ਰੂਹ ਕੰਬਾਊ ਘਟਨਾ, ਚਾਵਾਂ ਨਾਲ ਪਾਲੇ ਪੁੱਤ ਨੇ ਮਾਂ-ਪਿਓ ਦਾ ਕਤਲ ਕਰ ਕੀਤੇ ਟੁਕੜੇ, ਇਲਾਕੇ ਦੇ ਲੋਕਾਂ ਦੇ ਉੱਡੇ ਹੋਸ਼

Son kills parents in Uttar Pradesh; ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਇਕ ਹੈਰਾਨ ਅਤੇ ਰੂਹ ਕੰਬ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਪੈਰ੍ਹਾਂ ਹੇਠੋਂ ਜ਼ਮੀਨ ਹਿੱਲ ਜਾਵੇਗੀ। ਇਥੇ ਇਕ ਇੰਜੀਨੀਅਰ ਪੁੱਤਰ ਨੇ ਮੁਸਲਿਮ ਪਤਨੀ ਦੀ ਖਾਤਰ ਆਪਣੇ ਹੀ ਜਨਮ ਦੇਣ ਵਾਲਿਆਂ ਮਾਪਿਆਂ ਸ਼ਿਆਮ ਬਹਾਦਰ ਤੇ ਬਬੀਤਾ ਦਾ ਬੇਰਹਿਮੀ ਨਾਲ ਕਤਲ […]
Jaspreet Singh
By : Updated On: 18 Dec 2025 10:18:AM
ਰੂਹ ਕੰਬਾਊ ਘਟਨਾ, ਚਾਵਾਂ ਨਾਲ ਪਾਲੇ ਪੁੱਤ ਨੇ ਮਾਂ-ਪਿਓ ਦਾ ਕਤਲ ਕਰ ਕੀਤੇ ਟੁਕੜੇ, ਇਲਾਕੇ ਦੇ ਲੋਕਾਂ ਦੇ ਉੱਡੇ ਹੋਸ਼

Son kills parents in Uttar Pradesh; ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਇਕ ਹੈਰਾਨ ਅਤੇ ਰੂਹ ਕੰਬ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਪੈਰ੍ਹਾਂ ਹੇਠੋਂ ਜ਼ਮੀਨ ਹਿੱਲ ਜਾਵੇਗੀ। ਇਥੇ ਇਕ ਇੰਜੀਨੀਅਰ ਪੁੱਤਰ ਨੇ ਮੁਸਲਿਮ ਪਤਨੀ ਦੀ ਖਾਤਰ ਆਪਣੇ ਹੀ ਜਨਮ ਦੇਣ ਵਾਲਿਆਂ ਮਾਪਿਆਂ ਸ਼ਿਆਮ ਬਹਾਦਰ ਤੇ ਬਬੀਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ।

ਇਸ ਵਾਰਦਾਤ ਦੌਰਾਨ ਮੁਲਜ਼ਮ ਪੁੱਤਰ ਨੇ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਦੇ ਸਿਰ ਲੋਹੇ ਦੀ ਸਿੱਲ ਨਾਲ ਕੁਚਲ ਦਿੱਤੇ। ਫਿਰ ਲਾਸ਼ਾਂ ਨੂੰ ਆਰੀ ਨਾਲ 6 ਟੁਕੜਿਆਂ ’ਚ ਵੱਢ ਦਿੱਤਾ। ਉਸ ਤੋਂ ਬਾਅਦ ਲਾਸ਼ਾਂ ਦੇ ਕੀਤੇ ਟੁਕੜੇ 7 ਬੋਰੀਆਂ ’ਚ ਪਾ ਕੇ ਗੋਮਤੀ ਦਰਿਆ ’ਚ ਰੋੜ੍ਹ ਦਿੱਤੇ ਤਾਂਕਿ ਇਸ ਵਾਰਦਾਤ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗੇ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਮੁਲਜ਼ਮ ਅੰਬੇਸ਼ ਕੁਮਾਰ ਨੇ 8 ਦਸੰਬਰ ਨੂੰ ਇਹ ਅਪਰਾਧ ਨੂੰ ਅੰਜ਼ਾਮ ਦਿੱਤਾ ਸੀ ਅਤੇ 15 ਦਸੰਬਰ ਨੂੰ ਘਟਨਾ ਦਾ ਪਤਾ ਲੱਗਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਪੁਲਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਪੱਛਮੀ ਬੰਗਾਲ ਦੀ ਇਕ ਮੁਸਲਿਮ ਔਰਤ ਨਾਲ ਲੱਗਭਗ 6 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਇਸ ਕਾਰਨ ਉਸ ਦੇ ਮਾਪੇ ਗੁੱਸੇ ’ਚ ਸਨ। ਉਹ ਉਸ ’ਤੇ ਵਿਆਹ ਨੂੰ ਤੋੜਨ ਲਈ ਦਬਾਅ ਪਾ ਰਹੇ ਸਨ, ਜਿਸ ਕਾਰਨ ਰੋਜ਼ਾਨਾ ਹੋਣ ਵਾਲਾ ਇਹ ਝਗੜਾ ਖੂਨੀ ਘਟਨਾ ’ਚ ਬਦਲ ਗਿਆ। ਕਤਲ ਤੋਂ ਬਾਅਦ ਮੁਲਜ਼ਮ ਨੇ ਸਰੀਰ ਦੇ ਅੰਗਾਂ ਦੀਆਂ 7 ਬੋਰੀਆਂ ਨੂੰ ਆਪਣੀ ਕਾਰ ’ਚ ਰੱਖੀਆਂ ਤੇ ਬੇਲਾਵ ਪੁਲ ਤੋਂ ਗੋਮਤੀ ਦਰਿਆ ’ਚ ਸੁੱਟ ਦਿੱਤੀਆਂ। ਸਰੀਰ ਦਾ ਇਕ ਕੱਟਿਆ ਹੋਇਆ ਹਿੱਸਾ ਘਰ ਰਹਿ ਗਿਆ ਸੀ। ਮੁਲਜ਼ਮ ਨੇ ਉਸ ਨੂੰ ਸਾਈਂ ਨਦੀ ’ਚ ਵੱਖਰਾ ਸੁੱਟ ਦਿੱਤਾ।

ਘਟਨਾ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਗੁੰਮਰਾਹ ਕੀਤਾ ਤੇ ਕੁਝ ਦਿਨਾਂ ਲਈ ਲਾਪਤਾ ਹੋ ਗਿਆ। ਉਸ ਵੱਲੋਂ ਮਾਪਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਦੇਣ ਤੋਂ ਬਾਅਦ ਪੁਲਸ ਸਰਗਰਮ ਹੋ ਗਈ। ਸਖ਼ਤ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਅਪਰਾਧ ਮੰਨ ਲਿਆ। 15 ਗੋਤਾਖੋਰ ਤਿੰਨ ਦਿਨਾਂ ਤੋਂ ਦਰਿਆ ’ਚ ਲਾਸ਼ਾਂ ਦੀ ਭਾਲ ਕਰ ਰਹੇ ਹਨ। ਹੁਣ ਤੱਕ ਪਿਤਾ ਦੀ ਲਾਸ਼ ਦਾ ਅੱਧਾ ਹਿੱਸਾ ਹੀ ਬਰਾਮਦ ਹੋਇਆ ਹੈ, ਜਦੋਂ ਕਿ ਮਾਂ ਦੇ ਅੰਗ ਨਹੀਂ ਮਿਲੇ ਹਨ। ਪੁਲਸ ਮੁਲਜ਼ਮ ਨੂੰ ਘਟਨਾ ਵਾਲੀ ਥਾਂ ’ਤੇ ਲੈ ਕੇ ਗਈ। ਕਤਲ, ਸਬੂਤਾਂ ਨੂੰ ਨਸ਼ਟ ਕਰਨ ਤੇ ਸਾਜ਼ਿਸ਼ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad