7 ਰੁਪਏ ਵਾਲੀਆਂ 200 ਟਿਕਟਾਂ ਨੇ ਬਣਾਇਆ ਇੱਕ ਹੋਰ ਲੱਖਪਤੀ
Latest News: ਰੋਪੜ ਵਿੱਚ ਕਿਸਮਤ ਨੇ ਇੱਕ ਵਾਰ ਫਿਰ ਮੁਸਕਰਾਇਆ ਹੈ। ਇੱਥੇ ਇੱਕ ਸਥਾਨਕ ਵਿਅਕਤੀ ਨੇ 7 ਰੁਪਏ ਦੀਆਂ 200 ਲਾਟਰੀ ਟਿਕਟਾਂ ਖਰੀਦੀਆਂ ਅਤੇ ਹੈਰਾਨੀਜਨਕ ਤੌਰ ‘ਤੇ ਸਭ 200 ਟਿਕਟਾਂ ਉੱਤੇ ਇਨਾਮ ਨਿਕਲ ਆਇਆ। ਇਸ ਨਾਲ ਜੇਤੂ ਦੀ ਕੁੱਲ ਰਕਮ 20 ਲੱਖ ਰੁਪਏ ਬਣ ਗਈ।
ਪਹਿਲਾਂ ਵੀ ਨਿਕਲ ਚੁੱਕੇ ਹਨ ਵੱਡੇ ਇਨਾਮ
ਇਸ ਤੋਂ ਪਹਿਲਾਂ, ਰੋਪੜ ਦੇ ਹੀ ਇੱਕ ਹੋਰ ਨਸੀਬ ਵਾਲੇ ਨੇ 100 ਟਿਕਟਾਂ ਖਰੀਦੀਆਂ ਸਨ, ਜਿਹਨਾਂ ਉੱਤੇ 10 ਹਜਾਰ ਰੁਪਏ ਪ੍ਰਤੀ ਟਿਕਟ ਇਨਾਮ ਲੱਗਿਆ ਸੀ। ਮੌਜੂਦਾ ਮਾਮਲੇ ਵਿੱਚ, 7 ਰੁਪਏ ਵਾਲੀਆਂ 200 ਟਿਕਟਾਂ ਨੇ ਇੱਕ ਹੋਰ ਵਿਅਕਤੀ ਨੂੰ ਰਾਤੋ–ਰਾਤ ਲੱਖਪਤੀ ਬਣਾ ਦਿੱਤਾ ਹੈ।
ਜੇਤੂ ਵਿਅਕਤੀ ਨੇ ਰੱਖੀ ਆਪਣੀ ਪਹਿਚਾਣ ਗੁਪਤ
ਲਾਟਰੀ ਜੇਤੂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੀ ਪਛਾਣ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ।
ਲਾਟਰੀ ਸਟਾਲ ਮਾਲਕ ਵੱਲੋਂ ਪੁਸ਼ਟੀ
ਸ੍ਰੀ ਰਾਧਾ ਲਾਟਰੀ ਸਟਾਲ, ਰੋਪੜ ਦੇ ਮਾਲਕ ਗੌਰਵ ਧਵਨ ਨੇ ਦੱਸਿਆ ਕਿ ਇੱਕ ਗ੍ਰਾਹਕ ਨੇ ਉਹਨਾਂ ਦੀ ਦੁਕਾਨ ਤੋਂ 7 ਰੁਪਏ ਦੀਆਂ 200 ਟਿਕਟਾਂ ਖਰੀਦੀਆਂ ਸਨ ਅਤੇ ਸਾਰੀਆਂ ਉੱਤੇ ਇਨਾਮ ਨਿਕਲਿਆ। ਉਹਨਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਜੇਤੂ ਨੂੰ ਸਾਰੀ ਰਕਮ ਦੀ ਪੇਮੈਂਟ ਕੀਤੀ ਜਾ ਚੁੱਕੀ ਹੈ।
ਲੋਕਾਂ ਵਿੱਚ ਲਾਟਰੀ ਪ੍ਰਤੀ ਵਧਦਾ ਰੁਝਾਨ
ਰੋਪੜ ਵਿੱਚ ਲਗਾਤਾਰ ਨਿਕਲ ਰਹੇ ਵੱਡੇ ਇਨਾਮਾਂ ਕਾਰਨ ਲੋਕਾਂ ਦਾ ਰੁਝਾਨ ਲਾਟਰੀਆਂ ਵੱਲ ਕਾਫ਼ੀ ਵੱਧ ਰਿਹਾ ਹੈ ਅਤੇ ਹਰ ਦਿਨ ਕਿਸੇ ਨਾ ਕਿਸੇ ਦੀ ਕਿਸਮਤ ਚਮਕ ਰਹੀ ਹੈ।