ਅਕਾਲੀ ਲੀਡਰ ਕੰਚਨਪ੍ਰੀਤ ਕੌਰ ਹੋਈ ਰਿਹਾਅ, ਕੋਰਟ ‘ਚ ਦੇਰ ਰਾਤ ਕਈ ਘੰਟੇ ਚੱਲੀ ਸੁਣਵਾਈ
Akali leader Kanchanpreet Kaur released; ਦੱਸ ਦਈਏ ਕਿ ਬੀਤੇ ਦਿਨ ਰਾਤ 8 ਵਜੇ ਉਨ੍ਹਾਂ ਦੀ ਤਰਨਤਾਰਨ ਕੋਰਟ ‘ਚ ਪੇਸ਼ੀ ਪਈ ਸੀ। ਮਿਲੀ ਜਾਣਕਰੀ ਅਨੁਸਾਰ ਕੰਚਨਪ੍ਰੀਤ ਕੌਰ ਦੇ ਮਾਮਲੇ ‘ਚ ਤਰਨ ਤਾਰਨ ਦੀ ਐਡੀਸ਼ਨਲ ਸੈਸ਼ਨ ਅਦਾਲਤ ‘ਚ ਸੁਣਵਾਈ ਦੇਰ ਰਾਤ 2 ਵਜੇ ਤੱਕ ਚੱਲੀ। ਬਹਿਸ ਦੌਰਾਨ ਪੁਲਿਸ ਵਲੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ […]
By :
Jaspreet Singh
Updated On: 30 Nov 2025 10:15:AM
Akali leader Kanchanpreet Kaur released; ਦੱਸ ਦਈਏ ਕਿ ਬੀਤੇ ਦਿਨ ਰਾਤ 8 ਵਜੇ ਉਨ੍ਹਾਂ ਦੀ ਤਰਨਤਾਰਨ ਕੋਰਟ ‘ਚ ਪੇਸ਼ੀ ਪਈ ਸੀ। ਮਿਲੀ ਜਾਣਕਰੀ ਅਨੁਸਾਰ ਕੰਚਨਪ੍ਰੀਤ ਕੌਰ ਦੇ ਮਾਮਲੇ ‘ਚ ਤਰਨ ਤਾਰਨ ਦੀ ਐਡੀਸ਼ਨਲ ਸੈਸ਼ਨ ਅਦਾਲਤ ‘ਚ ਸੁਣਵਾਈ ਦੇਰ ਰਾਤ 2 ਵਜੇ ਤੱਕ ਚੱਲੀ। ਬਹਿਸ ਦੌਰਾਨ ਪੁਲਿਸ ਵਲੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਬੀਤੀ ਰਾਤ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਚਨਪ੍ਰੀਤ ਕੌਰ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ।
ਸੁਣਵਾਈ ਤੋਂ ਪਹਿਲਾਂ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਜਾਣਕਾਰੀ ਦਿੱਤੀ ਸੀ ਕਿ ਕੰਚਨਪ੍ਰੀਤ ਕੋਰਟ ਦੀ ਕਸਟਡੀ ਵਿਚ ਹੀ ਰਹੇਗੀ।