Banner
Banner

ਵਿਆਹ ਤੋਂ ਵਾਪਿਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ! ਖੜੀ ਟਰਾਲੀ ‘ਚ ਵੱਜੀ ਕਾਰ, ਹਾਦਸੇ ‘ਚ ਪਤੀ-ਪਤਨੀ ਦੀ ਮੌਕੇ ‘ਤੇ ਮੌਤ, ਦੋ ਜ਼ਖਮੀ

Punjab News; ਜੰਮੂ ਤੋਂ ਅੰਮ੍ਰਿਤਸਰ ਵਿਆਹ ਦੇਖ ਕੇ ਵਾਪਿਸ ਜਾ ਰਹੇ ਪਰਿਵਾਰ ਦੀ ਕਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਕਸਬਾ ਧਾਰੀਵਾਲ ਨੇੜੇ ਪਿੰਡ ਜਾਪੂ ਵਾਲ ਦੇ ਨੇੜੇ ਕਾਰ ਸੜਕ ਉਪਰ ਖੜੀ ਟਰਾਲੀ ਨਾਲ ਜਾ ਟਕਰਾਈ। ਹਾਦਸੇ ਦੇ ਬਾਅਦ ਹਰਸ਼ ਬਤਰਾ ਅਤੇ ਜੀਵਨ ਬਤਰਾ ਦੋਨੋਂ,ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਬਾਕੀ ਕਾਰ ਵਿਚ ਬੈਠੇ ਦੋ […]
Jaspreet Singh
By : Updated On: 07 Dec 2025 21:49:PM
ਵਿਆਹ ਤੋਂ ਵਾਪਿਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ! ਖੜੀ ਟਰਾਲੀ ‘ਚ ਵੱਜੀ ਕਾਰ, ਹਾਦਸੇ ‘ਚ ਪਤੀ-ਪਤਨੀ ਦੀ ਮੌਕੇ ‘ਤੇ ਮੌਤ, ਦੋ ਜ਼ਖਮੀ

Punjab News; ਜੰਮੂ ਤੋਂ ਅੰਮ੍ਰਿਤਸਰ ਵਿਆਹ ਦੇਖ ਕੇ ਵਾਪਿਸ ਜਾ ਰਹੇ ਪਰਿਵਾਰ ਦੀ ਕਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਕਸਬਾ ਧਾਰੀਵਾਲ ਨੇੜੇ ਪਿੰਡ ਜਾਪੂ ਵਾਲ ਦੇ ਨੇੜੇ ਕਾਰ ਸੜਕ ਉਪਰ ਖੜੀ ਟਰਾਲੀ ਨਾਲ ਜਾ ਟਕਰਾਈ। ਹਾਦਸੇ ਦੇ ਬਾਅਦ ਹਰਸ਼ ਬਤਰਾ ਅਤੇ ਜੀਵਨ ਬਤਰਾ ਦੋਨੋਂ,ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਬਾਕੀ ਕਾਰ ਵਿਚ ਬੈਠੇ ਦੋ ਹੋਰ ਲੋਕ ਜਖਮੀ ਹੋ ਗਏ।

ਇਸ ਮੌਕੇ ਹਨੀ ਨੇ ਦੱਸਿਆ ਕਿ ਘਟਨਾ ਪਿੰਡ ਜਾਪੂ ਵਾਲ ਨੇੜੇ ਹੋਈ ਹੈ। ਰਾਤ ਜੰਮੂ ਤੋਂ ਵਿਆਹ ਦੇਖਣ ਲਈ ਅੰਮ੍ਰਿਤਸਰ ਆਏ ਸਨ। ਅੱਜ ਜਦੋਂ ਵਾਪਿਸ ਜੰਮੂ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। ਜਿਸ ਦੌਰਾਨ ਇਸਦੇ ਮਾਸੀ ਤੇ ਮਾਸੜ ਦੀ ਮੌਤ ਹੋ ਗਈ, ਜਦੋਂ ਕਿ ਦੂਸਰੇ ਮਾਸੀ-ਮਾਸੜ ਜਖਮੀ ਹੋਏ ਹਨ। ਜਿਨ੍ਹਾਂ ਨੂੰ ਗੁਰਦਾਸਪੁਰ ਦੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Read Latest News and Breaking News at Daily Post TV, Browse for more News

Ad
Ad