ਵਿਧਾਇਕ ਡਾ. ਚਰਨਜੀਤ ਸਿੰਘ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ
Punjab News: ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਦੋ ਗੱਡੀਆਂ ਚਮਕੌਰ ਬੇਲਾ ਪੁਲ ਉੱਤੇ ਆਪਸ ਵਿਚ ਟਕਰਾ ਗਈਆਂ। ਮੁਢਲੀ ਜਾਣਕਾਰੀ ਮੁਤਾਬਕ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਦੌਰਾਨ ਵਿਧਾਇਕ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦਾ ਬਚਾਅ ਹੋ ਗਿਆ। ਹਾਦਸੇ ਦੇ […]
By :
Amritpal Singh
Updated On: 27 Nov 2025 15:58:PM
Punjab News: ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਦੋ ਗੱਡੀਆਂ ਚਮਕੌਰ ਬੇਲਾ ਪੁਲ ਉੱਤੇ ਆਪਸ ਵਿਚ ਟਕਰਾ ਗਈਆਂ। ਮੁਢਲੀ ਜਾਣਕਾਰੀ ਮੁਤਾਬਕ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਦੌਰਾਨ ਵਿਧਾਇਕ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦਾ ਬਚਾਅ ਹੋ ਗਿਆ।
ਹਾਦਸੇ ਦੇ ਸਮੇਂ ਵਿਧਾਇਕ ਡਾ. ਚਰਨਜੀਤ ਸਿੰਘ ਖ਼ੁਦ ਗੱਡੀ ‘ਚ ਮੌਜੂਦ ਸਨ ਅਤੇ ਗੱਡੀ ਨੂੰ ਡਰਾਈਵਰ ਚਲਾ ਰਿਹਾ ਸੀ। ਇਹ ਹਾਦਸਾ ਨਹਿਰ ਦੇ ਪੁਲ ਨੇੜੇ ਚੌਂਕ ‘ਚ ਵਾਪਰਿਆ। ਹਾਦਸੇ ਦੌਰਾਨ ਦੂਜੀ ਗੱਡੀ ‘ਚ ਸਵਾਰ ਔਰਤ ਵੀ ਜ਼ਖਮੀ ਹੋ ਗਈ।