ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਦੇ ਗ੍ਰਹਿ ਵਿਭਾਗ ਨੇ ਅਹਿਮ ਪ੍ਰਸ਼ਾਸਕੀ ਤਬਦੀਲੀਆਂ ਕਰਦਿਆਂ ਦੋ ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਕਰ ਦਿੱਤੇ ਹਨ। ਗਵਰਨਰ ਦੇ ਹੁਕਮਾਂ ਅਧੀਨ ਜਾਰੀ ਇਸ ਅਦੇਸ਼ ਮੁਤਾਬਕ, ਫਿਰੋਜ਼ਪੁਰ ਰੇਂਜ ਦੇ DIG ਹਰਮਨਬੀਰ ਸਿੰਘ, IPS (SPS:2010) ਨੂੰ ਉਹਨਾਂ ਦੇ ਮੌਜੂਦਾ ਅਹੁਦੇ ਤੋਂ ਹਟਾ ਕੇ DIG PAP, ਜਲੰਧਰ ਵਜੋਂ ਤਾਇਨਾਤ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਹਰਮਨਬੀਰ ਸਿੰਘ ਦੀ ਅਗਵਾਈ ਦੌਰਾਨ ਹੀ ਕਤਲ ਦੇ ਮਾਮਲੇ ‘ਚ ਢਾਹੇ ਗਏ ਸ਼ੂਟਰ ਬਾਦਲ ਦਾ ਐਨਕਾਊਂਟਰ ਕੀਤਾ ਗਿਆ ਸੀ। ਬਾਦਲ RSS ਲੀਡਰ ਨਵੀਨ ਅਰੋੜਾ ਦੇ ਕਤਲ ਮਾਮਲੇ ਦਾ ਮੁੱਖ ਸ਼ੂਟਰ ਸੀ, ਜੋ ਕਾਫ਼ੀ ਸਮੇਂ ਤੋਂ ਪੁਲਿਸ ਤੋਂ ਬਚ ਰਿਹਾ ਸੀ।
ਇਸਦੇ ਨਾਲ ਹੀ ਲੁਧਿਆਣਾ ਦੇ DCP ਹੇਡਕਵਾਟਰਜ਼ ਸਨੇਹਦੀਪ ਸ਼ਰਮਾ, IPS (SPS:2011) ਨੂੰ ਫਿਰੋਜ਼ਪੁਰ ਰੇਂਜ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਹੁਣ ਨਵੇਂ DIG PAP ਜਲੰਧਰ ਦੇ ਕੰਮਾਂ ਦੇ ਨਾਲ-ਨਾਲ ਫਿਰੋਜ਼ਪੁਰ ਰੇਂਜ ਦੇ DIG ਦੇ ਕੰਮ ਨੂੰ ਵੀ ਦੇਖਣਗੇ।
ਗ੍ਰਹਿ ਵਿਭਾਗ ਵਲੋਂ ਜਾਰੀ ਨੋਟਿਸ ਮੁਤਾਬਕ ਦੋਵੇਂ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ‘ਤੇ ਤੁਰੰਤ ਚਾਰਜ ਸੰਭਾਲਣ ਦੇ ਹੁਕਮ ਹਨ। ਇਹ ਤਬਾਦਲੇ ਸੂਬੇ ਦੀ ਚੋਣ ਕਮਿਸ਼ਨ ਦੀ ਸੰਮਤੀ ਅਤੇ ਸਮਰੱਥ ਅਥਾਰਟੀ ਦੀ ਮਨਜ਼ੂਰੀ ਨਾਲ ਕੀਤੇ ਗਏ ਹਨ।
ਚੰਡੀਗੜ੍ਹ ਵਿੱਚ ਜਾਰੀ ਆਦੇਸ਼ਾਂ ਦੀਆਂ ਕਾਪੀਆਂ ਕੇਂਦਰ ਗ੍ਰਹਿ ਮੰਤ੍ਰਾਲੇ, ਮੁੱਖ ਮੰਤਰੀ ਦਫ਼ਤਰ, ਚੋਣ ਕਮਿਸ਼ਨ, ਪੁਲਿਸ ਮੁਖੀ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।