Banner
Banner

ਮੈਂ 9 ਸਾਲ ਤੋਂ ਜਾਣਦੀ ਹਾਂ.. ਤੇ ਮੇਰਾ ਤਲਾਕ ਹੋ ਗਿਆ ਹੈ… PAK ਗਈ ਸਰਬਜੀਤ ਕੌਰ ਦੀ ਪਹਿਲੀ ਵੀਡੀਓ ਆਈ ਸਾਹਮਣੇ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਗਏ ਜੱਥੇ ਵਿੱਚ ਸ਼ਾਮਿਲ ਹੋਕੇ ਪਾਕਿਸਤਾਨ ਗਈ ਸਰਬਜੀਤ ਕੌਰ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਹੈ, ਉਸ ਦੀ ਵੀਡੀਓ ਹੁਣ ਪਾਕਿਸਤਾਨੀ ਸ਼ੋਸਲ ਮੀਡੀਆ ਚੈਨਲ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰ ਰਹੀ ਹੈ ਅਤੇ ਫਿਰ ਉਸ ਦਾ ਸੇਖੂਪੁਰਾ ਦੇ […]
Amritpal Singh
By : Updated On: 16 Nov 2025 11:37:AM
ਮੈਂ 9 ਸਾਲ ਤੋਂ ਜਾਣਦੀ ਹਾਂ.. ਤੇ ਮੇਰਾ ਤਲਾਕ ਹੋ ਗਿਆ ਹੈ… PAK ਗਈ ਸਰਬਜੀਤ ਕੌਰ ਦੀ ਪਹਿਲੀ ਵੀਡੀਓ ਆਈ ਸਾਹਮਣੇ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਗਏ ਜੱਥੇ ਵਿੱਚ ਸ਼ਾਮਿਲ ਹੋਕੇ ਪਾਕਿਸਤਾਨ ਗਈ ਸਰਬਜੀਤ ਕੌਰ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਹੈ, ਉਸ ਦੀ ਵੀਡੀਓ ਹੁਣ ਪਾਕਿਸਤਾਨੀ ਸ਼ੋਸਲ ਮੀਡੀਆ ਚੈਨਲ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰ ਰਹੀ ਹੈ ਅਤੇ ਫਿਰ ਉਸ ਦਾ ਸੇਖੂਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ।

ਸ਼ੋਸਲ ਮੀਡੀਆ ਵਿੱਚ ਵਾਇਰਲ ਹੋ ਰਹੀ ਵੀਡੀਓ ਵਿੱਚ ਨੂਰ ਹੁਸੈਨ (ਸਰਬਜੀਤ ਕੌਰ) ਕਹਿੰਦੀ ਹੈ ਕਿ ਉਹ 9 ਸਾਲ ਤੋਂ ਇਸ ਵਿਅਕਤੀ ਨੂੰ ਜਾਣਦੀ ਹਾਂ। ਇਸ ਤੋਂ ਇਲਾਵਾ ਉਹ ਕਹਿੰਦੀ ਹੈ ਕਿ ਉਸ ਦਾ ਪਹਿਲਾਂ ਤਲਾਕ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਹੁਣ ਨਿਕਾਹ ਕਰ ਰਹੀ ਹੈ।

9 ਸਾਲ ਦਾ ਪਿਆਰ, ਹੋ ਗਿਆ ਤਲਾਕ
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਬਜੀਤ ਕੌਰ ਇਸ ਗੱਲ ਨੂੰ ਕਬੂਲ ਕਰਦੀ ਹੈ ਕਿ ਉਸ ਦਾ ਤਲਾਕ ਹੋ ਗਿਆ ਹੈ, ਜਦੋਂ ਕਿ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਡੰਕੀ ਰੂਟ ਰਾਹੀਂ ਉਹ ਵਿਦੇਸ਼ ਜਾਣ ਦੀ ਕੋਸ਼ਿਸ ਕਰ ਰਹੀ ਸੀ। ਉਸ ਤੋਂ ਜ਼ਿਆਦਾ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਰਬਜੀਤ ਕੌਰ ਕਹਿੰਦੀ ਹੈ ਕਿ ਮੈਂ ਇਹਨਾਂ ਨੂੰ ਪਿਆਰ ਕਰਦੀ ਹਾਂ ਅਤੇ 9 ਸਾਲ ਤੋਂ ਜਾਣਦੀ ਹਾਂ ਕਿਉਂਕਿ ਇਹ 9 ਸਾਲ ਤੱਕ ਸਭ ਕੁੱਝ ਲੁਕੋ ਕੇ ਰੱਖਣਾ ਵੀ ਵੱਡੀ ਗੱਲ ਹੈ।

ਸ਼ੋਸਲ ਮੀਡੀਆ ਤੇ ਹੋਈ ਦੋਸਤੀ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਦੀ ਪਾਕਿਸਤਾਨ ਦੇ ਰਹਿਣ ਵਾਲੇ ਨਾਸਿਰ ਨਾਲ ਸ਼ੋਸਲ ਮੀਡੀਆ ਰਾਹੀਂ ਦੋਸਤੀ ਹੋਈ ਸੀ ਅਤੇ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੇ ਬਹਾਨੇ ਸਰਬਜੀਤ ਕੌਰ ਨਾਸਿਰ ਨੂੰ ਮਿਲਣ ਪਾਕਿਸਤਾਨ ਗਈ ਸੀ। ਹਾਲਾਂਕਿ ਭਾਰਤੀ ਏਜੰਸੀਆਂ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad