ਇਸ ਲਾਟਰੀ ਵਾਲੇ ਦੇ ਹਿੱਸੇ ਆਇਆ ਇੱਕ ਹੋਰ ਵੱਡਾ ਜੈਕਪਾਟ, ਨਾਗਾਲੈਂਡ ਲਾਟਰੀ ਤੋਂ ਨਿਕਲਿਆ 3 ਕਰੋੜ ਦਾ ਇਨਾਮ
Latest News: ਲੁਧਿਆਣਾ ਦੇ ਘੰਟਾ ਘਰ ਚੌਂਕ ’ਤੇ ਸਥਿਤ ਮਸ਼ਹੂਰ ਗਾਂਧੀ ਬਰਦਰਜ਼ ਲਾਟਰੀ ਨੇ ਇੱਕ ਵਾਰ ਫਿਰ ਖ਼ਬਰਾ ਵਿੱਚ ਆਪਣੀ ਥਾ ਬਣਾਈ ਹੈ। ਦੁਕਾਨ ਤੋਂ ਬੇਚੀ ਗਈ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ’ਤੇ 3 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਇਨਾਮ ਦੀ ਖ਼ਬਰ ਸਾਹਮਣੇ ਆਉਂਦੇ ਹੀ ਦੁਕਾਨਦਾਰ ਨੇ ਢੋਲ ਵਜਾ ਕੇ ਭੰਗੜੇ ਪਾਉਂਦੇ ਹੋਏ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਗਾਂਧੀ ਬਰਦਰਜ਼ ਦੇ ਮਾਲਕ ਨੇ ਦੱਸਿਆ ਕਿ ਰੱਬ ਦੀ ਕਿਰਪਾ ਨਾਲ ਉਹਨਾਂ ਦੀ ਦੁਕਾਨ ਤੋਂ ਪਹਿਲਾਂ ਵੀ ਕਈ ਕਰੋੜਾਂ ਦੇ ਇਨਾਮ ਨਿਕਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਸ ਸਫਲਤਾ ਨੇ ਦੁਕਾਨ ਦੀ ਸ਼ੋਹਰਤ ਨੂੰ ਹੋਰ ਵਧਾਇਆ ਹੈ ਅਤੇ ਉਮੀਦ ਹੈ ਕਿ ਅੱਗੇ ਵੀ ਹੋਰ ਲੋਕ ਇੱਥੋਂ ਟਿਕਟ ਖਰੀਦ ਕੇ ਆਪਣੀ ਕਿਸਮਤ ਅਜ਼ਮਾਉਣਗੇ।
ਲੋਕਾਂ ਲਈ ਮਹੱਤਵਪੂਰਨ ਅਪੀਲ
ਦੁਕਾਨਦਾਰ ਨੇ ਆਮ ਜਨਤਾ ਨੂੰ ਚੇਤਾਵਨੀ ਦਿੱਤੀ ਕਿ ਆਨਲਾਈਨ ਲਾਟਰੀਆਂ ਤੋਂ ਦੂਰ ਰਹਿਣ। ਉਹਨਾਂ ਦਾ ਕਹਿਣਾ ਹੈ ਕਿ ਕਈ ਆਨਲਾਈਨ ਪਲੇਟਫਾਰਮ ਲੋਕਾਂ ਨਾਲ ਠੱਗੀ ਕਰਦੇ ਹਨ ਅਤੇ ਸੁਰੱਖਿਅਤ ਤਰੀਕੇ ਨਾਲ ਲਾਟਰੀ ਖਰੀਦਣ ਲਈ ਹਮੇਸ਼ਾਂ ਮਾਣਤਾ ਪ੍ਰਾਪਤ ਅਤੇ ਅਸਲ ਵੇਚਣ ਵਾਲਿਆਂ ਤੋਂ ਹੀ ਟਿਕਟ ਖਰੀਦੀ ਜਾਣੀ ਚਾਹੀਦੀ ਹੈ।
ਗਾਂਧੀ ਬਰਦਰਜ਼ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਦੁਕਾਨ ਤੋਂ ਹੋਰ ਵੀ ਕਈ ਖਰੀਦਦਾਰ ਕਰੋੜਪਤੀ ਬਣਨਗੇ।