ਗੁਰਦੁਆਰਾ ਸੀਸ ਗੰਜ ਸਾਹਿਬ ਦਾ ਇਤਿਹਾਸ, ਜਾਣੋ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਜੁੜਿਆ
History of Gurdwara Sis Ganj Sahib; 9ਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਥਾਨ, 1783 ਵਿੱਚ ਬਣਾਇਆ ਗਿਆ ਸੀ। ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੇ ਨੌਂ ਇਤਿਹਾਸਕ ਗੁਰੂਦੁਆਰਿਆਂ ਵਿਚੋਂ ਇੱਕ ਹੈ। ਇਹ ਗੁਰੂਦੁਆਰਾ ਭਾਈ ਬਘੇਲ ਸਿੰਘ ਦੁਆਰਾ 1783 ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਥਾਂ ਚਾਂਦਨੀ ਚੌਂਕ,ਪੁਰਾਣੀ ਦਿੱਲੀ ਵਿੱਚ ਬਣਵਾਇਆ ਗਿਆ।
- ਸ਼ਹੀਦੀ ਦਾ ਇਤਿਹਾਸ
ਘਟਨਾ: ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮੀ ਹੁਕਮਾਂ ਤਹਿਤ ਹਿੰਦੂਆਂ (ਖਾਸ ਕਰਕੇ ਕਸ਼ਮੀਰੀ ਪੰਡਤਾਂ) ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਅਤੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।
ਸ਼ਹਾਦਤ ਦੀ ਤਾਰੀਖ: ਔਰੰਗਜ਼ੇਬ ਦੇ ਹੁਕਮ ‘ਤੇ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈਸਵੀ (ਕੁਝ ਸ੍ਰੋਤ 24 ਨਵੰਬਰ ਦੱਸਦੇ ਹਨ) ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਇਹ ਉਹ ਥਾਂ ਹੈ ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਥਿਤ ਹੈ।
ਸੀਸ ਅਤੇ ਧੜ ਦਾ ਸਸਕਾਰ:
ਸੀਸ (ਸਿਰ): ਭਾਈ ਜੈਤਾ ਜੀ (ਬਾਅਦ ਵਿੱਚ ਭਾਈ ਜੀਵਨ ਸਿੰਘ) ਹਨੇਰੇ ਅਤੇ ਭਿਆਨਕ ਤੂਫ਼ਾਨ ਦਾ ਫਾਇਦਾ ਉਠਾ ਕੇ ਗੁਰੂ ਜੀ ਦਾ ਪਵਿੱਤਰ ਸੀਸ ਗੁਪਤ ਰੂਪ ਵਿੱਚ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਗਏ। ਉੱਥੇ ਉਨ੍ਹਾਂ ਦੇ ਪੁੱਤਰ, ਗੁਰੂ ਗੋਬਿੰਦ ਸਿੰਘ ਜੀ (ਉਸ ਸਮੇਂ ਗੋਬਿੰਦ ਰਾਏ), ਨੇ ਪੂਰੇ ਸਤਿਕਾਰ ਨਾਲ ਸੀਸ ਦਾ ਸਸਕਾਰ ਕੀਤਾ। (ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਇਸ ਯਾਦ ਵਿੱਚ ਇੱਕ ਗੁਰਦੁਆਰਾ ਸੀਸ ਗੰਜ ਸਾਹਿਬ ਹੈ)।
ਧੜ (ਸਰੀਰ): ਭਾਈ ਲੱਖੀ ਸ਼ਾਹ ਵਣਜਾਰਾ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਗੁਰੂ ਜੀ ਦੇ ਧੜ ਨੂੰ ਚੁੱਕਿਆ ਅਤੇ ਮੁਗਲ ਫੌਜਾਂ ਤੋਂ ਬਚਾਉਣ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਉਸ ਵਿੱਚ ਸਸਕਾਰ ਕਰ ਦਿੱਤਾ। ਇਸ ਥਾਂ ‘ਤੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ) ਸਥਿਤ ਹੈ।
- ਗੁਰਦੁਆਰੇ ਦਾ ਨਿਰਮਾਣ
ਸਥਾਪਨਾ: ਲੰਬੇ ਸਮੇਂ ਤੱਕ, ਮੁਗਲਾਂ ਦੇ ਡਰੋਂ ਇਸ ਪਵਿੱਤਰ ਸਥਾਨ ਦੀ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕੀ।
ਨਿਰਮਾਣ ਦਾ ਆਰੰਭ: ਸੰਨ 1783 ਈਸਵੀ ਵਿੱਚ, ਜਦੋਂ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਨੇ ਆਪਣੀ ਫੌਜ ਨਾਲ ਦਿੱਲੀ ‘ਤੇ ਫਤਿਹ ਪ੍ਰਾਪਤ ਕੀਤੀ, ਤਾਂ ਉਨ੍ਹਾਂ ਨੇ ਮੁਗਲ ਬਾਦਸ਼ਾਹ ਸ਼ਾਹ ਆਲਮ II ਨਾਲ ਸਮਝੌਤਾ ਕਰਕੇ ਦਿੱਲੀ ਦੇ ਇਤਿਹਾਸਕ ਸਿੱਖ ਅਸਥਾਨਾਂ ‘ਤੇ ਗੁਰਦੁਆਰੇ ਬਣਾਉਣ ਦੀ ਇਜਾਜ਼ਤ ਲਈ।
ਮੌਜੂਦਾ ਇਮਾਰਤ: ਬਾਬਾ ਬਘੇਲ ਸਿੰਘ ਨੇ ਸਿਰਫ਼ ਅੱਠ ਮਹੀਨਿਆਂ ਵਿੱਚ ਇਸ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਸਮੇਂ-ਸਮੇਂ ‘ਤੇ ਰਾਜਨੀਤਿਕ ਉਥਲ-ਪੁਥਲ ਕਾਰਨ ਇਹ ਸਥਾਨ ਵਿਵਾਦਗ੍ਰਸਤ ਰਿਹਾ। ਆਖ਼ਰਕਾਰ, 1930 ਦੇ ਦਹਾਕੇ ਵਿੱਚ, ਮੌਜੂਦਾ ਸ਼ਾਨਦਾਰ ਇਮਾਰਤ ਦਾ ਨਿਰਮਾਣ ਹੋਇਆ, ਜਿਸ ਨੂੰ ਬਾਅਦ ਵਿੱਚ ਸੋਨੇ ਦੇ ਗੁੰਬਦਾਂ ਨਾਲ ਸਜਾਇਆ ਗਿਆ।
ਗੁਰੂ ਜੀ ਦੇ ਸ਼ਹੀਦ ਸਾਥੀਆਂ ਦੀ ਯਾਦਗਾਰ: ਗੁਰੂ ਜੀ ਤੋਂ ਪਹਿਲਾਂ, ਉਨ੍ਹਾਂ ਦੇ ਤਿੰਨ ਸਿੱਖ ਸ਼ਰਧਾਲੂਆਂ ਨੂੰ ਵੀ ਇਸੇ ਜਗ੍ਹਾ ਜਾਂ ਨੇੜੇ ਦੀ ਕੋਤਵਾਲੀ ਵਿੱਚ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ, ਤਾਂ ਜੋ ਗੁਰੂ ਜੀ ਨੂੰ ਡਰਾਇਆ ਜਾ ਸਕੇ:
ਭਾਈ ਸਤੀ ਦਾਸ ਜੀ: ਜਿਨ੍ਹਾਂ ਨੂੰ ਰੂੰ ਵਿੱਚ ਲਪੇਟ ਕੇ ਜ਼ਿੰਦਾ ਸਾੜਿਆ ਗਿਆ
ਭਾਈ ਦਿਆਲਾ ਜੀ: ਜਿਨ੍ਹਾਂ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਉਬਾਲਿਆ ਗਿਆ। ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਵਿਸ਼ੇਸ਼ ਸਥਾਨਾਂ ‘ਤੇ ਸਤਿਕਾਰਿਆ ਜਾਂਦਾ ਹੈ।
ਇਤਿਹਾਸਕ ਕੋਤਵਾਲੀ: ਗੁਰਦੁਆਰੇ ਦੇ ਨੇੜੇ ਹੀ ਉਹ ਥਾਂ (ਹੁਣ ਇੱਕ ਪੁਲਿਸ ਚੌਕੀ) ਸੀ ਜਿੱਥੇ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹਾਦਤ ਤੋਂ ਪਹਿਲਾਂ ਕੈਦ ਕਰਕੇ ਰੱਖਿਆ ਗਿਆ ਸੀ।
ਫ਼ਤਿਹਪੁਰੀ ਮਸਜਿਦ (Fatehpuri Masjid) :ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਨਾਲ ਮਸਜਿਦ ਹੈ। ਇਸ ਮਸਜਿਦ ਵਿੱਚ ਅਕਸਰ ਔਰੰਗਜ਼ੇਬ ਆਉਂਦਾ ਸੀ ਨਮਾਜ਼ ਅਦਾ ਕਰਦਾ ਸੀ ਅਤੇ ਇਹੀ ਮਸਜਿਦ ਉਹ ਮਸਜਿਦ ਹੈ ਜਿਸ ਵਿੱਚ ਔਰੰਗਜ਼ੇਬ ਉਸ ਦਿਨ ਆ ਕੇ ਨਮਾਜ਼ ਅਦਾ ਕਰਨ ਤੋਂ ਬਾਅਦ ਦੇ ਵਿੱਚ ਦਿੱਲੀ ਲਾਲ ਕਿਲੇ ਉੱਪਰ ਜਾ ਕੇ ਗੁਰੂ ਸਾਹਿਬਾਨ ਦੀ ਸ਼ਹੀਦੀ ਦਾ ਫਰਮਾਨ ਜਾਰੀ ਕਰਦਾ ਹੈ।