Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

ਪਾਸਟਰ ਬਜਿੰਦਰ ਨੇ ਕੁੜੀ ਨਾਲ ਕੀਤੀ ਛੇੜਛਾੜ ! ਮਾਮਲਾ ਦਰਜ

Case Registered Against Pastor Barjinder : ਕਪੂਰਥਲਾ ਪੁਲਿਸ ਨੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ । ਦਰਅਸਲ ਇੱਕ ਮਹਿਲਾ ਨੇ ਪਾਸਟਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਬਜਿੰਦਰ ਜਲੰਧਰ ਦੇ ਪਿੰਡ ਤਾਜਪੁਰ ਵਿੱਚ ‘ਦ ਚਰਚ ਆਫ ਗਲੋਰੀ ਐਂਡ ਵਿਸਡਮ ਦੇ ਨਾਂਅ ਨਾਲ ਮਸੀਹੀ ਪ੍ਰੋਗਰਾਮ ਚਲਾਉਂਦਾ ਹੈ।ਉਕਤ ਮਹਿਲਾ ਦੇ […]
Nishant Malyan
By : Updated On: 02 Mar 2025 14:18:PM
ਪਾਸਟਰ ਬਜਿੰਦਰ ਨੇ ਕੁੜੀ ਨਾਲ ਕੀਤੀ ਛੇੜਛਾੜ ! ਮਾਮਲਾ ਦਰਜ
Case Registered Against Pastor Barjinder

Case Registered Against Pastor Barjinder : ਕਪੂਰਥਲਾ ਪੁਲਿਸ ਨੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ । ਦਰਅਸਲ ਇੱਕ ਮਹਿਲਾ ਨੇ ਪਾਸਟਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਬਜਿੰਦਰ ਜਲੰਧਰ ਦੇ ਪਿੰਡ ਤਾਜਪੁਰ ਵਿੱਚ ‘ਦ ਚਰਚ ਆਫ ਗਲੋਰੀ ਐਂਡ ਵਿਸਡਮ ਦੇ ਨਾਂਅ ਨਾਲ ਮਸੀਹੀ ਪ੍ਰੋਗਰਾਮ ਚਲਾਉਂਦਾ ਹੈ।
ਉਕਤ ਮਹਿਲਾ ਦੇ ਮਾਤਾ ਪਿਤਾ ਅਕਤੂਬਰ 2017 ਵਿੱਚ ਚਰਚ ਵਿੱਚ ਜਾਣ ਲੱਗੇ ਸਨ। ਪਾਸਟਰ ਨੇ ਉਨ੍ਹਾਂ ਦਾ ਫੋਨ ਨੰਬਰ ਲੈ ਲਿਆ,ਇਸ ਦੇ ਬਾਅਦ ਉਹ ਫੋਨ ‘ਤੇ ਇਤਰਾਜ਼ਯੋਗ ਗੱਲਾਂ ਕਰਕੇ ਮੈਸੇਜ ਭੇਜਣ ਲੱਗਿਆ। ਮਹਿਲਾ ਨੇ ਅੱਗੇ ਦੱਸਿਆ ਕਿ 2022 ਵਿੱਚ ਪਾਸਟਰ ਉਸ ਨੂੰ ਪਰਿਵਾਰ ਦੀ ਚਰਚ ਦੇ ਕੈਬਿਨ ਵਿੱਚ ਇਕੱਲੇ ਬਿਠਾਉਣ ਲੱਗੇ। ਫਿਰ ਪਾਸਟਰ ਬਜਿੰਦਰ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ।

ਇਸ਼ਤਿਹਾਰ

ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਸ ਹਰਕਤ ਤੋਂ ਬਹੁਤ ਡਰ ਗਈ ਉਸ ਨੇ ਆਪਣੀ ਅਤੇ ਪਰਿਵਾਰ ਦੀ ਜਾਨ ਨੂੰ ਖਤਰਾ ਵੀ ਦੱਸਿਆ ਸੀ। ਪੀੜਤ ਨੇ ਕਿਹਾ ਕਿ ਜੇਕਰ ਉਸ ਨੂੰ ਜਾਂ ਫਿਰ ਮਾਪਿਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰੀ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਦੀ ਹੋਵੇਗੀ।

ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ‘ਤੇ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ ਪਾਸਟਰ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪਾਸਟਰ ਬਜਿੰਦਰ ਸਿੰਘ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਲ ਵੀ ਪ੍ਰਚਾਰ ਕਰਦਾ ਹੈ। ਸੋ ਹੁਣ ਪਾਸਟਰ ਬਾਜਿੰਦਰ ਸਿੰਘ ਵਿਵਾਦਾਂ ਚ ਘਿਰ ਚੁੱਕਾ ਹੈ ਅਤੇ ਅਸਲੀ ਸੱਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ।

Read Latest News and Breaking News at Daily Post TV, Browse for more News

Ad
Ad

Punjab District News