ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਲੁਟੇਰਾ ਗੈਂਗ ਦੇ 4 ਮੁਲਜ਼ਮ ਮਾਰੂ ਹਥਿਆਰਾਂ ਸਮੇਤ ਕਾਬੂ

Police arrest 4 accused of robbery gang; ਲੁੱਟਾ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਰਾਮਪੁਰਾ ਸਿਟੀ ਥਾਣਾ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਰਾਮਪੁਰਾ ਦੇ ਮਹਿਰਾਜ ਦੇ ਵਿੱਚ ਚੋਰੀ ਦੇ ਦੌਰਾਨ ਜੈਕਟ ਭੁੱਲਣ […]
Jaspreet Singh
By : Updated On: 29 Dec 2025 17:03:PM
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਲੁਟੇਰਾ ਗੈਂਗ ਦੇ 4 ਮੁਲਜ਼ਮ ਮਾਰੂ ਹਥਿਆਰਾਂ ਸਮੇਤ ਕਾਬੂ

Police arrest 4 accused of robbery gang; ਲੁੱਟਾ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਰਾਮਪੁਰਾ ਸਿਟੀ ਥਾਣਾ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਵੀ ਰਾਮਪੁਰਾ ਦੇ ਮਹਿਰਾਜ ਦੇ ਵਿੱਚ ਚੋਰੀ ਦੇ ਦੌਰਾਨ ਜੈਕਟ ਭੁੱਲਣ ਦਾ ਮਾਮਲਾ ਸਾਹਮਣੇ ਆਇਆ ਸੀ,ਜਿਸ ਨੂੰ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਚੋਰ ਦੀ ਜੈਕਟ ਵਾਪਸ ਕਰਨ ਦੇ ਲਈ ਅਪੀਲ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਚੋਰ ਨੂੰ ਠੰਡ ਵੀ ਲੱਗ ਸਕਦੀ ਹੈ। ਜਿਸ ਦੀ ਅਰਜੀ ਐਸਐਚ ਓ ਸਾਹਿਬ ਨੂੰ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਸੀ।

ਇਸ ਮੌਕੇ ਡੀਐਸਪੀ ਮਨੋਜ ਜਿੰਦਲ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਰਾਮਪੁਰਾ ਲੁੱਟਾ ਖੋਹਾਂ ਅਤੇ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਲਗਾਤਾਰ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ। ਜਿਸ ਦੌਰਾਨ ਉਨਾਂ ਨੂੰ ਇਸਦੀ ਸੂਚਨਾ ਮਿਲੀ ਕਿ ਇੱਕ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਕੁਟੀਆ ਵਾਲੇ ਰਾਹ ‘ਤੇ ਹਥਿਆਰਾਂ ਸਮੇਤ ਖੜੇ ਹੋਏ ਨੇ ਜਿਸ ਤੋਂ ਬਾਅਦ ਸਾਡੀ ਪੁਲਿਸ ਟੀਮ ਮੌਕੇ ਦੇ ਉੱਤੇ ਪਹੁੰਚੀ ਅਤੇ ਉਹਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ। ਜਿਨਾਂ ਦੇ ਪਾਸਿਓਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।

Read Latest News and Breaking News at Daily Post TV, Browse for more News

Ad
Ad