ਗੁਰਵਿੰਦਰ ਰੰਗਰੇਟਾ ਦੇ ਵਿਵਾਦਿਤ ਬਿਆਨ ‘ਤੇ ਭੜਕੀ ਨਿਹੰਗ ਜਥੇਬੰਦੀਆਂ, ਸਖ਼ਤ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Punjab News; ਸੋਸ਼ਲ ਮੀਡੀਆ ‘ਤੇ ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਗੁਰਵਿੰਦਰ ਸਿੰਘ ਰੰਗਰੇਟਾ ਦਾ ਇੱਕ ਹੋਰ ਵਿਵਾਦਿਤ ਬਿਆਨ ਆਇਆ ਸਾਹਮਣੇ ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਰੋਸ ‘ਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ। ਮੀਡੀਏ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਕਾਲਾ ਨੇ ਦੱਸਿਆ ਕਿ ਰੰਗਰੇਟਾ ਨਾਮ ਦਾ ਵਿਅਕਤੀ ਅਕਸਰ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਦਾ ਹੈ ਅਤੇ ਅਕਸਰ ਵਿਵਾਦਿਤ ਬਿਆਨਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਹੈ।
ਨਿਹੰਗ ਜਥੇਬੰਦੀਆਂ ਦਾ ਕਹਿਣਾ ਕਿ ਰੰਗਰੇਟਾ ਦੇ ਵੱਲੋਂ ਸਰਪੰਚ ਅਤੇ ਸਮਾਜ ਦੇ ਲੋਕਾਂ ਨੂੰ ਮੰਦੀ ਸ਼ਬਦਾਵਲੀ ਬੋਲੀ ਗਈ ਹੈ, ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਰੰਗਰੇਟੇ ਨੂੰ ਘਰੋਂ ਚੁੱਕ ਕੇ ਕੀਤਾ ਜਾਵੇਗਾ ਪੁਲਿਸ ਕਮਿਸ਼ਨਰ ਦੇ ਹਵਾਲੇ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪਰ ਇਹ ਗੱਲ ਗਲਤ ਹੈ ਰੰਗਰੇਟਾ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖੇ, ਉਸ ਨਾਲ ਸਾਨੂੰ ਕੋਈ ਵੀ ਸਮੱਸਿਆ ਨਹੀਂ ਹੈ , ਪਰ ਰੰਗਰੇਟੇ ਦਾ ਸਮਾਜ ਨੂੰ ਗਲਤ ਬੋਲਣਾ ਨਿੰਦਣਯੋਗ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।