ਉੱਤਰਾਖੰਡ ਵਿੱਚ ਪਤੰਜਲੀ ‘ਤੇ ਕਾਰਵਾਈ: ਗਊ-ਘਿਓ ਫੂਡ ਸੇਫਟੀ ਟੈਸਟ ਵਿੱਚ ਫੇਲ੍ਹ, 1.40 ਲੱਖ ਰੁਪਏ ਜੁਰਮਾਨਾ

ਦੇਹਰਾਦੂਨ: ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਇੱਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਤਰਾਖੰਡ ਦੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਪਤੰਜਲੀ ਅਤੇ ਇਸ ਨਾਲ ਜੁੜੇ ਦੋ ਹੋਰ ਫ਼ਰਮਾਂ ‘ਤੇ ਕੁੱਲ 1.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਕੰਪਨੀ ਦੇ ਗਊ-ਘਿਓ ਦੇ ਨਮੂਨੇ […]
Khushi
By : Updated On: 30 Nov 2025 19:03:PM
ਉੱਤਰਾਖੰਡ ਵਿੱਚ ਪਤੰਜਲੀ ‘ਤੇ ਕਾਰਵਾਈ: ਗਊ-ਘਿਓ ਫੂਡ ਸੇਫਟੀ ਟੈਸਟ ਵਿੱਚ ਫੇਲ੍ਹ, 1.40 ਲੱਖ ਰੁਪਏ ਜੁਰਮਾਨਾ

ਦੇਹਰਾਦੂਨ: ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਇੱਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਤਰਾਖੰਡ ਦੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਪਤੰਜਲੀ ਅਤੇ ਇਸ ਨਾਲ ਜੁੜੇ ਦੋ ਹੋਰ ਫ਼ਰਮਾਂ ‘ਤੇ ਕੁੱਲ 1.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਕੰਪਨੀ ਦੇ ਗਊ-ਘਿਓ ਦੇ ਨਮੂਨੇ ਲਗਾਤਾਰ ਫੂਡ ਸੇਫਟੀ ਮਿਆਰਾਂ ‘ਤੇ ਪੂਰੇ ਨਹੀਂ ਉਤਰੇ।

ਦੋ ਲੈਬਾਂ ਵਿੱਚ ਫੇਲ੍ਹ ਹੋਇਆ ਟੈਸਟ

ਅਕਤੂਬਰ 2020 ਵਿੱਚ ਰੁਟੀਨ ਜਾਂਚ ਦੌਰਾਨ ਇਕੱਠੇ ਕੀਤੇ ਗਏ ਨਮੂਨੇ ਰੁਦਰਪੁਰ ਦੀ ਰਾਜ ਲੈਬ ਅਤੇ ਗਾਜ਼ੀਆਬਾਦ ਦੀ ਨੈਸ਼ਨਲ ਫੂਡ ਲੈਬੋਰਟਰੀ (NFL) ਵਿੱਚ ਟੈਸਟ ਕੀਤੇ ਗਏ।
ਦੋਵਾਂ ਰਿਪੋਰਟਾਂ ਵਿੱਚ ਘਿਓ ਨੂੰ ਘਟੀਆ ਗੁਣਵੱਤਾ ਵਾਲਾ ਅਤੇ ਖਪਤ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ।

ਜੁਰਮਾਨੇ ਦੀ ਕਾਰਵਾਈ

ਰਿਪੋਰਟਾਂ ਦੀ ਸਮੀਖਿਆ ਤੋਂ ਬਾਅਦ ਮਾਮਲਾ ਫ਼ਰਵਰੀ 2022 ਵਿੱਚ ਪਿਥੌਰਾਗੜ੍ਹ ਦੇ ਐਡਜੂਡੀਕੇਟਿੰਗ ਅਧਿਕਾਰੀ ਅੱਗੇ ਪੇਸ਼ ਕੀਤਾ ਗਿਆ। ਅਧਿਕਾਰੀ ਨੇ ਫ਼ੈਸਲਾ ਸੁਣਾਉਂਦੇ ਹੋਏ—

  • ਪਤੰਜਲੀ ਆਯੁਰਵੇਦ ਲਿਮਟਿਡ ‘ਤੇ – ₹1,00,000
  • ਡਿਸਟ੍ਰੀਬਿਊਟਰ ‘ਤੇ – ₹25,000
  • ਰਿਟੇਲਰ ‘ਤੇ – ₹15,000

ਦਾ ਜੁਰਮਾਨਾ ਲਗਾਇਆ।

ਕਾਸਨੀ ਤੋਂ ਇਕੱਠਾ ਕੀਤਾ ਗਿਆ ਸੀ ਨਮੂਨਾ

ਘਿਓ ਦਾ ਨਮੂਨਾ 2020 ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਕਾਸਨੀ ਖੇਤਰ ਵਿੱਚ ਇੱਕ ਜਨਰਲ ਸਟੋਰ ਤੋਂ ਰੁਟੀਨ ਜਾਂਚ ਦੌਰਾਨ ਇਕੱਠਾ ਕੀਤਾ ਗਿਆ ਸੀ। ਰੁਦਰਪੁਰ ਲੈਬ ਦੀ ਰਿਪੋਰਟ ਨੇ ਸਪਸ਼ਟ ਕੀਤਾ ਕਿ ਉਤਪਾਦ ਫੂਡ ਸੇਫਟੀ ਮਾਪਦੰਡਾਂ ‘ਤੇ ਫੇਲ੍ਹ ਹੈ ਤੇ ਇਹ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਸਕਦਾ ਹੈ।

NFL ਰਿਪੋਰਟ ਨੇ ਵੀ ਲਾਈ ਪੁਸ਼ਟੀ

ਰੁਦਰਪੁਰ ਲੈਬ ਦੇ ਨਤੀਜਿਆਂ ਤੋਂ ਬਾਅਦ 2021 ਵਿੱਚ ਪਤੰਜਲੀ ਨੂੰ ਨੋਟਿਸ ਜਾਰੀ ਕੀਤਾ ਗਿਆ। ਕੰਪਨੀ ਦੀ ਬੇਨਤੀ ‘ਤੇ ਨਮੂਨਾ ਕੇਂਦਰੀ ਪ੍ਰਯੋਗਸ਼ਾਲਾ (NFL) ਭੇਜਿਆ ਗਿਆ, ਪਰ ਨਵੰਬਰ 2021 ਦੀ NFL ਦੀ ਵਿਸਤ੍ਰਿਤ ਰਿਪੋਰਟ ਨੇ ਵੀ ਪਹਿਲੀ ਰਿਪੋਰਟ ਦੀ ਪੁਸ਼ਟੀ ਕਰ ਦਿੱਤੀ।

ਕੇਸ ਅਦਾਲਤ ਵਿੱਚ ਪੇਸ਼

ਸਾਰੇ ਕਾਨੂੰਨੀ ਪਹਿਲੂਆਂ ਦੀ ਜਾਂਚ ਤੋਂ ਬਾਅਦ ਮਾਮਲਾ ਫ਼ਰਵਰੀ 2022 ਵਿੱਚ ਐਡਜੂਡੀਕੇਟਿੰਗ ਅਧਿਕਾਰੀ/ਵਾਧੂ ਜ਼ਿਲ੍ਹਾ ਮੈਜਿਸਟ੍ਰੇਟ, ਪਿਥੌਰਾਗੜ੍ਹ ਦੀ ਅਦਾਲਤ ਨੂੰ ਭੇਜਿਆ ਗਿਆ, ਜਿੱਥੇ ਕਾਰਵਾਈ ਪੂਰੀ ਹੋਈ।

Read Latest News and Breaking News at Daily Post TV, Browse for more News

Ad
Ad