Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਰੋਪੜ ‘ਚ ਸਰਹਿੰਦ ਨਹਿਰ ‘ਤੇ ਬਣੇ ਪੁਲ ਤੋਂ ਲੰਘਣਾ ਹੈ ਤਾਂ ਸਾਵਧਾਨ! ਚੋਰਾਂ ਨੇ ਕੀਤਾ ਵੱਡਾ ਕਾਰਾ

Punjab News; ਰੋਪੜ, ਸਰਹਿੰਦ ਨਹਿਰ ਦੇ ਉੱਪਰ ਰੋਪੜ-ਚੰਡੀਗੜ੍ਹ ਨੈਸ਼ਨਲ ਹਾਈਵੇ ਲੋਹੇ ਦੇ ਬਣੇ ਪੁੱਲ ਨੂੰ ਹੁਣ ਚੋਰਾਂ ਤੋਂ ਵੱਡਾ ਖਤਰਾ ਪੈਦਾ ਹੋ ਗਿਆ ਹੈ। ਚੋਰਾਂ ਵੱਲੋਂ ਇਸ ਪੁੱਲ ਦੇ ਹੇਠਲੇ ਪਾਸੇ ਲਗਾਈਆਂ ਗਈਆਂ ਸਪੋਰਟਾਂ ਅਤੇ ਐਂਗਲਾਂ ਦੇ ਨੱਟ ਖੋਲੇ ਗਏ ਹਨ ਇੱਕ ਪਾਸਿਓਂ ਚਾਰ ਸਪੋਰਟਾਂ ਦੂਜੇ ਪਾਸਿਓਂ ਤਿੰਨ ਸਪੋਰਟਾਂ ਖੋਲ ਕੇ ਚੋਰ ਆਪਣੇ ਨਾਲ ਲੈ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਰੋਪੜ ‘ਚ ਸਰਹਿੰਦ ਨਹਿਰ ‘ਤੇ ਬਣੇ ਪੁਲ ਤੋਂ ਲੰਘਣਾ ਹੈ ਤਾਂ ਸਾਵਧਾਨ! ਚੋਰਾਂ ਨੇ ਕੀਤਾ ਵੱਡਾ ਕਾਰਾ

Punjab News; ਰੋਪੜ, ਸਰਹਿੰਦ ਨਹਿਰ ਦੇ ਉੱਪਰ ਰੋਪੜ-ਚੰਡੀਗੜ੍ਹ ਨੈਸ਼ਨਲ ਹਾਈਵੇ ਲੋਹੇ ਦੇ ਬਣੇ ਪੁੱਲ ਨੂੰ ਹੁਣ ਚੋਰਾਂ ਤੋਂ ਵੱਡਾ ਖਤਰਾ ਪੈਦਾ ਹੋ ਗਿਆ ਹੈ। ਚੋਰਾਂ ਵੱਲੋਂ ਇਸ ਪੁੱਲ ਦੇ ਹੇਠਲੇ ਪਾਸੇ ਲਗਾਈਆਂ ਗਈਆਂ ਸਪੋਰਟਾਂ ਅਤੇ ਐਂਗਲਾਂ ਦੇ ਨੱਟ ਖੋਲੇ ਗਏ ਹਨ ਇੱਕ ਪਾਸਿਓਂ ਚਾਰ ਸਪੋਰਟਾਂ ਦੂਜੇ ਪਾਸਿਓਂ ਤਿੰਨ ਸਪੋਰਟਾਂ ਖੋਲ ਕੇ ਚੋਰ ਆਪਣੇ ਨਾਲ ਲੈ ਗਏ। ਇਸ ਨਾਲ ਪੁੱਲ ਦੇ ਸੁਰੱਖਿਆ ਤੇ ਮਜਬੂਤੀ ਨੂੰ ਇੱਕ ਵੱਡਾ ਖਤਰਾ ਪੈਦਾ ਹੋਇਆ ਹੈ।

ਇਸ ਸਾਰੇ ਮਾਮਲੇ ਦਾ ਉਦੋਂ ਪਤਾ ਲੱਗਿਆ ਜਦੋਂ ਪੁੱਲ ਦੇ ਉੱਤੇ ਇੱਕ ਲਾਈਟ ਲਗਾਣ ਦਾ ਕੰਮ ਕਰਨ ਲਈ ਆਇਆ ਕਰਮਚਾਰੀ ਪੁੱਲ ਦੇ ਹੇਠਾਂ ਉਤਰਿਆ ਤਾਂ ਉਸਨੇ ਦੇਖਿਆ ਕਿ ਕੁਝ ਨੌਜਵਾਨ ਉਸਨੂੰ ਦੇਖ ਕੇ ਭੱਜੇ ਅਤੇ ਜਦੋਂ ਉਸਨੇ ਅੱਗੇ ਜਾ ਕੇ ਦੇਖਿਆ ਤਾਂ ਚੋਰ ਪੁਲ ਦੇ ਨਟ ਖੋਲ ਕੇ ਹੋਰ ਸਪੋਰਟਾਂ ਵੀ ਉਥੋਂ ਚੋਰੀ ਕਰਨ ਦੀ ਤਾਕ ਵਿੱਚ ਸਨ।

ਫਿਲਹਾਲ ਇਹ ਸਾਰੇ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਤੇ ਪੁਲ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਕੋਲ ਜਾ ਚੁੱਕੀ ਹੈ। ਪੁਲ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਸ ‘ਤੇ ਅਗਲਾ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਕੋਲ ਵੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ। ਜੋ ਪ੍ਰਬੰਧ ਪੁਲ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾਣੇ ਹਨ, ਉਹ ਵੀ ਜਲਦ ਕੀਤੇ ਜਾਣਗੇ।।

Read Latest News and Breaking News at Daily Post TV, Browse for more News

Ad
Ad

Punjab District News