ਹੁਸੈਨੀਵਾਲਾ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਮੁੜ ਹੋਵੇਗੀ ਸ਼ੁਰੂ
Punjab News: ਹੁਸੈਨੀਵਾਲਾ ਸਥਿਤ ਜੁਆਇੰਟ ਚੈੱਕ ਪੋਸਟ (ਜੇਸੀਪੀ) ’ਤੇ ਰੀਟ੍ਰੀਟ ਸੈਰੇਮਨੀ ਮੁੜ ਸ਼ੁਰੂ ਹੋਵੇਗੀ। ਇਹ ਸੈਰੇਮਨੀ 10 ਨਵੰਬਰ ਤੋਂ ਰੋਜ਼ਾਨਾ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਬੀਐੱਸਐੱਫ ਦੇ ਸਥਾਪਨਾ ਦਿਵਸ ਮੌਕੇ ਜੰਮੂ ਤੋਂ ਭੁਜ ਤੱਕ ਮੋਟਰਸਾਈਕਲ […]
By :
Amritpal Singh
Updated On: 10 Nov 2025 13:41:PM
Punjab News: ਹੁਸੈਨੀਵਾਲਾ ਸਥਿਤ ਜੁਆਇੰਟ ਚੈੱਕ ਪੋਸਟ (ਜੇਸੀਪੀ) ’ਤੇ ਰੀਟ੍ਰੀਟ ਸੈਰੇਮਨੀ ਮੁੜ ਸ਼ੁਰੂ ਹੋਵੇਗੀ। ਇਹ ਸੈਰੇਮਨੀ 10 ਨਵੰਬਰ ਤੋਂ ਰੋਜ਼ਾਨਾ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਬੀਐੱਸਐੱਫ ਦੇ ਸਥਾਪਨਾ ਦਿਵਸ ਮੌਕੇ ਜੰਮੂ ਤੋਂ ਭੁਜ ਤੱਕ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ 10 ਨਵੰਬਰ ਨੂੰ ਸ਼ਾਮ 4 ਵਜੇ ਹੁਸੈਨੀਵਾਲਾ ਬਾਰਡਰ ’ਤੇ ਪੁੱਜੇਗੀ। 11 ਨਵੰਬਰ ਨੂੰ ਸਵੇਰੇ 8:30 ਵਜੇ ਫਿਰੋਜ਼ਪੁਰ ਦੇ ਸੈਕਟਰ ਹੈੱਡਕੁਆਰਟਰ ਬੀਐੱਸਐੱਫ ਤੋਂ ਇਸ ਰੈਲੀ ਨੂੰ ਅਗਲੇ ਪੜਾਅ ਲਈ ਫਲੈਗ-ਆਫ ਕੀਤਾ ਜਾਵੇਗਾ।