Journalism Of Hope
BREAKING NEWS
ਮਾਨਸਾ ਤੋਂ ਡਾਕਟਰਾਂ ਨਿਸ਼ਾਨ ਸਿੰਘ ਨੇ ਛੱਡੀ ਅਕਾਲੀ ਦਲ, ਕਾਂਗਰਸ ‘ਚ ਹੋਏ ਸ਼ਾਮਿਲ.....ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਭਾਰਤੀ ਰਾਸ਼ਟਰਵਾਦੀ ਪਾਰਟੀ ’ਚ ਹੋਏ ਸ਼ਾਮਲ......ਮਲਿਕਾਰਜੁਨ ਖੜਗੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ’ਤੇ ਲਾਈ ਰੋਕ......ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 7 ਦਸੰਬਰ ਤੋਂ ਕਰਨਗੇ ਤਿੰਨ ਦਿਨ ਹੜਤਾਲ......WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ......ਦੋ ਸਕੇ ਭਰਾਵਾਂ ’ਤੇ ਪਤਨੀਆਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਜੰਗਲ ’ਚ ਦੱਬਿਆ, ਪੁਲਿਸ ਨੇ ਮਿੱਟੀ ਪੱਟ ਕੇ ਕੱਢੀਆਂ ਲਾਸ਼ਾਂ......7 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ......ਨਿਵੇਸ਼ਕਾਂ ਨਾਲ ਧੋਖਾਧੜੀ ਮਾਮਲਾ: ED ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ’ਚ 8 ਥਾਵਾਂ ’ਤੇ ਛਾਪੇਮਾਰੀ......ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ

ਪਠਾਨਕੋਟ ਤੋਂ ਡਾਕਟਰ ਰਾਈਸ ਅਹਿਮਦ ਗ੍ਰਿਫ਼ਤਾਰ, ਦਿੱਲੀ ਧਮਾਕੇ ਨਾਲ ਸਬੰਧਿਤ ਹੋ ਸਕਦਾ ਹੈ ਵੱਡਾ ਖੁਲਾਸਾ…

Pathankot Doctor Raees Ahmed Arrest; ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇੱਕ ਡਾਕਟਰ ਨੂੰ ਕਾਬੂ ਕੀਤਾ ਗਿਆ ਹੈ। ਡਾਕਟਰ ਦੀ ਪਹਿਚਾਣ ਡਾ. ਰਈਸ ਅਹਿਮਦ ਭੱਟ ਵਜੋਂ ਹੋਈ ਹੈ, ਜੋ ਕਿ MBBS, MS, FMG ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ। ਏਜੰਸੀ ਵੱਲੋਂ ਕੀਤਾ ਗਿਆ ਗ੍ਰਿਫਤਾਰ ਹਾਲ ਹੀ ਵਿੱਚ ਪਠਾਨਕੋਟ ਦੇ ਮਾਮੂਨ ਕੈਂਟ ਤੋਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪਠਾਨਕੋਟ ਤੋਂ ਡਾਕਟਰ ਰਾਈਸ ਅਹਿਮਦ ਗ੍ਰਿਫ਼ਤਾਰ, ਦਿੱਲੀ ਧਮਾਕੇ ਨਾਲ ਸਬੰਧਿਤ ਹੋ ਸਕਦਾ ਹੈ ਵੱਡਾ ਖੁਲਾਸਾ…

Pathankot Doctor Raees Ahmed Arrest; ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇੱਕ ਡਾਕਟਰ ਨੂੰ ਕਾਬੂ ਕੀਤਾ ਗਿਆ ਹੈ। ਡਾਕਟਰ ਦੀ ਪਹਿਚਾਣ ਡਾ. ਰਈਸ ਅਹਿਮਦ ਭੱਟ ਵਜੋਂ ਹੋਈ ਹੈ, ਜੋ ਕਿ MBBS, MS, FMG ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ।

ਏਜੰਸੀ ਵੱਲੋਂ ਕੀਤਾ ਗਿਆ ਗ੍ਰਿਫਤਾਰ

ਹਾਲ ਹੀ ਵਿੱਚ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇਕ ਡਾਕਟਰ ਨੂੰ ਕਾਬੂ ਕੀਤਾ ਗਿਆ ਹੈ। ਡਾਕਟਰ ਦੀ ਪਹਿਚਾਣ ਡਾ. ਰਈਸ ਅਹਿਮਦ ਭੱਟ (MBBS, MS, FMG ਅਤੇ ਸਰਜਰੀ ਦੇ ਪ੍ਰੋਫੈਸਰ) ਵਜੋਂ ਹੋਈ ਹੈ।ਡਾ. ਭੱਟ ਦੀ ਉਮਰ 45 ਸਾਲ ਹੈ ਅਤੇ ਉਹ ਪਿਛਲੇ ਤਿੰਨ ਸਾਲ ਤੋਂ ਵਾਈਟ ਮੈਡੀਕਲ ਕਾਲਜ, ਪੀਐਸ ਮਾਮੂਨ ਕੈਂਟ ਵਿੱਚ ਸਰਜਨ ਵਜੋਂ ਕੰਮ ਕਰ ਰਿਹਾ ਸੀ। ਹਸਪਤਾਲ ਦੇ ਮੈਨੇਜਰ ਸਵਰਨ ਸਲਾਰੀਆ ਨੇ ਦੱਸਿਆ ਕਿ ਡਾ. ਭੱਟ ਨੂੰ ਦੇਰ ਰਾਤ ਕਿਸੇ ਅਣਪਛਾਤੀ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਡਾ. ਰਈਸ ਅਹਿਮਦ ਭੱਟ ਪਹਿਲਾਂ ਅਲ-ਫਲਾਹ ਯੂਨੀਵਰਸਿਟੀ, ਫਰੀਦਾਬਾਦ ‘ਚ ਚਾਰ ਸਾਲ ਕੰਮ ਕਰ ਚੁੱਕਾ ਹੈ। ਉਹ ਉੱਥੇ ਤਾਇਨਾਤ ਕਰਮਚਾਰੀਆਂ ਨਾਲ ਫ਼ੋਨ ਰਾਹੀਂ ਸੰਪਰਕ ‘ਚ ਵੀ ਸੀ। ਦਿੱਲੀ ਧਮਾਕੇ ਦੇ ਮੁਖ ਦੋਸ਼ੀ ਡਾ. ਉਮਰ ਨਾਲ ਵੀ ਉਸਦੇ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਕਰਕੇ ਹੀ ਉਸ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਕਿ ਕਿਹੜੀ ਏਜੰਸੀ ਨੇ ਡਾ. ਭੱਟ ਨੂੰ ਕਾਬੂ ਕੀਤਾ ਹੈ। ਫੜਿਆ ਗਿਆ ਡਾਕਟਰ ਬੋਨਾ ਡਾਇਲਗਾਮ, ਅਨੰਤਨਾਗ (ਜੰਮੂ-ਕਸ਼ਮੀਰ) ਦਾ ਰਹਿਣ ਵਾਲਾ ਹੈ।

ਦਿੱਲੀ ਧਮਾਕੇ ਦੇ ਮੁੱਖ ਦੋਸ਼ੀ ਨਾਲ ਸੀ ਸੰਪਰਕ

ਜਾਣਕਾਰੀ ਮੁਤਾਬਕ, ਡਾ. ਰਈਸ ਭੱਟ ਦਾ ਦਿੱਲੀ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਲਗਾਤਾਰ ਸੰਪਰਕ ਸੀ। ਇਸੀ ਕਾਰਣ ਉਸ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਉਸ ਨੂੰ ਕਿਹੜੀ ਏਜੰਸੀ ਨੇ ਕਾਬੂ ਕੀਤਾ ਹੈ, ਇਹ ਹਾਲੇ ਸਾਫ਼ ਨਹੀਂ ਹੋ ਸਕਿਆ। ਗ੍ਰਿਫ਼ਤਾਰ ਕੀਤਾ ਗਿਆ ਡਾਕਟਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬੋਨਾ ਡਾਇਲਗਾਮ ਦਾ ਰਹਿਣ ਵਾਲਾ ਹੈ।

ਟੀਮ ਕਰ ਰਹੀ ਪੁਰਾਣੇ ਸਟਾਫ ਦੀ ਜਾਂਚ

ਅਲ-ਫਲਾਹ ਯੂਨੀਵਰਸਿਟੀ ‘ਚ ਸਾਹਮਣੇ ਆਏ ਸਫ਼ੇਦ-ਪੋਸ਼ ਅੱਤਵਾਦੀ ਮੌਡਿਊਲ ਦੇ ਮਾਮਲੇ ‘ਚ ਜਾਂਚ ਏਜੰਸੀ ਮੌਜੂਦਾ ਡਾਕਟਰਾਂ ਅਤੇ ਸਟਾਫ ਦੇ ਨਾਲ-ਨਾਲ ਪੁਰਾਣੇ ਕਰਮਚਾਰੀਆਂ ਦੀ ਵੀ ਜਾਂਚ ਕਰ ਰਹੀ ਹੈ। ਸ਼ੁੱਕਰਵਾਰ ਨੂੰ ਜਾਂਚ ਟੀਮ ਯੂਨੀਵਰਸਿਟੀ ਕੈਂਪਸ ‘ਚ ਪਹੁੰਚੀ ਤੇ ਇਹ ਪਤਾ ਕੀਤਾ ਕਿ ਇੱਥੇ ਪਹਿਲਾਂ ਕਿਹੜੇ ਡਾਕਟਰ ਅਤੇ ਸਟਾਫ ਕੰਮ ਕਰਦੇ ਰਹੇ ਹਨ।
ਟੀਮ ਨੇ ਇਹ ਵੀ ਪੁੱਛਿਆ ਕਿ ਉਹ ਲੋਕ ਕਿੰਨੇ ਸਮੇਂ ਪਹਿਲਾਂ ਇੱਥੋਂ ਜਾ ਚੁੱਕੇ ਹਨ ਅਤੇ ਉਨ੍ਹਾਂ ਦੇ ਇੱਥੋਂ ਜਾਣ ਦੇ ਕਾਰਨ ਕੀ ਸਨ। ਉਹ ਕਿੱਥੇ ਦੇ ਰਹਿਣ ਵਾਲੇ ਹਨ, ਇਸਦੀ ਵੀ ਜਾਣਕਾਰੀ ਇਕੱਠੀ ਕੀਤੀ ਗਈ। ਸਾਰੇ ਪੁਰਾਣੇ ਕਰਮਚਾਰੀਆਂ ਦੇ ਨਾਮ, ਫ਼ੋਨ ਨੰਬਰ, ਪਤਾ ਅਤੇ ਯੂਨੀਵਰਸਿਟੀ ‘ਚ ਉਨ੍ਹਾਂ ਦੇ ਅਹੁਦੇ ਦੀ ਪੂਰੀ ਡਿਟੇਲ ਟੀਮ ਵੱਲੋਂ ਲੈ ਲਈ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News