ਟਲਿਆ ਵੱਡਾ ਹਾਦਸਾ! ਬੇਕਾਬੂ ਹੋ ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਘਟਨਾ ਦੀ ਜਾਂਚ ‘ਚ ਜੁਟੀ ਪੁਲਿਸ
Car Accident; ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਭਰੇ ਬਾਜ਼ਾਰ ਵਿੱਚ ਇੱਕ ਦਿੱਲੀ ਨੰਬਰ ਐਕਸੀਯੂਵੀ ਗੱਡੀ ਬਹੁਤ ਤੇਜ਼ੀ ਦੇ ਨਾਲ ਬੇਕਾਬੂ ਹੋਣ ਕਾਰਨ ਡਿਵਾਈਡਰ ਦੇ ਨਾਲ ਟਕਰਾ ਗਈ। ਦੁਰਘਟਨਾ ਦੇ ਦੌਰਾਨ ਗੱਡੀ ਦੇ ਏਅਰ ਬੈਗ ਤੱਕ ਖੁੱਲ ਗਏ। ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ‘ਤੇ ਪਹੁੰਚੀ ਪੀਸੀਆਰ ਦੇ ਵੱਲੋਂ ਇਸ ਪੂਰੀ […]
By :
Jaspreet Singh
Updated On: 29 Nov 2025 08:48:AM
Car Accident; ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਭਰੇ ਬਾਜ਼ਾਰ ਵਿੱਚ ਇੱਕ ਦਿੱਲੀ ਨੰਬਰ ਐਕਸੀਯੂਵੀ ਗੱਡੀ ਬਹੁਤ ਤੇਜ਼ੀ ਦੇ ਨਾਲ ਬੇਕਾਬੂ ਹੋਣ ਕਾਰਨ ਡਿਵਾਈਡਰ ਦੇ ਨਾਲ ਟਕਰਾ ਗਈ। ਦੁਰਘਟਨਾ ਦੇ ਦੌਰਾਨ ਗੱਡੀ ਦੇ ਏਅਰ ਬੈਗ ਤੱਕ ਖੁੱਲ ਗਏ। ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮੌਕੇ ‘ਤੇ ਪਹੁੰਚੀ ਪੀਸੀਆਰ ਦੇ ਵੱਲੋਂ ਇਸ ਪੂਰੀ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ, ਫਿਲਹਾਲ ਸਥਾਨਕ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਭਰੇ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਵੀ ਇੰਨੀਂ ਤੇਜ਼ ਕਾਰਨ ਨਹੀਂ ਚਲਾਉਂਦਾ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਾਰਨ ਘਟਨਾਵਾਂ ਵਾਪਰੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।