ਹਸਪਤਾਲ ਤੋਂ ਭੱਜਿਆ, ਪੁਲਿਸ ’ਤੇ ਚਲਾਈ ਗੋਲੀ…ਅਟਾਰੀ ’ਚ ਸ਼ਾਤਿਰ ਅਪਰਾਧੀ ਦਾ ਅੰਤ

Amritsar Crime News; ਅੰਮ੍ਰਿਤਸਰ ਰੂਰਲ ਪੁਲਿਸ ਦੀ ਕੁਖਿਆਤ ਅਪਰਾਧੀ ਮਨੀ ਪ੍ਰਿੰਸ ਨਾਲ ਦੂਜੀ ਵਾਰ ਪੁਲਿਸ ਮੁੱਠਭੇੜ ਹੋਈ ਹੈ। ਇਹ ਮੁੱਠਭੇੜ ਅੰਮ੍ਰਿਤਸਰ ਦੇ ਅਟਾਰੀ ਇਲਾਕੇ ਨੇੜੇ ਹੋਈ, ਜਿੱਥੇ ਪੁਲਿਸ ਨੇ ਘੇਰਾਬੰਦੀ ਕਰਕੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮਨੀ ਪ੍ਰਿੰਸ ਮਾਰਿਆ ਗਿਆ। ਡੀ ਆਈ ਜੀ ਸੰਦੀਪ ਗੋਇਲ ਨੇ ਦੱਸਿਆ ਕਿ ਮਨੀ […]
Jaspreet Singh
By : Updated On: 20 Jan 2026 16:49:PM
ਹਸਪਤਾਲ ਤੋਂ ਭੱਜਿਆ, ਪੁਲਿਸ ’ਤੇ ਚਲਾਈ ਗੋਲੀ…ਅਟਾਰੀ ’ਚ ਸ਼ਾਤਿਰ ਅਪਰਾਧੀ ਦਾ ਅੰਤ
ਸੰਕੇਤਕ ਤਸਵੀਰ

Amritsar Crime News; ਅੰਮ੍ਰਿਤਸਰ ਰੂਰਲ ਪੁਲਿਸ ਦੀ ਕੁਖਿਆਤ ਅਪਰਾਧੀ ਮਨੀ ਪ੍ਰਿੰਸ ਨਾਲ ਦੂਜੀ ਵਾਰ ਪੁਲਿਸ ਮੁੱਠਭੇੜ ਹੋਈ ਹੈ। ਇਹ ਮੁੱਠਭੇੜ ਅੰਮ੍ਰਿਤਸਰ ਦੇ ਅਟਾਰੀ ਇਲਾਕੇ ਨੇੜੇ ਹੋਈ, ਜਿੱਥੇ ਪੁਲਿਸ ਨੇ ਘੇਰਾਬੰਦੀ ਕਰਕੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮਨੀ ਪ੍ਰਿੰਸ ਮਾਰਿਆ ਗਿਆ।

ਡੀ ਆਈ ਜੀ ਸੰਦੀਪ ਗੋਇਲ ਨੇ ਦੱਸਿਆ ਕਿ ਮਨੀ ਪ੍ਰਿੰਸ ਇੱਕ ਸ਼ਾਤਿਰ ਅਪਰਾਧੀ ਸੀ, ਜਿਸ ਖ਼ਿਲਾਫ਼ ਤਰਨਤਾਰਨ ਸਮੇਤ ਕਈ ਥਾਣਿਆਂ ਵਿੱਚ ਗੰਭੀਰ ਅਪਰਾਧਕ ਮਾਮਲੇ ਦਰਜ ਸਨ।

ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਲੋਪੋਕੇ ਪੁਲਿਸ ਵੱਲੋਂ ਉਸ ਦਾ ਐਨਕਾਊਂਟਰ ਕੀਤਾ ਗਿਆ ਸੀ, ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਮਨੀ ਪ੍ਰਿੰਸ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ ਅਤੇ ਪੁਲਿਸ ਉਸ ਦੀ ਤਲਾਸ਼ ਵਿੱਚ ਜੁਟੀ ਹੋਈ ਸੀ।

ਫਾਇਰਿੰਗ ਤੋਂ ਬਾਅਦ ਪੁਲਿਸ ਨੇ ਆਤਮ-ਰੱਖਿਆ ਵਿੱਚ ਕੀਤੀ ਜਵਾਬੀ ਕਾਰਵਾਈ

ਹਾਲ ਹੀ ਵਿੱਚ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਉਸ ਦੀ ਮੌਜੂਦਗੀ ਬਾਰੇ ਪੱਕੀ ਜਾਣਕਾਰੀ ਮਿਲੀ। ਪੁਲਿਸ ਨੇ ਤੁਰੰਤ ਅਟਾਰੀ ਨੇੜੇ ਘੇਰਾਬੰਦੀ ਕਰਕੇ ਮਨੀ ਪ੍ਰਿੰਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਵੇਖਦੇ ਹੀ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਆਤਮ-ਰੱਖਿਆ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਮਨੀ ਪ੍ਰਿੰਸ ਦੂਜੀ ਮੁੱਠਭੇੜ ਵਿੱਚ ਮਾਰਿਆ ਗਿਆ।

ਡੀ ਆਈ ਜੀ ਨੇ ਕਿਹਾ ਕਿ ਮਨੀ ਪ੍ਰਿੰਸ ਨੂੰ ਫਰਾਰ ਹੋਣ ਵਿੱਚ ਮਦਦ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਉਹ ਹਸਪਤਾਲ ਤੋਂ ਕਿਵੇਂ ਫਰਾਰ ਹੋਇਆ ਅਤੇ ਇਸ ਵਿੱਚ ਕਿਨ੍ਹਾਂ ਦੀ ਮਿਲੀਭਗਤ ਸੀ। ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਅਜਿਹੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ।

Read Latest News and Breaking News at Daily Post TV, Browse for more News

Ad
Ad