Banner
Banner

Punjab Elections Update: 5 ਜ਼ਿਲ੍ਹਿਆਂ ਵਿੱਚ ਦੁਬਾਰਾ ਹੋ ਰਹੀ ਵੋਟਿੰਗ, ਪੋਲਿੰਗ ’ਚ ਬੇਨਿਯਮੀਆਂ ਮਿਲਣ ਮਗਰੋਂ ਲਿਆ ਫੈਸਲਾ

Zila Parishad Block Samiti Elections Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ, ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਦੇ 16 ਪੋਲਿੰਗ ਬੂਥਾਂ ‘ਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ। ਜਿਸ ਦੇ ਚੱਲਦੇ ਅੱਜ ਇਨ੍ਹਾਂ ਬੂਥਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਕਮਿਸ਼ਨ ਨੂੰ ਇਨ੍ਹਾਂ ਬੂਥਾਂ ‘ਤੇ […]
Amritpal Singh
By : Updated On: 16 Dec 2025 10:27:AM
Punjab Elections Update: 5 ਜ਼ਿਲ੍ਹਿਆਂ ਵਿੱਚ ਦੁਬਾਰਾ ਹੋ ਰਹੀ ਵੋਟਿੰਗ, ਪੋਲਿੰਗ ’ਚ ਬੇਨਿਯਮੀਆਂ ਮਿਲਣ ਮਗਰੋਂ ਲਿਆ ਫੈਸਲਾ

Zila Parishad Block Samiti Elections Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ, ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਦੇ 16 ਪੋਲਿੰਗ ਬੂਥਾਂ ‘ਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ। ਜਿਸ ਦੇ ਚੱਲਦੇ ਅੱਜ ਇਨ੍ਹਾਂ ਬੂਥਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ।

ਦੱਸ ਦਈਏ ਕਿ ਕਮਿਸ਼ਨ ਨੂੰ ਇਨ੍ਹਾਂ ਬੂਥਾਂ ‘ਤੇ ਵੋਟਿੰਗ ਦੌਰਾਨ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਵੋਟਿੰਗ ਹੁਣ 16 ਦਸੰਬਰ ਯਾਨੀ ਅੱਜ ਹੋ ਰਹੀ ਹੈ। ਹਾਲਾਂਕਿ, ਨਤੀਜੇ ਪਹਿਲਾਂ ਤੋਂ ਨਿਰਧਾਰਤ ਮਿਤੀ, 17 ਦਸੰਬਰ ਨੂੰ ਘੋਸ਼ਿਤ ਕੀਤੇ ਜਾਣਗੇ।

ਅੰਮ੍ਰਿਤਸਰ ਦੇ ਅਟਾਰੀ ਜ਼ੋਨ ਦੇ 69 ਬੂਥਾਂ ’ਤੇ ਪੈ ਰਹੀਆਂ ਵੋਟਾਂ
ਬਰਨਾਲਾ ਦੇ ਰੈਸਰ ਪਿੰਡ ਦੇ ਬੂਥ ਨੰਬਰ 20 ’ਤੇ ਵੀ ਰੀਪੋਲਿੰਗ
ਗਿੱਦੜਬਾਹਾ ਦੇ ਪਿੰਡ ਬਬਨੀਆਂ ਤੇ ਮਧੀਰ ਪਿੰਡ ਦੇ 4 ਬੂਥਾਂ ’ਤੇ ਵੀ ਵੋਟਿੰਗ
ਗੁਰਦਾਸਪੁਰ ਦੇ ਪਿੰਡ ਚੰਨੀਆਂ ਵਿਖੇ ਵੀ ਪੈ ਰਹੀਆਂ ਵੋਟਾਂ
ਜਲੰਧਰ ਦੇ ਭੋਗਪੁਰ ਵਿਖੇ ਬੂਥ ਨੰਬਰ 4 ਤੇ 72 ’ਤੇ ਵੀ ਮੁੜ ਵੋਟਿੰਗ
17 ਦਸੰਬਰ ਨੂੰ ਹੀ ਇੱਕਠੇ ਐਲਾਨੇ ਜਾਣਗੇ ਸਾਰੇ ਚੋਣ ਨਤੀਜੇ

Read Latest News and Breaking News at Daily Post TV, Browse for more News

Ad
Ad