Journalism Of Hope
BREAKING NEWS
ਪੰਜਾਬ ਕੈਬਨਿਟ ਵੱਲੋਂ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਖ਼ਿਲਾਫ਼ ਮਤਾ ਪਾਸ......ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ....ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਸਚਿਨ ਪਾਇਲਟ, ਬਘੇਲ ਦੀ ਛੁੱਟੀ......ਪੰਜਾਬ ਸਮੇਤ 4 ਸੂਬਿਆਂ ਵਿੱਚ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ.....ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇ ਵਧੇ, ਇੱਕ ਸ਼ੱਕੀ ਮਰੀਜ਼ ਦੀ ਮੌਤ.....ਅੰਮ੍ਰਿਤਸਰ ਦੀ ਸਿੱਖ ਲੜਕੀ ਦਾ ਲੰਡਨ ਵਿੱਚ ਧਰਮ ਪਰਿਵਰਤਨ !, 2 ਪਤਨੀਆਂ ਵਾਲੇ ਨਾਲ ਕਰਵਾਇਆ ਵਿਆਹ.....ਲਹਿਰਾਗਾਗਾ ’ਚ ਸਾਬਕਾ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ....ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ.....

Mohali ’ਚ ਵੀ ਹੁਣ E-ਚਾਲਾਨ, ਟ੍ਰੈਫਿਕ ਨਿਯਮ ਤੋੜਿਆਂ ’ਤੇ ਘਰ ਪਹੁੰਚੇਗੀ ਤੁਹਾਡੀ ਫੋਟੋ

Mohali will E-Challan ;- ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਵੀ ਟ੍ਰੈਫਿਕ ਨਿਯਮ ਤੋੜਨ ’ਤੇ E-ਚਾਲਾਨ ਜਾਰੀ ਹੋਣਗੇ। ਨਵੇਂ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ। ਇਹ ਕੈਮਰੇ ਆਰਟੀਫੀਸ਼ਲ ਇੰਟੈਲੀਜੈਂਸ (AI) ਤਕਨੀਕ ਨਾਲ ਲੈਸ ਹਨ, ਜੋ ਨਿਯਮ ਤੋੜਨ ਵਾਲਿਆਂ […]
Nishant Malyan
By : Updated On: 06 Mar 2025 13:23:PM
Mohali ’ਚ ਵੀ ਹੁਣ E-ਚਾਲਾਨ, ਟ੍ਰੈਫਿਕ ਨਿਯਮ ਤੋੜਿਆਂ ’ਤੇ ਘਰ ਪਹੁੰਚੇਗੀ ਤੁਹਾਡੀ ਫੋਟੋ

Mohali will E-Challan ;- ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਵੀ ਟ੍ਰੈਫਿਕ ਨਿਯਮ ਤੋੜਨ ’ਤੇ E-ਚਾਲਾਨ ਜਾਰੀ ਹੋਣਗੇ। ਨਵੇਂ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ। ਇਹ ਕੈਮਰੇ ਆਰਟੀਫੀਸ਼ਲ ਇੰਟੈਲੀਜੈਂਸ (AI) ਤਕਨੀਕ ਨਾਲ ਲੈਸ ਹਨ, ਜੋ ਨਿਯਮ ਤੋੜਨ ਵਾਲਿਆਂ ਦੀ ਤਸਵੀਰ ਵੀ ਲੈ ਲਵੇਗਾ ।

ਇਸ਼ਤਿਹਾਰ

ਇਹ ਸਿਸਟਮ ਹੁਣ ਪਟਿਆਲਾ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਲੁਧਿਆਣਾ ’ਚ ਵੀ ਲਾਗੂ ਹੋਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਣ ਕਿ ਮੋਹਾਲੀ ’ਚ ਹੁਣ ਕੈਮਰੇ ਰਾਹੀਂ E-ਚਾਲਾਨ ਹੋਣਗੇ।

ਉਨ੍ਹਾਂ ਨੇ ਸਾਫ਼ ਕੀਤਾ ਕਿ ਇਹ ਉਪਰਾਲਾ ਸਿਰਫ਼ ਚਾਲਾਨ ਜਾਰੀ ਕਰਕੇ ਰਾਜਸਵ ਵਧਾਉਣ ਲਈ ਨਹੀਂ, ਬਲਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੈ।

24×7 ਕੰਟਰੋਲ ਰੂਮ ਸਥਾਪਤ

ਮੋਹਾਲੀ ਦੇ ਸੈਕਟਰ-79, ਸੋਹਾਣਾ ਥਾਣੇ ਦੀ ਨਵੀਂ ਇਮਾਰਤ ’ਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ , ਜਿਥੇ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਪਹਿਲੇ ਪੜਾਅ ’ਚ ਸ਼ਹਿਰ ਦੇ 20 ਮੁੱਖ ਚੌਕਾਂ ਤੇ AI-ਬੇਸਡ ਕੈਮਰੇ ਲਗਾਏ ਗਏ ਹਨ।

ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਇਹ ਉੱਤਮ ਤਕਨੀਕ ਨਾਲ ਲੈਸ ਸਿਸਟਮ ਸੜਕ ਸੁਰੱਖਿਆ ਨੂੰ ਨਵਾਂ ਰੂਪ ਦੇਵੇਗਾ।

ਇਹ ਨਵਾਂ ਸਿਸਟਮ ਸ਼ੁਰੂ ਹੋਣ ਦੇ ਬਸ 2 ਦਿਨਾਂ ਵਿੱਚ ਹੀ ਮੋਹਾਲੀ ’ਚ ਟ੍ਰੈਫਿਕ ਨਿਯਮ ਤੋੜਨ ਦੀ ਹਕੀਕਤ ਸਾਹਮਣੇ ਆ ਗਈ। ਰਿਪੋਰਟ ਮੁਤਾਬਕ, 36,000 ਲੋਕ ਟ੍ਰੈਫਿਕ ਨਿਯਮ ਤੋੜਦੇ ਹੋਏ ਕੈਮਰਿਆਂ ’ਚ ਕੈਦ ਹੋ ਗਏ।

ਹਾਲਾਂਕਿ, ਇੱਕ ਹੈਰਾਨੀਜਨਕ ਘਟਨਾ ਇਹ ਵੀ ਰਹੀ ਕਿ ਕਈ ਥਾਵਾਂ ’ਤੇ ਨਵੇਂ ਲਾਏ ਕੈਮਰਿਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ। ਇਹ ਪਹਿਲਾ ਪੜਾਅ ਹੈ, ਅਤੇ ਜਦ ਪੂਰਾ ਸ਼ਹਿਰ ਇਸ ਤਕਨੀਕ ਦੇ ਦਾਇਰੇ ’ਚ ਆ ਜਾਵੇਗਾ, ਤਾਂ ਨਤੀਜੇ ਹੋਰ ਵੀ ਵੱਧ ਚੌਕਾਣ ਵਾਲੇ ਹੋ ਸਕਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News