ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਦਭੂੜ ਨੂੰ ਮਿਲਿਆ ਪੁੱਲ ਅਤੇ ਸੜਕ
Trending News: ਕੀਰਤਪੁਰ ਸਾਹਿਬ ਦੇ ਚੋਵੇਸ਼ ਲੁਟਾਵਾ ਨਜ਼ਦੀਕੀ ਪਿੰਡ ਦਭੂੜ, ਜੋ ਕਿ ਤਿੰਨ ਕਿਲੋਮੀਟਰ ਦੂਰੀ ‘ਤੇ ਹੈ, ਆਜ਼ਾਦੀ ਤੋਂ ਬਾਅਦ ਵੀ ਪਿਛੜਿਆ ਹੋਇਆ ਮੰਨਿਆ ਜਾਂਦਾ ਸੀ। ਪਿੰਡ ਵਿੱਚ ਪਾਣੀ ਵਾਲੀ ਖੱਡ ਪਾਰ ਕਰਨਾ ਬਹੁਤ ਮੁਸ਼ਕਿਲ ਸੀ, ਜਿਸ ਕਾਰਨ ਬਿਮਾਰ ਜਾਂ ਵਿਆਹ ਸਮਾਗਮ ਵਿੱਚ ਜਾਣ ਵਾਲੇ ਪਿੰਡ ਵਾਸੀ ਆਪਣੇ ਘਰ ਤੋਂ ਸਹੂਲਤ ਨਾਲ ਨਹੀਂ ਜਾ ਸਕਦੇ ਸਨ।
ਭਗਵੰਤ ਮਾਨ ਸਰਕਾਰ ਦਾ ਕਦਮ
ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਪਿੰਡ ਲਈ ਪੁੱਲ ਬਣਾਉਣ ਅਤੇ ਸੜਕ ਸੁਧਾਰ ਲਈ 1.75 ਕਰੋੜ ਰੁਪਏ ਦੀ ਰਕਮ ਦਿੱਤੀ। ਇਸ ਕਾਰਵਾਈ ਦੇ ਤਹਿਤ ਪਿੰਡ ਵਿੱਚ ਕੰਮ ਸ਼ੁਰੂ ਕਰਵਾਇਆ ਗਿਆ।
ਪਿੰਡ ਵਾਸੀਆਂ ਨੇ ਇਸ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਦਿਨ ਰਾਤ ਇੱਕ ਕਰਕੇ ਲੇਬਰਾਂ ਨਾਲ ਮਿਲ ਕੇ ਕੰਮ ਵਿੱਚ ਹਿੱਸਾ ਲੈ ਰਹੇ ਹਨ।
ਪਿੰਡ ਵਾਸੀਆਂ ਦੀ ਖੁਸ਼ੀ
75 ਸਾਲਾਂ ਬਜ਼ੁਰਗ ਨੇ ਦੱਸਿਆ, “ਸਾਡੇ ਦਾਦੇ-ਪੜਦਾਦੇ ਤੋਂ ਲੈ ਕੇ ਬੱਚੇ ਤੱਕ ਸੜਕਾਂ ਦੇ ਬਿਨਾ ਦੁੱਖ ਵੇਖਦੇ ਆਏ। ਖੱਡ ਪਾਰ ਕਰਨੀ ਬਹੁਤ ਮੁਸ਼ਕਿਲ ਹੁੰਦੀ ਸੀ। ਹੁਣ ਕਾਰਾਂ ਵਿੱਚ ਬੈਠ ਕੇ ਅਸੀਂ ਵਿਆਹ ਸ਼ਾਦੀ ਜਾਂ ਸਕੂਲ ਬੱਚਿਆਂ ਲਈ ਬਿਨਾ ਕਿਸੇ ਮੁਸ਼ਕਿਲ ਦੇ ਪਿੰਡ ਤੋਂ ਬਾਹਰ ਜਾ ਸਕਦੇ ਹਾਂ।”
ਪਿੰਡ ਵਾਸੀਆਂ ਨੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਤਹਿ ਦਿਲੋਂ ਧੰਨਵਾਦ ਕੀਤਾ।