Banner
Banner

ਫਿਰੋਜ਼ਪੁਰ ਤੋਂ ਬਾਅਦ ਹੁਣ ਲੁਧਿਆਣਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Latest News: ਲੁਧਿਆਣਾ ਦੇ ਅਦਾਲਤੀ ਕੰਪਲੈਕਸ ਨੂੰ ਅੱਜ ਕੁਝ ਸਮਾਂ ਪਹਿਲਾਂ ਪੁਲਿਸ ਵਲੋਂ ਖਾਲੀ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹਾਲ ਦੀ ਘੜੀ ਇਸ ਸੰਬੰਧੀ ਪੁਲਿਸ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਅਨੁਸਾਰ ਵੱਖ-ਵੱਖ ਸ਼ਹਿਰਾਂ ਵਿਚ ਆਈ ਈ.ਮੇਲ ਤੇ ਧਮਕੀਆਂ ਦੇ ਮੱਦੇ ਨਜ਼ਰ ਪੁਲਿਸ ਵਲੋਂ ਚੌਕਸੀ ਦੇ ਤੌਰ ‘ਤੇ ਇਹ ਕਾਰਵਾਈ ਕੀਤੀ […]
Khushi
By : Updated On: 08 Jan 2026 15:33:PM
ਫਿਰੋਜ਼ਪੁਰ ਤੋਂ ਬਾਅਦ ਹੁਣ ਲੁਧਿਆਣਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Latest News: ਲੁਧਿਆਣਾ ਦੇ ਅਦਾਲਤੀ ਕੰਪਲੈਕਸ ਨੂੰ ਅੱਜ ਕੁਝ ਸਮਾਂ ਪਹਿਲਾਂ ਪੁਲਿਸ ਵਲੋਂ ਖਾਲੀ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹਾਲ ਦੀ ਘੜੀ ਇਸ ਸੰਬੰਧੀ ਪੁਲਿਸ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਅਨੁਸਾਰ ਵੱਖ-ਵੱਖ ਸ਼ਹਿਰਾਂ ਵਿਚ ਆਈ ਈ.ਮੇਲ ਤੇ ਧਮਕੀਆਂ ਦੇ ਮੱਦੇ ਨਜ਼ਰ ਪੁਲਿਸ ਵਲੋਂ ਚੌਕਸੀ ਦੇ ਤੌਰ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਵੱਖ- ਵੱਖ ਸ਼ਹਿਰਾ ਵਿੱਚ ਈ-ਮੇਲ ਰਾਹੀ ਧਮਕੀ

ਸੂਤਰਾਂ ਅਨੁਸਾਰ ਵੱਖ-ਵੱਖ ਸ਼ਹਿਰਾਂ ਵਿਚ ਆਈ ਈ.ਮੇਲ ਤੇ ਧਮਕੀਆਂ ਦੇ ਮੱਦੇ ਨਜ਼ਰ ਪੁਲਿਸ ਵਲੋਂ ਚੌਕਸੀ ਦੇ ਤੌਰ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ।12:30 ਵਜੇ ਦੇ ਕਰੀਬ ਵੱਡੀ ਗਿਣਤੀ ਪੁਲਿਸ ਫੋਰਸ ਨਾਲ ਅਧਿਕਾਰੀ ਅਦਾਲਤੀ ਕੰਪਲੈਕਸ ਪਹੁੰਚੇ ਅਤੇ ਉਨ੍ਹਾਂ ਨੇ ਅਦਾਲਤਾਂ ਵਿਚ ਕੰਮ ਕਰ ਰਹੇ ਜੱਜਾਂ ਅ: ਵਕੀਲਾਂ ਨੂੰ ਤੁਰੰਤ ਅਦਾਲਤੀ ਕੰਪਲੈਕਸ ਛੱਡਣ ਲਈ ਕਿਹਾ, ਜਿਸ ਕਾਰਨ ਉੱਥੇ ਡਰ ਤੇ ਦਹਿਸ਼ਤ ਦਾ ਮਾਹੌਲ ਫੈਲ ਗਿਆ। 

ਹਾਲ ਦੀ ਘੜੀ ਪੁਲਿਸ ਵਲੋਂ ਚੈਕਿੰਗ ਜਾਰੀ ਸੀ । ਵਕੀਲਾਂ ਦੇ ਪ੍ਰਧਾਨ ਵਿਪਨ ਸੱਗੜ ਵਲੋਂ ਵਕੀਲਾਂ ਨੂੰ ਪੁਲਿਸ ਦਾ ਸਾਥ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਵੱਖ ਵੱਖ ਗਰੁੱਪਾਂ ਵਿਚ ਅਜਿਹੇ ਮੈਸੇਜ ਭੇਜ ਕੇ ਵਕੀਲਾਂ ਨੂੰ ਇਹ ਅਪੀਲ ਕੀਤੀ ਹੈ ਪ੍ਰਧਾਨ ਮੁਤਾਬਕ ਪੁਲਿਸ ਵਲੋਂ ਉਹਨਾਂ ਨੂੰ ਮੌਕ ਡਰਿਲ ਬਾਰੇ ਦੱਸਿਆ ਗਿਆ ਸੀ।

Read Latest News and Breaking News at Daily Post TV, Browse for more News

Ad
Ad