Banner
Banner

ਰਾਤ ਨੂੰ ਗੱਡੀ ਚਲਾਉਣਾ ਸਿੱਖਣਾ ਪਿਆ ਮਹਿੰਗਾ , ਇੱਕ ਦੀ ਮੌਤ ਦੋ ਗੰਭੀਰ ਜ਼ਖਮੀ

Bathinda News: ਦੇਰ ਰਾਤ ਬਠਿੰਡਾ ਦੀ ਸਰਹੰਦ ਕੈਨਾਲ ਵਿੱਚ ਇੱਕ ਕਾਰ ਡੁੱਬ ਜਾਣ ਨਾਲ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ, ਕਾਰ ਵਿੱਚ ਸਵਾਰ ਤਿੰਨ ਨੌਜਵਾਨ ਡਰਾਈਵਿੰਗ ਸਿੱਖ ਰਹੇ ਸਨ, ਜਦੋਂ ਅਚਾਨਕ ਕੰਟਰੋਲ ਹੱਥੋਂ ਨਿਕਲ ਗਿਆ ਅਤੇ ਕਾਰ ਸਿੱਧੀ ਨਹਿਰ ਵਿੱਚ ਜਾ ਗਿਰੀ। ਹਾਦਸਾ ਕਰੀਬ ਰਾਤ 12 ਵਜੇ ਤੋਂ ਬਾਅਦ ਦਾ ਦੱਸਿਆ ਜਾ ਰਿਹਾ ਹੈ। ਘਟਨਾ […]
Khushi
By : Updated On: 09 Dec 2025 09:25:AM
ਰਾਤ ਨੂੰ ਗੱਡੀ ਚਲਾਉਣਾ ਸਿੱਖਣਾ ਪਿਆ ਮਹਿੰਗਾ , ਇੱਕ ਦੀ ਮੌਤ ਦੋ ਗੰਭੀਰ ਜ਼ਖਮੀ

Bathinda News: ਦੇਰ ਰਾਤ ਬਠਿੰਡਾ ਦੀ ਸਰਹੰਦ ਕੈਨਾਲ ਵਿੱਚ ਇੱਕ ਕਾਰ ਡੁੱਬ ਜਾਣ ਨਾਲ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ, ਕਾਰ ਵਿੱਚ ਸਵਾਰ ਤਿੰਨ ਨੌਜਵਾਨ ਡਰਾਈਵਿੰਗ ਸਿੱਖ ਰਹੇ ਸਨ, ਜਦੋਂ ਅਚਾਨਕ ਕੰਟਰੋਲ ਹੱਥੋਂ ਨਿਕਲ ਗਿਆ ਅਤੇ ਕਾਰ ਸਿੱਧੀ ਨਹਿਰ ਵਿੱਚ ਜਾ ਗਿਰੀ। ਹਾਦਸਾ ਕਰੀਬ ਰਾਤ 12 ਵਜੇ ਤੋਂ ਬਾਅਦ ਦਾ ਦੱਸਿਆ ਜਾ ਰਿਹਾ ਹੈ।

ਘਟਨਾ ਦਾ ਪਤਾ ਲੱਗਣ ’ਤੇ ਪੀਸੀਆਰ ਬਠਿੰਡਾ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਬੜੀ ਮਿਹਨਤ ਨਾਲ ਤਿੰਨਾਂ ਨੂੰ ਕਾਰ ਤੋਂ ਬਾਹਰ ਕੱਢਿਆ। ਪਰ ਦੁੱਖ ਦੀ ਗੱਲ ਇਹ ਹੈ ਕਿ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹਨ।

ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਡਰਾਈਵਿੰਗ ਸਿੱਖ ਰਹੇ ਵਿਅਕਤੀ ਨੇ ਗ਼ਲਤੀ ਨਾਲ ਰੇਸ ਤੇਜ਼ ਕਰ ਦਿੱਤੀ, ਜਿਸ ਨਾਲ ਕਾਰ ਸੰਤੁਲਨ ਖੋ ਬੈਠੀ ਅਤੇ ਨਹਿਰ ਵਿੱਚ ਡਿੱਗ ਪਈ। ਪੀਸੀਆਰ ਮੁਲਾਜ਼ਮਾਂ ਨੇ ਹਿੰਮਤ ਦਿਖਾਉਂਦੇ ਹੋਏ ਵੱਡੇ ਜਤਨ ਨਾਲ ਸਵਾਰਾਂ ਨੂੰ ਬਚਾਇਆ।

ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad