23ਵੀਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ‘ਚ ਪੰਜਾਬ ਦੇ ਖਿਡਾਰੀ ਜੋਗਿੰਦਰਪਾਲ ਨੇ ਜਿੱਤਿਆ ਗੋਲਡ ਮੈਡਲ, ਪਿੰਡ ਪਹੁੰਚਣ ‘ਤੇ ਲੋਕਾਂ ਨੇ ਕੀਤਾ ਵਿਸ਼ੇਸ਼ ਸਨਮਾਨ

23rd Asia Masters Athletics Championships; ਚੇਨਈ ਵਿਖੇ ਆਯੋਜਿਤ 23ਵੀਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ 5 ਕਿਲੋਮੀਟਰ ਪੈਦਲ ਦੌੜ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦੇ ਖਿਡਾਰੀ ਜੋਗਿੰਦਰਪਾਲ ਸਿੰਘ ਦਾ ਪਿੰਡ ਪਹੁੰਚਣ ‘ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਗੋਲਡ ਮੈਡਲ ਜਿੱਤਣ […]
Jaspreet Singh
By : Updated On: 09 Nov 2025 19:00:PM

23rd Asia Masters Athletics Championships; ਚੇਨਈ ਵਿਖੇ ਆਯੋਜਿਤ 23ਵੀਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ 5 ਕਿਲੋਮੀਟਰ ਪੈਦਲ ਦੌੜ ਵਿੱਚ ਗੋਲਡ ਮੈਡਲ ਜਿੱਤਣ ਵਾਲੇ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦੇ ਖਿਡਾਰੀ ਜੋਗਿੰਦਰਪਾਲ ਸਿੰਘ ਦਾ ਪਿੰਡ ਪਹੁੰਚਣ ‘ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਦੇ ਨਾਲ ਹੀ ਹੁਣ ਗੋਲਡ ਮੈਡਲ ਜਿੱਤਣ ਉਪਰੰਤ ਐਥਲੀਟ ਜੋਗਿੰਦਰ ਪਾਲ ਸਾਊਥ ਕੋਰੀਆ-2026 ਵਿਖੇ ਵਿਸ਼ਵ ਮਾਸਟਰ ਐਥਲੈਟਿਕਸ ਮੀਟ ਲਈ ਵੀ ਚੁਣੇ ਗਏ ਹਨ ।

ਇਸ ਮੌਕੇ ਤੇ ਪਿੰਡ ਅਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਖਿਡਾਰੀ ਜੋਗਿੰਦਰ ਪਾਲ ਨੇ 23ਵੀਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ

5 ਕਿਲੋਮੀਟਰ ਪੈਦਲ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਅਪਣੇ ਪਿੰਡ ਇਲਾਕੇ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ।

Ad
Ad