Banner
Banner

ਨਸ਼ਾ ਤਸਕਰ ਦੇ ਪਿਓ ਨੇ ਪੁਲਿਸ ਨਾਲ ਕੀਤੀ ਬਦਸਲੂਕੀ, ਗੱਡੀ ਦੀ ਕੀਤੀ ਭੰਨਤੋੜ, ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Drug Action In Punjab; ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਮਾਮਲਾ ਉਸ ਸਮੇਂ ਗਰਮਾ ਗਿਆ ਜਦ ਨਸ਼ਾ ਤਸਕਰਾਂ ਨੂੰ ਫੜਨ ਗਈ ਸਹਿਣਾ ਪੁਲਿਸ ਪੁਲਿਸ ਨਾਲ ਨਸ਼ਾ ਤਸਕਰ ਨੂੰ ਛੁੜਾਉਣ ਲਈ ਨਸ਼ਾ ਤਸਕਰ ਦੇ ਪਿਓ ਨੇ ਹੀ ਸਹਿਣਾ ਪੁਲਿਸ ਨਾਲ ਬਦਸਲੂਕੀ ਕਰਨੀ ਸ਼ੁਰੂ […]
Jaspreet Singh
By : Updated On: 10 Nov 2025 17:41:PM
ਨਸ਼ਾ ਤਸਕਰ ਦੇ ਪਿਓ ਨੇ ਪੁਲਿਸ ਨਾਲ ਕੀਤੀ ਬਦਸਲੂਕੀ, ਗੱਡੀ ਦੀ ਕੀਤੀ ਭੰਨਤੋੜ, ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Drug Action In Punjab; ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਮਾਮਲਾ ਉਸ ਸਮੇਂ ਗਰਮਾ ਗਿਆ ਜਦ ਨਸ਼ਾ ਤਸਕਰਾਂ ਨੂੰ ਫੜਨ ਗਈ ਸਹਿਣਾ ਪੁਲਿਸ ਪੁਲਿਸ ਨਾਲ ਨਸ਼ਾ ਤਸਕਰ ਨੂੰ ਛੁੜਾਉਣ ਲਈ ਨਸ਼ਾ ਤਸਕਰ ਦੇ ਪਿਓ ਨੇ ਹੀ ਸਹਿਣਾ ਪੁਲਿਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਰਕਾਰੀ ਪੁਲਿਸ ਦੀ ਸਰਕਾਰੀ ਗੱਡੀ ਦੀ ਤੋੜ ਭੰਨ ਕਰ ਦਿੱਤੀ।

ਇਸ ਮਾਮਲੇ ਨੂੰ ਲੈਕੇ ਪੁਲਿਸ ਥਾਣਾ ਸਹਿਣਾ ਦੇ ਐਸਐਚਓ ਗੁਰਮੰਦਰ ਸਿੰਘ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਯੂਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੇ ਤਹਿਤ ਉਹਨਾਂ ਦੇ ਤੀਸਰੇ ਸਾਥੀ ਨੂੰ ਜਦ ਉਹ ਫੜਨ ਜਾ ਰਹੀ ਸੀ ਤਾਂ ਫੜੇ ਗਏ ਨਸ਼ਾ ਤਸਕਰ ਰਾਜਦੀਪ ਸਿੰਘ ਉਰਫ ਬਿੱਲਾ ਦਾ ਪਿਤਾ ਮਹਿੰਦਰਪਾਲ ਸਿੰਘ ਮੋਟਰਸਾਈਕਲ ਲੈਕੇ ਪਿੱਛੇ ਆ ਗਿਆ। ਜਿਸ ਨੇ ਆਪਣੇ ਮੋਟਰਸਾਈਕਲ ਨਾਲ ਪੁਲਿਸ ਦੀ ਸਰਕਾਰੀ ਗੱਡੀ ਵਿੱਚ ਮਾਰਕੇ ਗੱਡੀ ਦੀ ਭੰਨ ਤੋੜ ਕਰਨੀ ਸ਼ੁਰੂ ਦਿੱਤੀ।

ਜਦ ਉਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ੇ ਤਸਕਰ ਦੇ ਪਿਤਾ ਨੇ ਪਹਿਲਾਂ ਸਰਕਾਰੀ ਗੱਡੀ ਵਿੱਚ ਮੋਟਰਸਾਈਕਲ ਮਾਰਿਆ,ਪੁਲਿਸ ਨਾਲ ਹੀ ਬਦਸਲੂਕੀ ਕੀਤੀ ਅਤੇ ਪੁਲਿਸ ਨੂੰ ਗਾਲੀ-ਗਲੋਚ ਕਰਨ ਤੋਂ ਇਲਾਵਾ ਨਸ਼ਾ ਤਸਕਰ ਨੂੰ ਭਜਾਉਣ ਲਈ ਵਾਸਤੇ ਆਇਆ ਸੀ।

ਉਹਨਾਂ ਕਿਹਾ ਕਿ ਨਸ਼ਾ ਤਸਕਰੀ ਤਹਿਤ ਤਿੰਨ ਨਸ਼ਾ ਤਸਕਰਾਂ ਖਿਲਾਫ 104 ਮੁਕਦਮਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੀਸਰੀ ਦੀ ਗ੍ਰਿਫਤਾਰੀ ਬਾਕੀ ਹੈ।

ਉਸ ਤੋਂ ਇਲਾਵਾ ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਿਸ ਨਾਲ ਬਦਸਲੂਕੀ ਕਰਨ ਲਈ ਚੱਲਦਿਆਂ ਨਸ਼ਾ ਤਸਕਰ ਰਾਜਦੀਪ ਸਿੰਘ ਦੇ ਪਿਤਾ ਖਿਲਾਫ਼ ਮਹਿੰਦਰਪਾਲ ਸਿੰਘ ਮੁਕਦਮਾ ਨੰਬਰ 105 ਦਰਜ ਕਰਕੇ ਵੱਖੋ ਵੱਖਰੀਆਂ 132,221,324(4),263,62 ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ। ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad