ਪਟਿਆਲਾ: ਘਰੇਲੂ ਝਗੜੇ ‘ਚ ਚਾਚੇ ਦਾ ਕਤਲ, ਦੋਸ਼ੀ ਗ੍ਰਿਫ਼ਤਾਰ
Latest News: ਪਟਿਆਲਾ ਦੇ ਖੇੜੀ ਗੰਡਿਆ ਥਾਣਾ ਅਧੀਨ ਪਿੰਡ ਲੋਚਵਾਂ ਵਿੱਚ 14-11-2025 ਦੀ ਰਾਤ ਨੂੰ ਇੱਕ ਭਿਆਨਕ ਘਟਨਾ ਵਾਪਰੀ। ਆਪਣੇ ਘਰੇਲੂ ਝਗੜੇ ਦੇ ਕਾਰਨ ਇੱਕ ਵਿਅਕਤੀ ਨੇ ਆਪਣੇ 48 ਸਾਲਾ ਚਾਚੇ ਬਹਾਦਰ ਸਿੰਘ ਨੂੰ ਸਿਰ ਵਿੱਚ ਕੁਝ ਮਾਰ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ, ਹੱਤਿਆ ਤੋਂ ਬਾਅਦ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਅਤੇ […]
By :
Jaspreet Singh
Updated On: 17 Nov 2025 17:49:PM
Latest News: ਪਟਿਆਲਾ ਦੇ ਖੇੜੀ ਗੰਡਿਆ ਥਾਣਾ ਅਧੀਨ ਪਿੰਡ ਲੋਚਵਾਂ ਵਿੱਚ 14-11-2025 ਦੀ ਰਾਤ ਨੂੰ ਇੱਕ ਭਿਆਨਕ ਘਟਨਾ ਵਾਪਰੀ। ਆਪਣੇ ਘਰੇਲੂ ਝਗੜੇ ਦੇ ਕਾਰਨ ਇੱਕ ਵਿਅਕਤੀ ਨੇ ਆਪਣੇ 48 ਸਾਲਾ ਚਾਚੇ ਬਹਾਦਰ ਸਿੰਘ ਨੂੰ ਸਿਰ ਵਿੱਚ ਕੁਝ ਮਾਰ ਕੇ ਹੱਤਿਆ ਕਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ, ਹੱਤਿਆ ਤੋਂ ਬਾਅਦ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਅਤੇ ਅੱਧਸੜੀ ਲਾਸ਼ ਨੂੰ ਟੋਆ ਪੁੱਟ ਕੇ ਦੱਬ ਦਿੱਤਾ ਗਿਆ।
ਪੁਲਿਸ ਕਾਰਵਾਈ
ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ ‘ਤੇ ਫੌਰੀ ਕਾਰਵਾਈ ਕਰਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ।ਇਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਮਾਮਲੇ ਦੀ ਛਾਂਬਣੀ ਜਾਰੀ ਰੱਖੀ ਹੈ ਅਤੇ ਭਵਿੱਖ ਵਿੱਚ ਹੋ ਸਕਣ ਵਾਲੀਆਂ ਹੋਰ ਕਾਰਵਾਈਆਂ ਦਾ ਇਤਲਾਹ ਦਿੱਤਾ ਗਿਆ ਹੈ।
