ੍ਰਾਫੀ ਤੇ ਕੁਦਰਤੀ ਸੰਰੱਖਣ ਹੈ। ਉਨ੍ਹਾਂ ਦਾ ਮਕਸਦ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ […]
Jaspreet Singh
By : Updated On: 09 Nov 2025 15:55:PM
ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਹੋਈ ਪਹਿਲੀ ਬਰਡ ਵਾਕ, ਕੁਦਰਤ ਨਾਲ ਜੁੜਨ ਦਾ ਅਨੋਖਾ ਜਸ਼ਨ, ਨੇਚਰ ਕੰਜਰਵੇਸ਼ਨ ਫਾਊਂਡੇਸ਼ਨ ਅਮਿਤ ਸ਼ਰਮਾ ਨੇ ਦਿੱਤੀ ਵਿਸ਼ੇਸ਼ ਜਾਣਕਾਰੀ

First bird walk Amritsar; ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ ਵਿੱਚ ਅੱਜ ਪਹਿਲੀ ਵਾਰ ਬਰਡ ਵਾਕ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਅਮਿਤ ਸ਼ਰਮਾ, ਡਿਪਟੀ ਮੈਨੇਜਰ (ਪੰਜਾਬ) ਨੇ ਕੀਤੀ। ਉਹ ਪੇਸ਼ੇ ਨਾਲ ਪ੍ਰਬੰਧਕੀ ਅਧਿਕਾਰੀ ਹਨ ਪਰ ਉਨ੍ਹਾਂ ਦਾ ਸ਼ੌਕ ਵਾਇਲਡਲਾਈਫ ਫੋਟੋਗ੍ਰਾਫੀ ਤੇ ਕੁਦਰਤੀ ਸੰਰੱਖਣ ਹੈ। ਉਨ੍ਹਾਂ ਦਾ ਮਕਸਦ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਪੰਛੀਆਂ ਦੀ ਮਹੱਤਤਾ ਅਤੇ ਵਾਤਾਵਰਣ ਦੇ ਸੰਤੁਲਨ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕਰਨਾ ਹੈ।

ਨੇਚਰ ਕੰਜਰਵੇਸ਼ਨ ਫਾਊਂਡੇਸ਼ਨ ਵੱਲੋਂ ਆਯੋਜਿਤ ਇਹ ਬਰਡ ਵਾਕ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਚੱਲ ਰਹੀ ਕੜੀ ਦਾ ਹਿੱਸਾ ਹੈ। ਅਮਿਤ ਸ਼ਰਮਾ ਨੇ ਦੱਸਿਆ ਕਿ ਟੈਕਨੋਲੋਜੀ ਦੇ ਯੁੱਗ ਵਿੱਚ ਮਨੁੱਖ ਕੁਦਰਤ ਤੋਂ ਦੂਰ ਹੋ ਗਿਆ ਹੈ, ਪਰ ਪੰਛੀ ਸਾਡੇ ਇਕੋਸਿਸਟਮ ਦਾ ਅਟੁੱਟ ਹਿੱਸਾ ਹਨ। ਉਹ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ ਸਗੋਂ ਵਾਤਾਵਰਣ ਦਾ ਥਰਮਾਮੀਟਰ ਹਨ, ਜਿਹੜੇ ਸਾਨੂੰ ਸਭ ਤੋਂ ਪਹਿਲਾਂ ਦੱਸਦੇ ਹਨ ਕਿ ਸਾਡੇ ਆਲੇ ਦੁਆਲੇ ਦੇ ਮੌਸਮੀ ਤੇ ਵਾਤਾਵਰਣਕ ਬਦਲਾਅ ਕਿਹੜੇ ਪੱਧਰ ‘ਤੇ ਹੋ ਰਹੇ ਹਨ।

ਬਰਡ ਵਾਕ ਦੌਰਾਨ ਯੈਲੋ ਫੁੱਟਡ ਗ੍ਰੀਨ ਪਿਜਨ (ਮਹਾਰਾਸ਼ਟਰ ਦੀ ਸਟੇਟ ਬਰਡ), ਓਰੀਐਂਟਲ ਮੈਗਪਾਈ ਰਾਬਿਨ (ਬੰਗਲਾਦੇਸ਼ ਦਾ ਰਾਸ਼ਟਰੀ ਪੰਛੀ) ਤੇ ਵ੍ਹਾਈਟ ਬਿਲ ਡਕ ਵਰਗੀਆਂ ਕਈ ਸਥਾਨਕ ਤੇ ਮਾਈਗਰੇਟਰੀ ਪ੍ਰਜਾਤੀਆਂ ਦੇਖਣ ਨੂੰ ਮਿਲੀਆਂ। ਭਾਗੀਦਾਰਾਂ ਨੇ ਕੰਪਨੀ ਬਾਗ ਵਿੱਚ ਪੰਛੀਆਂ ਦੇ ਰੰਗ-ਰੂਪ ਤੇ ਉਨ੍ਹਾਂ ਦੇ ਵਿਹਾਰ ਦਾ ਅਨੁਭਵ ਕੀਤਾ।

ਇਸ ਮੌਕੇ ਫਾਰੈਸਟ ਡਿਪਾਰਟਮੈਂਟ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਫਾਰੈਸਟ ਵਿਭਾਗ ਸਿਰਫ਼ ਰੁੱਖ ਲਗਾਉਣ ਤੱਕ ਸੀਮਿਤ ਨਹੀਂ, ਸਗੋਂ ਵਾਇਲਡਲਾਈਫ ਅਤੇ ਵੈਟਲੈਂਡਸ ਦੇ ਸੰਰੱਖਣ ਲਈ ਵੀ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਫੋਰੈਸਟ ਪਾਲਿਸੀ ਮੁਤਾਬਕ ਦੇਸ਼ ਦੇ ਕੁੱਲ ਖੇਤਰਫਲ ਦਾ 33% ਹਿੱਸਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ, ਪਰ ਇਹ ਅਨੁਪਾਤ ਘਟ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਨਾਗਰਿਕ ਰੁੱਖ ਲਗਾਉਣ ਅਤੇ ਕੁਦਰਤ ਬਚਾਉਣ ਦੀ ਜ਼ਿੰਮੇਵਾਰੀ ਨਿਭਾਏ।

ਉਨ੍ਹਾਂ ਵੈਟਲੈਂਡਸ ਬਾਰੇ ਕਿਹਾ ਕਿ ਹਰੀਕੇ, ਕਾਂਜਲੀ, ਰੋਪੜ ਤੇ ਕੇਸ਼ੋਪੁਰ ਵਰਗੀਆਂ ਥਾਵਾਂ ਸਿਰਫ਼ ਪੰਛੀਆਂ ਦੇ ਆਵਾਸ ਸਥਾਨ ਨਹੀਂ ਸਗੋਂ ਗਰਾਊਂਡ ਵਾਟਰ ਰੀਚਾਰਜ ਅਤੇ ਪਾਣੀ ਦੀ ਸਪਲਾਈ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਨ ਹਨ। ਜਿਵੇਂ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਉਵੇਂ ਹੀ ਵੈਟਲੈਂਡਸ ਸਾਨੂੰ ਜੀਵਨ ਲਈ ਲੋੜੀਂਦਾ ਪਾਣੀ ਮੁਹੱਈਆ ਕਰਦੀਆਂ ਹਨ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਣ ਸੰਤੁਲਨ ਦੀ ਕੜੀ ਵਿੱਚ ਹਰ ਜੀਵ ਦੀ ਭੂਮਿਕਾ ਜਰੂਰੀ ਹੈ, ਅਤੇ ਜੇਕਰ ਇਸ ਕੜੀ ਦਾ ਇੱਕ ਹਿੱਸਾ ਵੀ ਖਤਮ ਹੋ ਜਾਵੇ, ਤਾਂ ਪੂਰਾ ਪ੍ਰਕਿਰਤੀਕ ਤੰਤ੍ਰ ਖਰਾਬ ਹੋ ਜਾਂਦਾ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਕਿਵੇਂ ਡਿਕਲੋਫੈਨਿਕ ਦਵਾਈ ਦੇ ਅਸਰ ਨਾਲ ਗਿੱਧ (ਵਲਚਰ) ਲਗਭਗ ਖਤਮ ਹੋ ਗਏ, ਜਿਸ ਨਾਲ ਵਾਤਾਵਰਣ ਵਿੱਚ ਗੰਦਗੀ ਤੇ ਬਿਮਾਰੀਆਂ ਵਧ ਗਈਆਂ। ਹੁਣ ਵਿਭਾਗ ਵੱਲੋਂ ਵਲਚਰ ਰੀ-ਬ੍ਰੀਡਿੰਗ ਪ੍ਰੋਜੈਕਟ ਰਾਹੀਂ ਉਨ੍ਹਾਂ ਨੂੰ ਮੁੜ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਿਤ ਸ਼ਰਮਾ ਨੇ ਕਿਹਾ ਕਿ ਪੰਛੀਆਂ ਦਾ ਸੰਰੱਖਣ ਮਨੁੱਖਤਾ ਦੇ ਭਵਿੱਖ ਨਾਲ ਜੁੜਿਆ ਹੈ। ਜਿਵੇਂ ਉਹ ਕੀੜੇ-ਮਕੌੜੇ ਖਾ ਕੇ ਸਾਨੂੰ ਖੇਤੀ ਦੇ ਨੁਕਸਾਨ ਤੋਂ ਬਚਾਉਂਦੇ ਹਨ, ਉਵੇਂ ਹੀ ਉਹ ਸਾਡੇ ਜੀਵਨ ਦੇ ਸੁਰੱਖਿਅਤ ਚੱਕਰ ਦਾ ਅਹਿਮ ਹਿੱਸਾ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਮਹੀਨਿਆਂ ਵਿੱਚ ਹੋਰ ਬਰਡ ਵਾਕ ਪ੍ਰੋਗਰਾਮ ਅਤੇ ਅਵੇਰਨੈਸ ਕੈਂਪੇਨ ਕਰਵਾਏ ਜਾਣਗੇ ਤਾਂ ਜੋ ਲੋਕ ਪੰਛੀਆਂ ਅਤੇ ਕੁਦਰਤ ਨਾਲ ਜੁੜ ਸਕਣ।

Read Latest News and Breaking News at Daily Post TV, Browse for more News

Ad
Ad