Banner
Banner

ਕਾਂਗਰਸ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਆਪ ਸਾਂਸਦ ਮੀਤ ਹੇਅਰ ਨੂੰ ਦਿੱਤਾ ਚੈਲੇਂਜ

Punjab Gangsters: ਸੂਬੇ ‘ਚ ਗੈਂਗਸਟਰਾਂ ਨੂੰ ਲੈ ਕੇ ਸਿਆਸੀ ਘਮਾਸਾਣ ਜਾਰੀ ਹੈ। ਜੋ ਥੰਮਣ ਦਾ ਨਾਂਅ ਨਹੀਂ ਲੈ ਰਿਹਾ। ਇਸੇ ਦੌਰਾਨ ਸੁਖਜਿੰਦਰ ਰੰਧਾਵਾ ਨੇ ਚੈਲੇਂਜ ਦਿੱਤਾ ਹੈ। Sukhjinder Randhawa challenges AAP MP Meet Hayer: ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਸੂਬੇ ‘ਚ ਗੈਂਗਸਟਰਾਂ ਨੂੰ ਲੈ ਕੇ […]
Khushi
By : Updated On: 02 Dec 2025 18:33:PM
ਕਾਂਗਰਸ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਨੇ ਆਪ ਸਾਂਸਦ ਮੀਤ ਹੇਅਰ ਨੂੰ ਦਿੱਤਾ ਚੈਲੇਂਜ

Punjab Gangsters: ਸੂਬੇ ‘ਚ ਗੈਂਗਸਟਰਾਂ ਨੂੰ ਲੈ ਕੇ ਸਿਆਸੀ ਘਮਾਸਾਣ ਜਾਰੀ ਹੈ। ਜੋ ਥੰਮਣ ਦਾ ਨਾਂਅ ਨਹੀਂ ਲੈ ਰਿਹਾ। ਇਸੇ ਦੌਰਾਨ ਸੁਖਜਿੰਦਰ ਰੰਧਾਵਾ ਨੇ ਚੈਲੇਂਜ ਦਿੱਤਾ ਹੈ।

Sukhjinder Randhawa challenges AAP MP Meet Hayer: ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਸੂਬੇ ‘ਚ ਗੈਂਗਸਟਰਾਂ ਨੂੰ ਲੈ ਕੇ ਸਿਆਸੀ ਘਮਾਸਾਣ ਜਾਰੀ ਹੈ। ਜੋ ਥੰਮਣ ਦਾ ਨਾਂਅ ਨਹੀਂ ਲੈ ਰਿਹਾ। ਇਸੇ ਦੌਰਾਨ ਸੁਖਜਿੰਦਰ ਰੰਧਾਵਾ ਨੇ ਚੈਲੇਂਜ ਦਿੰਦਿਆਂ ਕਿਹਾ ਕਿ ਜੇਕਰ ਮਾਂ ਦਾ ਦੁੱਧ ਪੀਤਾ ਹੈ ਤਾਂ ਮੇਰੇ ‘ਤੇ ਪਰਚਾ ਕਰਕੇ ਦਿਖਾ।”

ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਸਾਰਾ ਸਿਆਸੀ ਘਮਾਸਾਣ ਰੰਧਾਵਾ ਵਲੋਂ ਲਿਖਿਆਂ ਦੋ ਚਿੱਠੀਆਂ ਨੂੰ ਲੈ ਕੇ ਸ਼ੁਰੂ ਹੋਇਆ। ਜਿਸ ‘ਚ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇ… ਪੰਜਾਬ ਵਿੱਚ ਕਤਲ ਹੋ ਰਹੇ ਹਨ… ਇਸ ਲਈ, ਗ੍ਰਹਿ ਮੰਤਰੀ ਅਤੇ ਸਪੀਕਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਅਧਿਕਾਰੀਆਂ ਅਤੇ ਮੈਨੂੰ ਤਲਬ ਕੀਤਾ ਜਾਵੇ।

ਰੰਧਾਵਾ ਨੇ ਚਿੱਠੀਆਂ ‘ਚ ਇਹ ਵੀ ਲਿਖਿਆ ਕਿ ਅੰਮ੍ਰਿਤਸਰ ਤੋਂ ਸਰਹੱਦ ਤੱਕ ਲੋਕਾਂ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਨੂੰ ਵਿਧਾਇਕਾਂ ਦੇ ਸਾਹਮਣੇ ਗੋਲੀ ਮਾਰੀ ਜਾ ਰਹੀ ਹੈ। ਕੋਈ ਕਾਨੂੰਨ ਵਿਵਸਥਾ ਨਹੀਂ ਹੈ।

ਆਪ ਸਾਂਸਦ ਮੀਤ ਹੇਅਰ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਚਿੱਠੀਆਂ ਲਿਖ ਰਹੇ ਹਨ ਇਨ੍ਹਾਂ ਚੋਂ ਬਹੁਤਿਆਂ ਦੇ ਸਿੱਧੇ ਤੌਰ ‘ਤੇ ਗੈਂਗਸਟਰਾਂ ਨਾਲ ਲਿੰਕ ਹਨ। ਕੋਈ ਵੀ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਜੰਮਦਾ। ਆਮ ਘਰਾਂ ਦੇ ਮੁੰਡੇ ਸੀ, ਇਨ੍ਹਾਂ ਨੇ ਪਹਿਲਾਂ ਇਸ ਪਾਸੇ ਲਿਆ ਕੇ ਵਰਤਿਆ ਅਤੇ ਵਰਤ ਕੇ ਉਨ੍ਹਾਂ ਨੂੰ ਛੱਡ ਦਿੱਤਾ।

Read Latest News and Breaking News at Daily Post TV, Browse for more News

Ad
Ad