ਪਤੀ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲਣ ‘ਤੇ ਭੜਕੀ ਹੇਮਾ ਮਾਲਿਨੀ, ਬੋਲੇ- ਇਹ ਮੁਆਫ਼ੀ ਯੋਗ ਨਹੀਂ
Dharmendra: ਦਿੱਗਜ਼ ਅਦਾਕਾਰ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲਣ ਨਾਲ ਪੂਰਾ ਪਰਿਵਾਰ ਸਪੱਸ਼ਟ ਤੌਰ ‘ਤੇ ਨਾਰਾਜ਼ ਹੈ। ਧਰਮਿੰਦਰ ਜ਼ਿੰਦਾ ਹੈ ਤੇ ਰਿਕਵਰ ਕਰ ਰਹੇ ਹਨ… ਸੁਪਰਸਟਾਰ ਦੇ ਪਰਿਵਾਰ ਦਾ ਅਜਿਹਾ ਕਹਿਣਾ ਹੈ। ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ, ਧੀ ਈਸ਼ਾ ਦਿਓਲ ਨੇ ਇੱਕ ਪੋਸਟ ‘ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ‘ਚ ਕਿਹਾ ਗਿਆ […]
By :
Amritpal Singh
Updated On: 11 Nov 2025 10:45:AM
Dharmendra: ਦਿੱਗਜ਼ ਅਦਾਕਾਰ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲਣ ਨਾਲ ਪੂਰਾ ਪਰਿਵਾਰ ਸਪੱਸ਼ਟ ਤੌਰ ‘ਤੇ ਨਾਰਾਜ਼ ਹੈ। ਧਰਮਿੰਦਰ ਜ਼ਿੰਦਾ ਹੈ ਤੇ ਰਿਕਵਰ ਕਰ ਰਹੇ ਹਨ… ਸੁਪਰਸਟਾਰ ਦੇ ਪਰਿਵਾਰ ਦਾ ਅਜਿਹਾ ਕਹਿਣਾ ਹੈ। ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ, ਧੀ ਈਸ਼ਾ ਦਿਓਲ ਨੇ ਇੱਕ ਪੋਸਟ ‘ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਪਿਤਾ ਜ਼ਿੰਦਾ ਹਨ ਤੇ ਠੀਕ ਹੋ ਰਹੇ ਹਨ। ਹੁਣ, ਪਤਨੀ ਹੇਮਾ ਮਾਲਿਨੀ ਵੀ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।
ਹੇਮਾ ਮਾਲਿਨੀ ਨੇ ਆਪਣੀ ਅਧਿਕਾਰਤ ਪੋਸਟ ‘ਚ ਲਿਖਿਆ, “ਜੋ ਹੋ ਰਿਹਾ ਹੈ ਉਹ ਮੁਆਫ਼ ਕਰਨ ਯੋਗ ਨਹੀਂ ਹੈ! ਤੁਸੀਂ ਇੱਕ ਅਜਿਹੇ ਆਦਮੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹੋ ਜੋ ਇਲਾਜ਼ ਕਰਵਾ ਰਿਹਾ ਹੈ ਤੇ ਰਿਕਵਰ ਕਰ ਰਿਹਾ ਹੈ? ਇਹ ਬਹੁਤ ਹੀ ਨਿਰਾਦਰਜਨਕ ਤੇ ਗੈਰ-ਜ਼ਿੰਮੇਵਾਰਾਨਾ ਹੈ। ਕਿਰਪਾ ਕਰਕੇ ਪਰਿਵਾਰ ਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰੋ।”