ਫਗਵਾੜਾ ’ਚ ਕਾਨੂੰਨ ਵਿਵਸਥਾ ਬੇਕਾਬੂ? 40–50 ਅਣਪਛਾਤੇ ਨੌਜਵਾਨਾਂ ਵੱਲੋਂ ਮਹੱਲੇ ’ਚ ਹਥਿਆਰਾਂ ਨਾਲ ਹਮਲਾ, ਘਰ ਤੇ ਗੱਡੀ ਦੀ ਭੰਨ-ਤੋੜ

Latest News: ਫਗਵਾੜਾ ਜੋ ਸ਼ਹਿਰ ਕਦੇ ਅਮਨ ਤੇ ਸੁਕੂਨ ਦੀ ਮਿਸਾਲ ਸੀ, ਅੱਜ ਉੱਥੇ ਡਰ ਤੇ ਖੌਫ਼ ਦਾ ਸਾਇਆ ਮੰਡਰਾ ਰਿਹਾ ਹੈ। ਆਏ ਦਿਨ ਵਾਪਰ ਰਹੀਆਂ ਘਟਨਾਵਾਂ ਨੇ ਫਗਵਾੜਾ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਮਹੱਲਾ ਕੋਟ ਰਾਣੀ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਤ ਕਰੀਬ 12 ਵਜੇ 40 ਤੋਂ 50 ਅਣਪਛਾਤੇ […]
Khushi
By : Updated On: 15 Jan 2026 09:02:AM
ਫਗਵਾੜਾ ’ਚ ਕਾਨੂੰਨ ਵਿਵਸਥਾ ਬੇਕਾਬੂ? 40–50 ਅਣਪਛਾਤੇ ਨੌਜਵਾਨਾਂ ਵੱਲੋਂ ਮਹੱਲੇ ’ਚ ਹਥਿਆਰਾਂ ਨਾਲ ਹਮਲਾ, ਘਰ ਤੇ ਗੱਡੀ ਦੀ ਭੰਨ-ਤੋੜ

Latest News: ਫਗਵਾੜਾ ਜੋ ਸ਼ਹਿਰ ਕਦੇ ਅਮਨ ਤੇ ਸੁਕੂਨ ਦੀ ਮਿਸਾਲ ਸੀ, ਅੱਜ ਉੱਥੇ ਡਰ ਤੇ ਖੌਫ਼ ਦਾ ਸਾਇਆ ਮੰਡਰਾ ਰਿਹਾ ਹੈ। ਆਏ ਦਿਨ ਵਾਪਰ ਰਹੀਆਂ ਘਟਨਾਵਾਂ ਨੇ ਫਗਵਾੜਾ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਮਹੱਲਾ ਕੋਟ ਰਾਣੀ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਤ ਕਰੀਬ 12 ਵਜੇ 40 ਤੋਂ 50 ਅਣਪਛਾਤੇ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਟੋਲੀਆਂ ਵਿੱਚ ਦਾਖਲ ਹੋਏ।

ਨੌਜਵਾਨਾਂ ਨੇ ਪਹਿਲਾਂ ਘਰ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਤੋੜ-ਫੋੜ ਕੀਤੀ ਅਤੇ ਅੰਦਰ ਖੜੀ ਗੱਡੀ ਨੂੰ ਬੇਰਹਮੀ ਨਾਲ ਨੁਕਸਾਨ ਪਹੁੰਚਾਇਆ। ਕੁਝ ਹੀ ਮਿੰਟਾਂ ਵਿੱਚ ਸਮਾਨ ਤਬਾਹ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ, ਵਾਸੀ ਰਾਜਾ ਗਾਰਡਨ, ਨੇ ਦੱਸਿਆ ਕਿ ਪਹਿਲਾਂ ਇਹੀ ਨੌਜਵਾਨ ਕੋਟ ਰਾਣੀ ਮਹੱਲੇ ਵਿੱਚ ਸਥਿਤ ਉਹਨਾਂ ਦੀ ਹਵੇਲੀ ਵਿੱਚ ਦਾਖਲ ਹੋਏ ਸਨ ਅਤੇ ਉੱਥੇ ਭੰਨ-ਤੋੜ ਕਰਨ ਤੋਂ ਬਾਅਦ ਰਾਜਾ ਗਾਰਡਨ ਵਾਲੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਹਨਾਂ ਅਨੁਸਾਰ ਘਟਨਾ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਉੱਧਰ, ਕੌਂਸਲਰ ਬਲਵੰਤ ਰਾਏ ਨੇ ਵੀ ਗੰਭੀਰ ਖੁਲਾਸਾ ਕਰਦਿਆਂ ਕਿਹਾ ਕਿ ਇਹ ਸਭ ਕੁਝ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ। ਮਹੱਲੇ ਵਿੱਚ ਅਣਪਛਾਤੇ ਨੌਜਵਾਨ ਟੋਲੀਆਂ ਬਣਾ ਕੇ ਘੁੰਮਦੇ ਹਨ। ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਨਾ ਤਾਂ ਕੋਈ ਠੋਸ ਕਾਰਵਾਈ ਹੋਈ ਅਤੇ ਨਾ ਹੀ ਨਤੀਜਾ ਨਿਕਲਿਆ।

ਇਸ ਤਾਜ਼ਾ ਵਾਰਦਾਤ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਫਗਵਾੜਾ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ? ਕੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਹੁਣ ਰੱਬ ਦੇ ਭਰੋਸੇ ਛੱਡ ਦਿੱਤੀ ਗਈ ਹੈ?

ਸ਼ਹਿਰ ਵਾਸੀਆਂ ਅਤੇ ਲੋਕ ਪ੍ਰਤੀਨਿਧੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਇਲਾਕੇ ਵਿੱਚ ਫੈਲੇ ਡਰ ਦੇ ਮਾਹੌਲ ਨੂੰ ਖਤਮ ਕੀਤਾ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਜਾਗਦੀ ਹੈ ਜਾਂ ਫਗਵਾੜਾ ’ਚ ਖੌਫ਼ ਦਾ ਸਾਇਆ ਹੋਰ ਗਹਿਰਾ ਹੁੰਦਾ ਜਾਵੇਗਾ।

Read Latest News and Breaking News at Daily Post TV, Browse for more News

Ad
Ad