ਕੈਪਟਨ ਅਮਰਿੰਦਰ ਦੇ ਬਿਆਨ ‘ਤੇ MP ਡਾ: ਅਮਰ ਸਿੰਘ ਵੱਡਾ ਬਿਆਨ, ਕੈਪਟਨ ਦੀ ਵਾਪਸੀ ਨੂੰ ਲੈਕੇ ਬੋਲੇ….
MP Dr. Amar Singh big statement on Captain Amarinder Singh;ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਸੀਨੀਅਰ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਨੂੰ ਜੁਆਇਨ ਕਰਾਉਂਦੀ ਹੈ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ।
ਡਾਂ ਅਮਰ ਸਿੰਘ ਤੋਂ ਪਹਿਲਾਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਸਹੀ ਕਿਹਾ ਹੈ, ਜੋ ਉਨ੍ਹਾਂ ਨੇ ਬੀਤੇ ਦਿਨ ਦਿੱਤਾ ਸੀ। ਇੱਕ ਏਜੰਸੀ ਨੂੰ ਇੰਟਰਵਿਊ ਦਿੰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਦੋਸਤਾਂ ਦਾ ਦੋਸਤ ਅਤੇ ਇੱਕ ਕੁਸ਼ਲ ਰਾਜਨੇਤਾ ਦੱਸਿਆ।
ਸੁਖਜਿੰਦਰ ਰੰਧਾਵਾ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਧਰਮ ਨਿਰਪੱਖ, ਇੱਕ ਪ੍ਰਸ਼ਾਸਕ ਅਤੇ ਰਾਜ-ਅਗਵਾਈ ਕਰਨ ਵਾਲਾ ਵਿਅਕਤੀ ਹੈ। ਹਰ ਕਿਸੇ ਦੀਆਂ ਕੁਝ ਕਮੀਆਂ ਹੁੰਦੀਆਂ ਹਨ। ਜਦੋਂ ਕਿ ਉਨ੍ਹਾਂ ਕੋਲ ਬਹੁਤ ਸਾਰੇ ਪਲੱਸ ਪੁਆਇੰਟ ਹਨ, ਉਨ੍ਹਾਂ ਦੇ ਕੁਝ ਮਾਇਨਸ ਪੁਆਇੰਟ ਵੀ ਹਨ। ਕੁੱਲ ਮਿਲਾ ਕੇ, ਕੈਪਟਨ ਅਮਰਿੰਦਰ ਦੇ ਸਕਾਰਾਤਮਕ ਪੁਆਇੰਟ ਹਨ। ਉਨ੍ਹਾਂ ਨੇ ਕੱਲ੍ਹ ਇੰਟਰਵਿਊ ਵਿੱਚ ਜੋ ਵੀ ਕਿਹਾ, ਉਹ ਸਹੀ ਕਿਹਾ।”
ਕੈਪਟਨ ਦੀ ਇੱਕ ਗੱਲ ਹੈ ਕਿ ਜੋ ਉਨ੍ਹਾਂ ਦੇ ਦਿਲ ਵਿੱਚ ਹੁੰਦਾ ਹੈ, ਉਹੀ ਜ਼ੁਬਾਨ ‘ਤੇ ਹੁੰਦਾ ਹੈ। ਪਤਾ ਨਹੀਂ ਕੀ ਹੋਇਆ ਕਿ ਸਾਡੀ ਦੋਵਾਂ ਦੀ ਬਣਦੀ ਵੀ ਬਹੁਤ ਸੀ, ਮੈਨੂੰ ਪਤਾ ਨਹੀਂ ਕਿ ਮੇਰੀ ਅਤੇ ਕੈਪਟਨ ਸਾਹਿਬ ਦੀ ਕਿਸ ਗੱਲ ‘ਤੇ ਵਿਗੜ ਗਈ। ਉਸ ਤੋਂ ਬਾਅਦ ਅਸੀਂ ਇਕੱਠੇ ਵੀ ਨਹੀਂ ਹੋਏ।
ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਕਿਹਾ, ਉਹ ਠੀਕ ਕਿਹਾ ਹੈ। ਉਨ੍ਹਾਂ ਅੱਗੇ ਕਿਹਾ, “ਕਾਂਗਰਸ ਨੂੰ ਨੁਕਸਾਨ ਇਸ ਲਈ ਵੀ ਹੈ ਕਿ ਪਾਰਟੀ ਦੀ ਇੰਟਰਨਲ ਡੈਮੋਕਰੇਸੀ (ਅੰਦਰੂਨੀ ਲੋਕਤੰਤਰ) ਨੂੰ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਗਈ। ਡਿਸਿਪਲਿਨ ਚਾਹੀਦਾ ਹੈ, ਪਰ ਇੰਨਾ ਵੀ ਨਹੀਂ ਚਾਹੀਦਾ, ਜਿੰਨਾ ਬੀਜੇਪੀ ਦਾ ਹੈ ਕਿ ਜ਼ੁਬਾਨ ਹੀ ਬੰਦ ਕਰ ਦਿਓ।”
ਬੀਜੇਪੀ ‘ਤੇ ਟਿੱਪਣੀ
ਬੀਜੇਪੀ ਜਿਸ ਤਰ੍ਹਾਂ ਨਾਲ ਚੱਲ ਰਹੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਖ਼ਤਰਨਾਕ ਹੈ। ਜਿਸ ਪਾਰਟੀ ਵਿੱਚ ਡੈਮੋਕਰੇਸੀ ਖ਼ਤਮ ਹੋ ਜਾਵੇ ਅਤੇ ਪੂਰਨ ਡਿਕਟੇਟਰਸ਼ਿਪ ਆ ਜਾਵੇ, ਉਹ ਪਾਰਟੀ ਬਹੁਤ ਦੇਰ ਤੱਕ ਸਰਵਾਈਵ ਨਹੀਂ ਕਰਦੀ। ਅਸੀਂ (ਕਾਂਗਰਸ ਨੇ) ਤਾਂ 70 ਸਾਲ ਕੱਢ ਲਏ, ਹੁਣ ਦੇਖਣਾ ਹੈ ਕਿ ਇਨ੍ਹਾਂ ਦਾ ਕੀ ਹਾਲ ਹੁੰਦਾ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਅਤੇ ਪੂਰੇ ਦੇਸ਼ ਦੀ ਰਾਜਨੀਤੀ ਵੱਖਰੀ ਹੈ। ਪੰਜਾਬ ਵਿੱਚ ਲੀਡਰ ਨੂੰ ਪਸੰਦ ਕੀਤਾ ਜਾਂਦਾ ਹੈ। ਬਦਕਿਸਮਤੀ ਨਾਲ ਪੰਜਾਬ ਵਿੱਚ ਦੋ ਬਹੁਤ ਵੱਡੇ ਲੀਡਰ ਸਨ,ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ। ਪ੍ਰਕਾਸ਼ ਸਿੰਘ ਬਾਦਲ ਤਾਂ ਰਹੇ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਰਸਤਾ ਲੈ ਲਿਆ।
ਰੰਧਾਵਾ ਦੇ ਅਨੁਸਾਰ, ਉਸ ਸਮੇਂ ਜੋ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ, ਉਹ ਗਲਤ ਸੀ। ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਬਣੇ, ਉਨ੍ਹਾਂ ਨੂੰ ਕਾਂਗਰਸ ਨੇ ਹੀ ਬਣਾਇਆ। ਜਦੋਂ-ਜਦੋਂ ਉਨ੍ਹਾਂ ਨੇ ਕਾਂਗਰਸ ਛੱਡੀ ਹੈ, ਉਹ ਐੱਮਐੱਲਏ ਵੀ ਨਹੀਂ ਬਣ ਪਾਏ।
ਕੈਪਟਨ ਬਾਰੇ ਨਿੱਜੀ ਰਾਏ
ਰੰਧਾਵਾ ਬੋਲੇ ਕਿ ਪ੍ਰਨੀਤ ਕੌਰ ਜਦੋਂ ਵੀ ਸੰਸਦ ਮੈਂਬਰ ਬਣੀ, ਕਾਂਗਰਸ ਦੀ ਟਿਕਟ ‘ਤੇ ਹੀ ਬਣੀ ਹੈ। ਉਹ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਇੱਜ਼ਤ ਕਰਦੇ ਹਨ। ਇੱਕ ਆਦਮੀ ਦੀ ਤਰ੍ਹਾਂ ਉਹ ਜ਼ੁਬਾਨ ਵਾਲੇ ਹਨ ਅਤੇ ਕਿਸੇ ਦੇ ਨਾਲ ਖੜ੍ਹੇ ਹੋਣ ਵਾਲੇ ਵੀ ਹਨ। ਉਹ ਸਿਆਸੀ (Political) ਘੱਟ ਹਨ, ਦੋਸਤਾਂ ਦੇ ਦੋਸਤ ਹਨ ਅਤੇ ਦੁਸ਼ਮਣਾਂ ਦੇ ਪੱਕੇ ਦੁਸ਼ਮਣ ਹਨ।”
ਜਾਣੋ ਕੀ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੇ
ਕੈਪਟਨ ਅਮਰਿੰਦਰ ਸਿੰਘ ਨੇ ਹਾਲੀਆ ਇੰਟਰਵਿਊ ਵਿੱਚ ਕਾਂਗਰਸ ਅਤੇ ਬੀਜੇਪੀ ਬਾਰੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਸਨ, ਉਨ੍ਹਾਂ ਨੇ ਕਾਂਗਰਸ ਨੂੰ ਵਧੇਰੇ ਲੋਕਤੰਤਰੀ (Democratic) ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇਤਾਵਾਂ ਤੋਂ ਸਲਾਹ ਲੈਂਦਾ ਸੀ, ਜਦੋਂ ਕਿ ਬੀਜੇਪੀ ਵਿੱਚ ਜ਼ਮੀਨੀ ਨੇਤਾਵਾਂ ਦੀ ਰਾਏ ਤੋਂ ਬਿਨਾਂ ਦਿੱਲੀ ਤੋਂ ਫੈਸਲੇ ਹੋ ਜਾਂਦੇ ਹਨ। ਉਨ੍ਹਾਂ ਨੂੰ ਕਾਂਗਰਸ ਤੋਂ ਹਟਾਏ ਜਾਣ ਦਾ ਦਰਦ ਅੱਜ ਵੀ ਹੈ, ਪਰ ਵਾਪਸੀ ਦਾ ਸਵਾਲ ਹੀ ਨਹੀਂ ਉੱਠਦਾ। ਉਹ ਸੋਨੀਆ ਗਾਂਧੀ ਦੀ ਮਦਦ ਕਰਨਗੇ, ਪਰ ਸਿਆਸੀ ਤੌਰ ‘ਤੇ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਵਿੱਚ ਨੌਂ ਸੀਐੱਮ ਅਹੁਦੇ ਦੇ ਦਾਅਵੇਦਾਰ ਹਨ, ਪਰ ਕਿਸੇ ਦਾ ਭਵਿੱਖ ਨਹੀਂ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਅਸਥਿਰ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਸਿੱਧੂ ਜੋੜਾ ਝੂਠ ਬੋਲ ਰਿਹਾ ਹੈ, ਅਤੇ ਕਾਂਗਰਸ ਨੂੰ ਉਨ੍ਹਾਂ ਨੂੰ ਪਾਰਟੀ ਤੋਂ ਕੱਢ ਦੇਣਾ ਚਾਹੀਦਾ ਹੈ। ਸਿੱਧੂ ਨੂੰ ਕ੍ਰਿਕਟ ਟਿੱਪਣੀ ਵੱਲ ਵਾਪਸ ਆਉਣਾ ਚਾਹੀਦਾ ਹੈ। ਉਹ ਕਾਂਗਰਸ ਪਾਰਟੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸਿਰਫ਼ ਭਾਜਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਹੀ ਪੰਜਾਬ ਵਿੱਚ ਇੱਕ ਮਜ਼ਬੂਤ ਸਰਕਾਰ ਬਣਾ ਸਕਦਾ ਹੈ।