India Vs South Africa; ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ
india Vs South Africa 3rd ODI; ਭਾਰਤ ਨੇ ਵਿਸ਼ਾਖਾਪਟਨਮ ਵਿੱਚ ਤੀਜੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਸਿਰਫ਼ 270 ਦੌੜਾਂ ਹੀ ਬਣਾ ਸਕਿਆ। ਭਾਰਤ ਨੇ 40ਵੇਂ ਓਵਰ ਵਿੱਚ ਸਿਰਫ਼ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ ਲੁੰਗੀ ਨਗਿਦੀ ਦੇ ਗੇਂਦ ‘ਤੇ ਲਗਾਤਾਰ ਦੋ ਚੌਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ।
ਡਾ. ਵਾਈ.ਐਸ. ਰਾਜਸ਼ੇਖਰ ਰੈਡੀ ਸਟੇਡੀਅਮ ਵਿੱਚ ਮਹਿਮਾਨ ਟੀਮ ਲਈ ਕੁਇੰਟਨ ਡੀ ਕੌਕ ਨੇ ਸੈਂਕੜਾ ਲਗਾਇਆ। ਕਪਤਾਨ ਤੇਂਬਾ ਬਾਵੁਮਾ ਨੇ 48, ਡੇਵਾਲਡ ਬ੍ਰੇਵਿਸ ਨੇ 29 ਅਤੇ ਮੈਥਿਊ ਬ੍ਰਿਟਜ਼ਕੀ ਨੇ 24 ਦੌੜਾਂ ਬਣਾ ਕੇ ਟੀਮ ਨੂੰ 270 ਦੌੜਾਂ ਤੱਕ ਪਹੁੰਚਾਇਆ। ਭਾਰਤ ਲਈ ਕੁਲਦੀਪ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਨੇ 4-4 ਵਿਕਟਾਂ ਲਈਆਂ।
271 ਦੌੜਾਂ ਦੇ ਟੀਚੇ ਦਾ ਸਾਹਮਣਾ ਕਰਦੇ ਹੋਏ, ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਉਨ੍ਹਾਂ ਨੇ 155 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 75 ਦੌੜਾਂ ਬਣਾ ਕੇ ਆਊਟ ਹੋ ਗਏ, ਜੋ ਕਿ ਲੜੀ ਦਾ ਉਨ੍ਹਾਂ ਦਾ ਪਹਿਲਾ ਅਰਧ ਸੈਂਕੜਾ ਸੀ। ਫਿਰ ਯਸ਼ਸਵੀ ਨੇ 111 ਗੇਂਦਾਂ ‘ਤੇ ਆਪਣਾ ਪਹਿਲਾ ਇੱਕ ਰੋਜ਼ਾ ਸੈਂਕੜਾ ਬਣਾਇਆ। ਵਿਰਾਟ ਕੋਹਲੀ ਨੇ ਸਿਰਫ਼ 40 ਗੇਂਦਾਂ ‘ਤੇ ਅਰਧ ਸੈਂਕੜਾ ਲਗਾਇਆ। ਦੋਵਾਂ ਨੇ 40ਵੇਂ ਓਵਰ ਵਿੱਚ ਜਿੱਤ ਹਾਸਲ ਕੀਤੀ।