Journalism Of Hope
BREAKING NEWS
ਚੰਡੀਗੜ੍ਹ-43 IED ਮਾਮਲਾ: 3 ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ.....CM ਮਾਨ ਦੀ ਪਤਨੀ ਨੇ ਰਿਟਾਇਰਡ ਜੱਜ ਨੂੰ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਨੂੰ ਦੱਸਿਆ ਝੂਠਾ.....ਵਿਦੇਸ਼ ਤੋਂ ਭਾਰਤ ਲਿਆਂਦੇ 3 ਵਾਂਟੇਡ ਗੈਂਗਸਟਰ, ਬੰਬੀਹਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ.... ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ.....CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ.....

Ludhiana Cylinder Blast: ਧਮਾਕੇ ਤੋਂ ਸਕਿੰਟ ਪਹਿਲਾਂ ਬਾਹਰ ਨਿਕਲੀ ਲੜਕੀ, ਨਹੀਂ ਤਾਂ…

Ludhiana Cylinder Blast: ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਇੰਦਰਾ ਕਾਲੋਨੀ ਵਿੱਚ ਇੱਕ ਘਰ ਅੰਦਰ ਗੈਸ ਸਿਲੈਂਡਰ ਵਿੱਚ ਭਿਆਨਕ ਧਮਾਕਾ ਹੋ ਗਿਆ। ਧਮਾਕੇ ਕਾਰਨ ਕਮਰੇ ਦੀ ਛੱਤ ਅਤੇ ਕੰਧਾਂ ਢਹਿ ਗਈਆਂ। ਗਨੀਮਤ ਰਹੀ ਕਿ ਧਮਾਕੇ ਤੋਂ ਪਹਿਲਾਂ ਘਰ ਅੰਦਰ ਬੈਠੀ ਲੜਕੀ ਬਾਹਰ ਨਿਕਲ ਆਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੁਪਹਿਰ ਤੋਂ ਬਾਅਦ ਅਚਾਨਕ ਹੋਏ […]
Jaspreet Singh
By : Updated On: 20 Jan 2026 15:48:PM
Ludhiana Cylinder Blast: ਧਮਾਕੇ ਤੋਂ ਸਕਿੰਟ ਪਹਿਲਾਂ ਬਾਹਰ ਨਿਕਲੀ ਲੜਕੀ, ਨਹੀਂ ਤਾਂ…

Ludhiana Cylinder Blast: ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਇੰਦਰਾ ਕਾਲੋਨੀ ਵਿੱਚ ਇੱਕ ਘਰ ਅੰਦਰ ਗੈਸ ਸਿਲੈਂਡਰ ਵਿੱਚ ਭਿਆਨਕ ਧਮਾਕਾ ਹੋ ਗਿਆ। ਧਮਾਕੇ ਕਾਰਨ ਕਮਰੇ ਦੀ ਛੱਤ ਅਤੇ ਕੰਧਾਂ ਢਹਿ ਗਈਆਂ। ਗਨੀਮਤ ਰਹੀ ਕਿ ਧਮਾਕੇ ਤੋਂ ਪਹਿਲਾਂ ਘਰ ਅੰਦਰ ਬੈਠੀ ਲੜਕੀ ਬਾਹਰ ਨਿਕਲ ਆਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ਼ਤਿਹਾਰ

ਦੁਪਹਿਰ ਤੋਂ ਬਾਅਦ ਅਚਾਨਕ ਹੋਏ ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣ ਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਆਲੇ-ਦੁਆਲੇ ਦੇ ਘਰਾਂ ਤੋਂ ਲੋਕ ਬਾਹਰ ਨਿਕਲ ਆਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।

ਪਰਿਵਾਰ ਦਾ ਬਿਆਨ

ਘਰ ਦੀ ਮਹਿਲਾ ਪੁਸ਼ਪਾ ਨੇ ਦੱਸਿਆ ਕਿ ਉਸ ਦੀ ਧੀ ਘਰ ’ਚ ਇਕੱਲੀ ਰਹਿੰਦੀ ਹੈ। ਦਿਨ ਦੇ ਸਮੇਂ ਉਸ ਕੋਲ ਇੱਕ ਹੋਰ ਲੜਕੀ ਆਈ ਸੀ, ਜਿਸ ਨੇ ਗੈਸ ਜਲਾਈ ਅਤੇ ਉਸ ਤੋਂ ਬਾਅਦ ਉਥੋਂ ਚਲੀ ਗਈ। ਇਸ ਦੌਰਾਨ ਗੈਸ ਪਾਈਪ ਨੂੰ ਅੱਗ ਲੱਗ ਗਈ, ਜੋ ਸਿਲੈਂਡਰ ਤੱਕ ਪਹੁੰਚ ਗਈ। ਅੱਗ ਵੇਖ ਕੇ ਉਸ ਦੀ ਧੀ ਤੁਰੰਤ ਘਰ ਤੋਂ ਬਾਹਰ ਭੱਜ ਗਈ।

ਉਸਨੇ ਦੱਸਿਆ ਕਿ ਜਦੋਂ ਧੀ ਬਾਹਰ ਨਿਕਲੀ, ਉਸ ਤੋਂ ਕੁਝ ਸਮੇਂ ਬਾਅਦ ਸਿਲੈਂਡਰ ਵਿੱਚ ਧਮਾਕਾ ਹੋ ਗਿਆ। ਧਮਾਕੇ ਕਾਰਨ ਕਮਰੇ ਦੀ ਛੱਤ ਅਤੇ ਕੰਧਾਂ ਡਿੱਗ ਗਈਆਂ ਅਤੇ ਘਰੇਲੂ ਸਾਮਾਨ ਸੜ ਗਿਆ। ਪੁਸ਼ਪਾ ਨੇ ਇਹ ਵੀ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਫੈਕਟਰੀ ਵਿੱਚ ਨੌਕਰੀ ਕਰਦੇ ਹਨ ਅਤੇ ਧੀ ਘਰ ’ਚ ਇਕੱਲੀ ਰਹਿੰਦੀ ਹੈ। ਧੀ ਦੇ ਸਿਰ ’ਤੇ ਪਹਿਲਾਂ ਤੋਂ ਹੀ ਚੋਟ ਲੱਗੀ ਹੋਈ ਸੀ।

ਲੋਕਾਂ ਨੂੰ ਲੱਗਿਆ ਬੰਬ ਧਮਾਕਾ ਹੋਇਆ

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਦਿਨ ਦੇ ਸਮੇਂ ਆਈ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਕਈ ਲੋਕਾਂ ਨੂੰ ਲੱਗਾ ਕਿ ਕਿਤੇ ਬੰਬ ਧਮਾਕਾ ਨਾ ਹੋ ਗਿਆ ਹੋਵੇ। ਬਾਅਦ ਵਿੱਚ ਪਤਾ ਲੱਗਿਆ ਕਿ ਇੱਕ ਘਰ ਵਿੱਚ ਗੈਸ ਸਿਲੈਂਡਰ ਫਟਿਆ ਹੈ। ਧਮਾਕੇ ਨਾਲ ਘਰ ਦੀ ਛੱਤ ਵੀ ਢਹਿ ਗਈ।

ਲਾਪਰਵਾਹੀ ਕਾਰਨ ਹੋਇਆ ਹਾਦਸਾ

ਥਾਣਾ ਡਿਵੀਜ਼ਨ ਨੰਬਰ ਦੋ ਦੀ ਚੌਕੀ ਜਨਕਪੁਰੀ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਜਿਸ ਘਰ ਵਿੱਚ ਧਮਾਕਾ ਹੋਇਆ, ਉਥੇ ਰਹਿਣ ਵਾਲੀ ਧੀ ਇੱਕ ਸਪੈਸ਼ਲ ਚਾਈਲਡ ਹੈ। ਉਸ ਨੇ ਖਾਣਾ ਬਣਾਉਣ ਲਈ ਗੈਸ ਜਲਾਈ ਅਤੇ ਆਪਣੇ ਆਪ ਬਾਹਰ ਆ ਗਈ। ਕੁਝ ਸਮੇਂ ਬਾਅਦ ਅੱਗ ਲੱਗੀ ਅਤੇ ਅੱਗ ਦੇ ਕਾਰਨ ਸਿਲੈਂਡਰ ਵਿੱਚ ਧਮਾਕਾ ਹੋ ਗਿਆ।

Read Latest News and Breaking News at Daily Post TV, Browse for more News

Ad
Ad

Punjab District News