Banner
Banner

ਅੰਮ੍ਰਿਤਸਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ

Punjab News: ਹਲਕਾ ਬਾਬਾ ਬਕਾਲਾ ਦੇ ਨਜ਼ਦੀਕ ਪਿੰਡ ਰਈਆ ‘ਚ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਮੁਠਭੇੜ ਹੋਈ ਹੈ। ਪਿਛਲੇ ਦਿਨੀ ਪਿੰਡ ਧੂਲਕਾ ਦੇ ਵਿੱਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਉਨ੍ਹਾਂ ਕਾਤਲਾਂ ਦੀ ਭਾਲ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਜਾਣਕਾਰੀ ਮਿਲੀ ਸੀ […]
Amritpal Singh
By : Updated On: 24 Nov 2025 09:45:AM
ਅੰਮ੍ਰਿਤਸਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ

Punjab News: ਹਲਕਾ ਬਾਬਾ ਬਕਾਲਾ ਦੇ ਨਜ਼ਦੀਕ ਪਿੰਡ ਰਈਆ ‘ਚ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਮੁਠਭੇੜ ਹੋਈ ਹੈ। ਪਿਛਲੇ ਦਿਨੀ ਪਿੰਡ ਧੂਲਕਾ ਦੇ ਵਿੱਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਾਤਲਾਂ ਦੀ ਭਾਲ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਰਈਆ ਨਹਿਰ ਦੇ ਨਜ਼ਦੀਕ ਦੇਖਿਆ ਗਿਆ ਹੈ ਪੁਲਿਸ ਵੱਲੋਂ ਨਾਕਾ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦ ਪੁਲਿਸ ਨੂੰ ਦੇਖਿਆ ਤਾਂ ਪਿੱਛੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਜਦੋਂ ਨੌਜਵਾਨ ਰੋਕਿਆ ਤਾਂ ਉਸਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਉਸ ਦੇ ਉੱਪਰ ਫਾਇਰਿੰਗ ਕੀਤੀ ਗਈ, ਜਿਸ ਦੇ ਵਿੱਚ ਨੌਜਵਾਨ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤਾਂ ਦੋਵਾਂ ਨੂੰ ਜਿਹੜੇ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ, ਮ੍ਰਿਤਕ ਨੌਜਵਾਨ ਦੀ ਪਛਾਣ ਰਾਜਾ ਬਿੱਲਾ ਵਜੋਂ ਹੋਈ ਹੈ ਜੋ ਕਿ ਤਰਨ ਤਾਰਨ ਦਾ ਰਹਿਣ ਵਾਲਾ ਹੈ ਅਤੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਜਿਸ ਦੀ ਪਹਿਚਾਨਮੀ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਹੈ

Read Latest News and Breaking News at Daily Post TV, Browse for more News

Ad
Ad