ਬਠਿੰਡਾ ਵਿੱਚ ਹਸਪਤਾਲਾਂ ‘ਚ ਬੱਚਾ ਬਦਲਣ ਦੇ ਗੰਭੀਰ ਦੋਸ਼, ਪਰਿਵਾਰ ਨੇ ਕੋਰਟ ਦਾ ਰੁਖ ਕੀਤਾ – ਪੁਲਿਸ ਨੇ ਜਾਂਚ ਸ਼ੁਰੂ ਕੀਤੀ
Latest News: ਬਠਿੰਡਾ ਸ਼ਹਿਰ ਦੇ ਦੋ ਨਿੱਜੀ ਹਸਪਤਾਲਾਂ ‘ਤੇ ਨਵਜਨਮੇ ਬੱਚੇ ਨੂੰ ਬਦਲਣ ਦੇ ਸੰਜੀਦੇ ਦੋਸ਼ ਸਾਹਮਣੇ ਆਏ ਹਨ। ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਇੱਕ ਹਸਪਤਾਲ ਨੇ ਉਨ੍ਹਾਂ ਨੂੰ ਲਿਖਤ ਵਿੱਚ “ਮੇਲ ਬੱਚਾ” ਹੋਣ ਦੀ ਪੁਸ਼ਟੀ ਦਿੱਤੀ, ਜਦਕਿ ਦੂਜੇ ਹਸਪਤਾਲ ਵੱਲੋਂ ਉਨ੍ਹਾਂ ਨੂੰ “ਫੀਮੇਲ ਬੱਚੀ” ਸੌਂਪੀ ਗਈ।
ਇਸ ਚੌਕਾਣੇ ਵਾਲੇ ਮਾਮਲੇ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹੁਣ ਉਹ ਇਨਸਾਫ ਦੀ ਮੰਗ ਕਰਦੇ ਹੋਏ ਕੋਰਟ ਪਹੁੰਚ ਗਏ ਹਨ। ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰ ਕੀ ਕਹਿ ਰਿਹਾ ਹੈ?
ਜੋਗੇਵਾਲਾ ਪਿੰਡ ਦਾ ਰਹਿਣ ਵਾਲਾ ਪੀੜਤ ਪਿਤਾ ਸ਼ਿਵਰਾਜ ਦਾਅਵਾ ਕਰਦਾ ਹੈ ਕਿ ਉਸਦੀ ਪਤਨੀ ਦਾ ਇਲਾਜ ਸਿਟੀ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿੱਥੇ ਗਾਇਨੀ ਡਾਕਟਰ ਆਸ਼ਾ ਗੋਇਲ ਵੱਲੋਂ ਉਨ੍ਹਾਂ ਨੂੰ ਬੇਟਾ ਹੋਣ ਦੀ ਲਿਖਤ ਸਲਿੱਪ ਦਿੱਤੀ ਗਈ।
ਪਰ ਬੱਚੇ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸਨੂੰ ਬਜਾਜ਼ ਚਿਲਡਰਨ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਪਹੁੰਚਣ ‘ਤੇ ਪਰਿਵਾਰ ਨੂੰ ਚੋਂਕਾਉਂਦੇ ਹੋਏ ਬੇਟੇ ਦੀ ਥਾਂ “ਬੇਟੀ” ਸੌਂਪ ਦਿੱਤੀ ਗਈ।
ਸ਼ਿਵਰਾਜ ਦਾ ਦੋਸ਼ ਹੈ ਕਿ—
- ਪਹਿਲੇ ਹਸਪਤਾਲ ਨੇ ਬੱਚੇ ਦਾ ਵਜ਼ਨ 2.6 ਕਿਲੋ ਦਰਜ ਕੀਤਾ
- ਦੂਜੇ ਹਸਪਤਾਲ ਨੇ ਵਜ਼ਨ 3.2 ਕਿਲੋ ਦਰਸਾਇਆ
- ਇੱਕ ਹਸਪਤਾਲ ਮਰਦ ਬੱਚਾ ਲਿਖ ਰਿਹਾ ਹੈ, ਦੂਜਾ ਮਹਿਲਾ
ਪਰਿਵਾਰ ਨੂੰ ਸਪਸ਼ਟ ਸ਼ੱਕ ਹੈ ਕਿ ਬੱਚੇ ਨੂੰ ਦੋਵੇਂ ਹਸਪਤਾਲਾਂ ਨੇ ਮਿਲ ਕੇ ਬਦਲਿਆ ਹੈ।
ਉਨ੍ਹਾਂ ਨੇ ਸਿਵਿਲ ਲਾਈਨ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਵੱਲੋਂ ਦੇਰੀ ਦੇ ਦੋਸ਼ ਲਗਾਉਂਦੇ ਹੋਏ ਹੁਣ ਉਹ ਕੋਰਟ ਦੀ ਸ਼ਰਨ ‘ਚ ਪਹੁੰਚ ਗਏ ਹਨ।
ਪੁਲਿਸ ਨੇ ਕੀ ਕਿਹਾ?
ਥਾਣਾ ਸਿਵਿਲ ਲਾਈਨ ਦੇ ਇੰਚਾਰਜ ਐਸਐਚਓ ਹਰਜੀਵਨ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਸਨੇ ਕਿਹਾ: “ਦੋਵਾਂ ਹਸਪਤਾਲਾਂ ਦੇ ਡਾਕਟਰਾਂ ਨੂੰ ਬੁਲਾਇਆ ਗਿਆ ਹੈ। ਤਬਦੀਸ਼ ਨਿਰਪੱਖ ਅਤੇ ਤੱਥਾਂ ਦੇ ਆਧਾਰ ‘ਤੇ ਕਰਾਂਗੇ।”
ਹਸਪਤਾਲਾਂ ਦਾ ਪੱਖ
ਬਜਾਜ਼ ਚਿਲਡਰਨ ਹਸਪਤਾਲ
ਡਾਕਟਰ ਦਿਪਤੀ ਬਜਾਜ਼ ਨਾਲ ਕੀਤੀ ਗੱਲਬਾਤ ਦੌਰਾਨ ਉਹ ਸਪਸ਼ਟ ਜਵਾਬ ਨਹੀਂ ਦੇ ਸਕੇ ਕਿ ਗਲਤੀ ਕਿੱਥੇ ਹੋਈ। ਉਹ ਵੱਖ-ਵੱਖ ਬਿੰਦੂ ਦੱਸਦੀਆਂ ਰਹੀਆਂ ਪਰ ਜਿਮੇਵਾਰੀ ਕਿਸਦੀ ਹੈ, ਇਸਦਾ ਸਾਫ਼ ਜਵਾਬ ਨਹੀਂ ਮਿਲਿਆ।
ਸਿਟੀ ਹਸਪਤਾਲ
ਗਾਇਨੀ ਡਾਕਟਰ ਆਸ਼ਾ ਗੋਇਲ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ—
“ਲਿਖਤ ਵਿੱਚ ਮੇਰੇ ਤੋਂ ਗਲਤੀ ਹੋ ਗਈ,” ਪਰ ਉਨ੍ਹਾਂ ਦਾ ਦਾਅਵਾ ਸੀ ਕਿ ਬਾਕੀ ਦਸਤਾਵੇਜ਼ਾਂ ‘ਚ “ਫੀਮੇਲ” ਹੀ ਦਰਜ ਕੀਤਾ ਗਿਆ ਹੈ। ਇਹ ਜਵਾਬ ਪਰਿਵਾਰ ਦੀ ਸ਼ੰਕਾ ਨੂੰ ਹੋਰ ਵਧਾ ਦਿੰਦਾ ਹੈ।