ਪੰਜਾਬ ਵਿਚ ਅਵਾਰਾ ਪਸ਼ੂਆਂ ਦਾ ਕਹਿਰ ; ਚਾਰ ਸਾਲਾ ਮਾਸੂਮ ਦੀ ਮਾਂ ਨੇ ਬਚਾਈ ਜਾਨ

Latest News: ਸੰਗਰੂਰ ਜ਼ਿਲ੍ਹੇ ਵਿੱਚ ਅਵਾਰਾ ਪਸ਼ੂਆਂ ਦਾ ਖੌਫ਼ ਲਗਾਤਾਰ ਵੱਧ ਰਿਹਾ ਹੈ, ਪਰ ਪ੍ਰਸ਼ਾਸਨ ਇਸ ਗੰਭੀਰ ਮੁੱਦੇ ‘ਤੇ ਬਿਲਕੁਲ ਖਾਮੋਸ਼ ਤੇ ਬੇਪਰਵਾਹ ਨਜ਼ਰ ਆ ਰਿਹਾ ਹੈ। ਸੜਕਾਂ ‘ਤੇ ਬੇਲਗਾਮ ਟਹਲਦੇ ਪਸ਼ੂਆਂ ਕਾਰਨ ਨਿਰੰਤਰ ਹਾਦਸੇ ਹੋ ਰਹੇ ਹਨ, ਜਿਨ੍ਹਾਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸੁਨਾਮ ਵਿੱਚ ਚਾਰ ਸਾਲਾ ਬੱਚੇ ‘ਤੇ ਹਮਲਾ, ਮੌਤ ਦੇ […]
Khushi
By : Updated On: 26 Nov 2025 15:35:PM
ਪੰਜਾਬ ਵਿਚ ਅਵਾਰਾ ਪਸ਼ੂਆਂ ਦਾ ਕਹਿਰ ; ਚਾਰ ਸਾਲਾ ਮਾਸੂਮ ਦੀ ਮਾਂ ਨੇ ਬਚਾਈ ਜਾਨ

Latest News: ਸੰਗਰੂਰ ਜ਼ਿਲ੍ਹੇ ਵਿੱਚ ਅਵਾਰਾ ਪਸ਼ੂਆਂ ਦਾ ਖੌਫ਼ ਲਗਾਤਾਰ ਵੱਧ ਰਿਹਾ ਹੈ, ਪਰ ਪ੍ਰਸ਼ਾਸਨ ਇਸ ਗੰਭੀਰ ਮੁੱਦੇ ‘ਤੇ ਬਿਲਕੁਲ ਖਾਮੋਸ਼ ਤੇ ਬੇਪਰਵਾਹ ਨਜ਼ਰ ਆ ਰਿਹਾ ਹੈ। ਸੜਕਾਂ ‘ਤੇ ਬੇਲਗਾਮ ਟਹਲਦੇ ਪਸ਼ੂਆਂ ਕਾਰਨ ਨਿਰੰਤਰ ਹਾਦਸੇ ਹੋ ਰਹੇ ਹਨ, ਜਿਨ੍ਹਾਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।

ਸੁਨਾਮ ਵਿੱਚ ਚਾਰ ਸਾਲਾ ਬੱਚੇ ‘ਤੇ ਹਮਲਾ, ਮੌਤ ਦੇ ਮੁੰਹੋਂ ਬਚੀ ਜਾਨ

ਤਾਜ਼ਾ ਘਟਨਾ ਹਲਕਾ ਸੁਨਾਮ ਦੇ ਇੱਕ ਮਹੱਲੇ ਤੋਂ ਸਾਹਮਣੇ ਆਈ ਹੈ, ਜਿੱਥੇ ਘਰ ਦੇ ਬਾਹਰ ਖੇਡ ਰਿਹਾ 4 ਸਾਲਾ ਮਾਸੂਮ ਬੱਚਾ ਅਵਾਰਾ ਪਸ਼ੂ ਦੀ ਜ਼ਦ ‘ਚ ਆ ਗਿਆ। ਬੱਚੇ ਦੀ ਮਾਂ ਨੇ ਡੇਲੀ ਪੋਸਟ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੱਚਾ ਆਪਣੀ ਦਾਦੀ ਨਾਲ ਗਲੀ ਵਿੱਚ ਬੈਠਾ ਸੀ, ਜਦੋਂ ਇੱਕ ਅਵਾਰਾ ਪਸ਼ੂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ।

ਪਸ਼ੂ ਨੇ ਬੱਚੇ ਦੇ ਮੋਢੇ ਨੂੰ ਆਪਣੇ ਮੂੰਹ ਵਿੱਚ ਜਕੜ ਲਿਆ। ਮਾਂ ਸਮੇਂ ‘ਤੇ ਪਹੁੰਚ ਗਈ ਨਹੀਂ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਪਰਿਵਾਰ ਇਸ ਘਟਨਾ ਤੋਂ ਬਾਅਦ ਸ਼ੌਕ ਵਿੱਚ ਹੈ।

ਮਹੱਲਾ ਨਿਵਾਸੀਆਂ ਦੀ ਪ੍ਰਸ਼ਾਸਨ ਨੂੰ ਸਖ਼ਤ ਨਾਰਾਜ਼ਗੀ

ਮਹੱਲੇ ਦੇ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਅਤੇ ਮੌਖਿਕ ਤੌਰ ‘ਤੇ ਅਵਾਰਾ ਪਸ਼ੂਆਂ ਬਾਰੇ ਸੂਚਨਾ ਦੇ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।

ਉਨ੍ਹਾਂ ਦਾ ਕਹਿਣਾ ਹੈ ਕਿ:

  • ਸੁਨਾਮ ਵਿੱਚ ਦੋ ਗਉਸ਼ਾਲਾ ਹੁੰਦੀਆਂ ਹੋਣ ਦੇ ਬਾਵਜੂਦ ਅਵਾਰਾ ਪਸ਼ੂ ਸੜਕਾਂ ‘ਤੇ ਖੁੱਲ੍ਹੇ ਘੁੰਮਦੇ ਹਨ।
  • ਸਰਕਾਰ ਵੱਲੋਂ ਕਾਸਿਸ ਫੀਸ ਵਜੋਂ ਪੈਸੇ ਵਸੂਲੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਪ੍ਰਬੰਧ ਨਹੀਂ।
  • ਅਵਾਰਾ ਪਸ਼ੂਆਂ ਨੇ ਇਲਾਕੇ ਵਿੱਚ ਕਈ ਵੱਡੇ ਹਾਦਸੇ ਕਰਵਾਏ ਹਨ।

ਮਸ਼ਹੂਰ ਗਾਇਕ ਰਾਜਵੀਰ ਜਵੰਦਾ ਵੀ ਹਾਦਸੇ ਦਾ ਸ਼ਿਕਾਰ

ਬੀਤੇ ਦਿਨ ਹੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਵੀ ਅਵਾਰਾ ਪਸ਼ੂ ਕਾਰਨ ਸੜਕ ਹਾਦਸੇ ‘ਚ ਜ਼ਖਮੀ ਹੋਏ ਸਨ। ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਉਮੀਦ ਕਰ ਰਹੇ ਸਨ, ਪਰ ਹਾਲਾਤ ਬਦਲਣ ਦੀ ਥਾਂ ਹੋਰ ਖ਼ਰਾਬ ਹੁੰਦੇ ਜਾ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਵੀ ਸੰਗਰੂਰ ਪ੍ਰਸ਼ਾਸਨ ਗੰਭੀਰਤਾ ਨਾਲ ਨਹੀਂ ਲੈ ਰਿਹਾ।

ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਗੰਭੀਰ ਸਵਾਲ

ਸੰਗਰੂਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੇ ਵਧਦੇ ਅਤੰਕ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਨਿਵਾਸੀ ਮੰਗ ਕਰ ਰਹੇ ਹਨ ਕਿ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ ਤਾਂ ਜੋ ਲੋਕਾਂ ਦੀ ਜਾਨ ਅਤੇ ਸਮਾਨ ਦੀ ਰੱਖਿਆ ਕੀਤੀ ਜਾ ਸਕੇ।

Read Latest News and Breaking News at Daily Post TV, Browse for more News

Ad
Ad