Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

ਐਡਮਿੰਟਨ ਵਿੱਚ 21 ਸਾਲਾ ਕੁੜੀ ਦੀ ਪਿਕਅੱਪ ਟਰੱਕ ਨਾਲ ਟੱਕਰ ਤੋਂ ਮੌਤ

Edmonton,Canada – ਸ਼ੁਕਰਵਾਰ ਸ਼ਾਮ ਨੂੰ ਦੱਖਣੀ ਐਡਮਿੰਟਨ ਵਿੱਚ ਇੱਕ ਡਰਾਈਵਰ ਨੇ ਸੜਕ ਪਾਰ ਕਰ ਰਹੀ ਇੱਕ 21 ਸਾਲਾ ਕੁੜੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਐਡਮਿੰਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਿਮਰਨਪ੍ਰੀਤ ਕੌਰ ਹਿਊਜ਼ ਵੇਅ ਅਤੇ 23ਵੇਂ ਐਵੇਨਿਊ ‘ਤੇ ਹਰੀ ਬੱਤੀ ‘ਤੇ ਸੜਕ […]
Nishant Malyan
By : Updated On: 09 Mar 2025 13:20:PM
ਐਡਮਿੰਟਨ ਵਿੱਚ 21 ਸਾਲਾ ਕੁੜੀ ਦੀ ਪਿਕਅੱਪ ਟਰੱਕ ਨਾਲ ਟੱਕਰ ਤੋਂ ਮੌਤ

Edmonton,Canada – ਸ਼ੁਕਰਵਾਰ ਸ਼ਾਮ ਨੂੰ ਦੱਖਣੀ ਐਡਮਿੰਟਨ ਵਿੱਚ ਇੱਕ ਡਰਾਈਵਰ ਨੇ ਸੜਕ ਪਾਰ ਕਰ ਰਹੀ ਇੱਕ 21 ਸਾਲਾ ਕੁੜੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਐਡਮਿੰਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਿਮਰਨਪ੍ਰੀਤ ਕੌਰ ਹਿਊਜ਼ ਵੇਅ ਅਤੇ 23ਵੇਂ ਐਵੇਨਿਊ ‘ਤੇ ਹਰੀ ਬੱਤੀ ‘ਤੇ ਸੜਕ ਪਾਰ ਕਰ ਰਹੀ ਸੀ ਅਤੇ ਇਕ ਪਿਕਅੱਪ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ।

ਇਸ਼ਤਿਹਾਰ

ਪੁਲਿਸ ਨੇ ਕਿਹਾ ਕਿ ਜਦੋਂ ਸਿਮਰਨਪ੍ਰੀਤ ਕੌਰ ਸੜਕ ਪਾਰ ਕਰ ਰਹੀ ਸੀ, ਤਦੋ ਸੜਕ ਤੇ ਸਾਰੀ ਲਾਈਟਾਂ ਹਰੀ ਹੋ ਰਹੀਆਂ ਸਨ। ਹਾਦਸਾ ਸ਼ਾਮ 7:08 ਵਜੇ ਦੇ ਕਰੀਬ ਵਾਪਰਿਆ, ਜਦੋਂ 2010 ਡੌਜ ਰੈਮ 2500 ਟਰੱਕ ਨੇ ਕੌਰ ਨਾਲ ਟੱਕਰ ਮਾਰੀ ਜਦੋਂ ਉਹ ਹਿਊਜ਼ ਵੇਅ ਦੇ ਵੈਸਟ ਬਾਊਂਡ ਨਿਸ਼ਾਨਬੱਧ ਕਰਾਸਵਾਕ ਤੋਂ ਸੜਕ ਪਾਰ ਕਰ ਰਹੀ ਸੀ।

ਇੱਕ ਦੋਸਤ ਮੋਹਿਤ ਰੇਖੀ ਨੇ ਸਿਮਰਨਪ੍ਰੀਤ ਦੀ ਪਛਾਣ ਕੀਤੀ, ਜੋ ਹਾਲ ਹੀ ਵਿੱਚ ਪੰਜਾਬ ਤੋਂ ਸਕੂਲ ਲਈ ਕੈਨੇਡਾ ਆਈ ਸੀ ਅਤੇ ਬੈਂਕਰ ਬਣਨ ਦਾ ਸੁਪਨਾ ਦੇਖ ਰਹੀ ਸੀ। ਟਰੱਕ ਚਲਾਓਣ ਵਾਲਾ 48 ਸਾਲਾ ਵਿਅਕਤੀ ਪੁਲਿਸ ਦੀ ਜਾਂਚ ਦੇ ਰਾਹੀਂ ਮੌਜੂਦਾ ਸਮੇਂ ਵਿੱਚ ਕਿਸੇ ਕਾਰਵਾਈ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਹਾਦਸੇ ਦੀ ਜਾਂਚ ਐਡਮਿੰਟਨ ਪੁਲਿਸ ਦੇ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਸੈਕਸ਼ਨ ਦੁਆਰਾ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਹਾਦਸੇ ਵਿੱਚ ਤੇਜ਼ ਰਫ਼ਤਾਰ ਜਾਂ ਨਸ਼ੇ ਨੂੰ ਕਾਰਕ ਨਹੀਂ ਮੰਨਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News