Banner
Banner

MP ਗੁਰਜੀਤ ਸਿੰਘ ਔਜਲਾ ਵੱਲੋਂ ਸਰਕਾਰੀ ਹਸਪਤਾਲ ਲੋਪੋਕੇ ’ਚ ਹੋਈ ਖੁਦਕੁਸ਼ੀ ਦੇ ਮਾਮਲੇ ‘ਚ ਉੱਚ ਪੱਧਰੀ ਜਾਂਚ ਦੀ ਮੰਗ

MP Gurjit Singh Aujla; ਸਰਕਾਰੀ ਹਸਪਤਾਲਾਂ ਵਿੱਚ ਲਾਪਰਵਾਹੀ ਅਤੇ ਨਜ਼ਰਅੰਦਾਜ਼ੀ ਦੇ ਲੱਗ ਰਹੇ ਗੰਭੀਰ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਅੰਮ੍ਰਿਤਸਰ ਦੇ ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ 13 ਜਨਵਰੀ ਨੂੰ ਵਿਨੋਦ ਕੁਮਾਰ ਨਾਂ ਦੇ ਇੱਕ ਨੌਜਵਾਨ ਵੋਲੋਂ ਖੁਦਕੁਸ਼ੀ ਕਰਨ ਦੇ […]
Jaspreet Singh
By : Updated On: 21 Jan 2026 12:29:PM
MP ਗੁਰਜੀਤ ਸਿੰਘ ਔਜਲਾ ਵੱਲੋਂ ਸਰਕਾਰੀ ਹਸਪਤਾਲ ਲੋਪੋਕੇ ’ਚ ਹੋਈ ਖੁਦਕੁਸ਼ੀ ਦੇ ਮਾਮਲੇ ‘ਚ ਉੱਚ ਪੱਧਰੀ ਜਾਂਚ ਦੀ ਮੰਗ

MP Gurjit Singh Aujla; ਸਰਕਾਰੀ ਹਸਪਤਾਲਾਂ ਵਿੱਚ ਲਾਪਰਵਾਹੀ ਅਤੇ ਨਜ਼ਰਅੰਦਾਜ਼ੀ ਦੇ ਲੱਗ ਰਹੇ ਗੰਭੀਰ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਅੰਮ੍ਰਿਤਸਰ ਦੇ ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ 13 ਜਨਵਰੀ ਨੂੰ ਵਿਨੋਦ ਕੁਮਾਰ ਨਾਂ ਦੇ ਇੱਕ ਨੌਜਵਾਨ ਵੋਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਉੱਚ ਪੱਧਰੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਘਟਨਾ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਆਈ.ਏ.ਐੱਸ. ਨੂੰ ਲਿਖੀ ਚਿੱਠੀ ਵਿੱਚ ਐੱਮਪੀ ਔਜਲਾ ਨੇ ਵਿਨੋਦ ਕੁਮਾਰ ਪੁੱਤਰ ਸਵ. ਸਰਵਨ ਕੁਮਾਰ ਵਾਸੀ ਪਿੰਡ ਚੋਗਾਵਾਂ (ਅੰਮ੍ਰਿਤਸਰ ਜ਼ਿਲ੍ਹਾ) ਦੀ ਦੁਖਦਾਈ ਮੌਤ ਦਾ ਹਵਾਲਾ ਦੇਂਦਿਆਂ ਕਿਹਾ ਹੈ, ਕਿ ਇਹ ਅਸਲ ਵਿਚ ਇੱਕ ਮੌਤ ਨਹੀਂ ਸਗੋਂ ਸਰਕਾਰੀ ਸਿਹਤ ਸੇਵਾਵਾਂ ਦੀ ਕਾਰਗੁਜਾਰੀ ਤੇ ਇੱਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਇਹ ਕਿੱਡੀ ਵੱਡੀ ਵਿਡੰਮਣਾ ਹੈ ਕਿ ਹਸਪਤਾਲ ਵਿਚ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਕੋਈ ਜਾਂਦਾ ਹੈ। ਪਰ ਉਸ ਵੱਲੋਂ ਮਾੜੇ ਪ੍ਰਬੰਧਾਂ ਅਤੇ ਘਟੀਆ ਵਿਵਹਾਰ ਤੋਂ ਤੰਗ ਆ ਕਿ ਖ਼ੁਦਕਸ਼ੀ ਕਰ ਲਈ ਜਾਂਦੀ ਹੈ।ਪਰਿਵਾਰਕ ਮੈਂਬਰਾਂ ਦੇ ਅਨੁਸਾਰ ਵਿਨੋਦ ਕੁਮਾਰ ਨੂੰ ਗੰਭੀਰ ਦਰਦ ਅਤੇ ਸਾਹ ਲੈਣ ਵਿੱਚ ਮੁਸ਼ਕਲਾਂ ਹੋ ਰਹੀਆਂ ਸਨ।

ਪਰ ਹਸਪਤਾਲ ਦੇ ਸਟਾਫ਼ ਨੇ ਲਗਭਗ ਦੋ ਘੰਟੇ ਤੱਕ ਉਸ ਨੂੰ ਬਿਨਾਂ ਇਲਾਜ ਦੇ ਛੱਡ ਦਿੱਤਾ। ਪੀੜ ਨਾ ਸਹਾਰ ਦਾ ਹੋਇਆ ਉਹ ਮਾਨਸਿਕ ਤੌਰ ’ਤੇ ਇਹਨਾਂ ਟੁੱਟ ਗਿਆ ਕਿ ਉਸ ਨੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਤੋਂ ਦੁੱਖੀ ਹੋ ਕਿ ਅਤੇ ਡਾਕਟਰਾਂ ਦੇ ਸਿਰ ਚੜ੍ਹ ਕਿ ਹਸਪਤਾਲ ਦੇ ਅੰਦਰ ਹੀ ਪਾਣੀ ਵਾਲੀ ਟੈਂਕੀ ਦੇ ਗ੍ਰਿਲ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਮਰਹੂਮ ਦੇ ਵੱਡੇ ਭਰਾ ਸੰਜੀਵ ਕੁਮਾਰ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਡਾਕਟਰਾਂ ਦੇ ਵਿਵਹਾਰ ਤੋਂ ਦੁੱਖੀ ਹੋਇਆ ਕਹਿ ਰਿਹਾ ਸੀ। ਮੈਨੂੰ ਬਚਾ ਲਵੋਂ ਅਤੇ ਜਲਦੀ ਅੰਮ੍ਰਿਤਸਰ ਲੈ ਜਾਓ, ਡਾਕਟਰ ਦੋ ਘੰਟਿਆਂ ਤੋਂ ਮੇਰੇ ਕੋਈ ਇਲਾਜ ਨਹੀਂ ਕਰ ਰਹੇ। ਇਸੇ ਦੌਰਾਨ ਹਸਪਤਾਲ ਸਟਾਫ਼ ਦੇ ਹੋਰ ਮੈਂਬਰ ਉਸ ਵੱਲੋਂ ਅਜਿਹਾ ਬੋਲਣ ਤੇ ਉਸ ਦੇ ਦੁਆਲੇ ਹੋ ਗਏ ਤੇ ਇੱਥੋਂ ਤਕ ਕਿਹਾ ਪਹਿਲਾ ਤੇਰਾ ਸੰਘ ਹੀ ਨਾ ਪਾੜ ਦਈਏ।ਹਸਪਤਾਲ ਦੇ ਇੱਕ ਹੋਰ ਮੁਲਾਜ਼ਮ ਵੋਲੋਂ ਰੁੱਖੇ ਤਰੀਕੇ ਨਾਲ ਵਿਵਹਾਰ ਕੀਤਾ ਜਾ ਰਿਹਾ ਸੀ ਅਤੇ ਇੱਥੋਂ ਤਕ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਤੈਨੂੰ ਚੁੱਕ ਕੇ ਹਸਪਤਾਲ ਤੋਂ ਬਾਹਰ ਸੁੱਟ ਦੇਣਾ। ਪਰਿਵਾਰ ਵੱਲੋਂ ਅੰਮ੍ਰਿਤਸਰ ਰੈਫਰ ਕਰਨ ਜਾਂ ਸਹੀ ਇਲਾਜ ਦੀ ਮੰਗ ਕੀਤੀ ਗਈ ਪਰ ਕੋਈ ਤੁਰੰਤ ਕਾਰਵਾਈ ਨਹੀਂ ਹੋਈ। ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਹੋਣ ਉਪਰੰਤ 14 ਜਨਵਰੀ ਨੂੰ ਦੁਰਗਿਆਣਾ ਮੰਦਰ ਦੇ ਨੇੜੇ ਸ਼ਿਵ ਪੁਰੀ ਸ਼ਮਸ਼ਾਨ ਘਾਟ ਵਿਚ ਵਿੱਚ ਸਸਕਾਰ ਹੋਇਆ। ਔਜਲਾ ਨੇ ਇਸ ਗੱਲ ਤੇ ਵੀ ਹੈਰਾਨੀ ਪ੍ਰਗਟਾਈ ਕਿ ਇੱਕ ਹਫਤੇ ਤੋਂ ਉਪਰ ਹੋ ਜਾਣ ਦੇ ਬਾਵਜੂਦ ਥਾਣਾ ਲੋਪੋਕੇ(ਅੰਮ੍ਰਿਤਸਰ ਦਿਹਾਤੀ) ਵੋਲੋਂ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿਖਾਉਣ ਵਿਚ ਕੋਈ ਸਹਿਯੋਗ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹ ਦੋਵੇਂ ਤੱਥ ਵੀ ਸਾਰੇ ਦੁਖਦ ਮਾਮਲੇ ਡੂੰਘੇ ਸ਼ੱਕ ਦੇ ਘੇਰੇ ਨੂੰ ਵਧਾਉਂਦੇ ਹਨ।

ਐੱਮਪੀ ਔਜਲਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਇਹ ਘਟਨਾ ਸਰਕਾਰੀ ਹਸਪਤਾਲ ਲੋਪੋਕੇ ਦੀ ਕਾਰਗੁਜ਼ਾਰੀ, ਜਵਾਬਦੇਹੀ ਅਤੇ ਸੰਵੇਦਨਸ਼ੀਲਤਾ ’ਤੇ ਗੰਭੀਰ ਸਵਾਲ ਉਠਾਉਂਦੀ ਹੈ। ਜੇਕਰ ਸਮੇਂ ਸਿਰ ਮੁੱਢਲੀ ਐਮਰਜੈਂਸੀ ਸੇਵਾ ਮੁਹੱਈਆ ਕਰਵਾਈ ਜਾਂਦੀ ਤਾਂ ਇਹ ਕੀਮਤੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਨੇ ਤੁਰੰਤ ਉੱਚ ਪੱਧਰੀ ਜਾਂਚ ਕਰਵਾਉਣ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਓ.ਬੀ.ਸੀ. ਭਲਾਈ ਸਟੈਂਡਿੰਗ ਕਮੇਟੀ ਅਤੇ ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਐੱਮਪੀ ਔਜਲਾ ਦੀ ਇਸ ਦਖਲਅੰਦਾਜ਼ੀ ਨਾਲ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਦੀ ਖਰਾਬ ਹਾਲਤ ਬਾਰੇ ਵਧਦੀਆਂ ਚਿੰਤਾਵਾਂ ਸਾਹਮਣੇ ਆ ਗਈਆਂ ਹਨ। ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਪਰ ਸੂਤਰਾਂ ਅਨੁਸਾਰ ਸਬੰਧਤ ਸਿਹਤ ਵਿਭਾਗ ਵੋਲੋਂ ਸਰਕਾਰੀ ਹਸਪਤਾਲ ਦੇ ਐਸ ਐਮ ਓ ਕੋਲੋ ਸਾਰੇ ਮਾਮਲੇ ਦੀ ਰਿਪੋਰਟ ਮੰਗ ਲਈ ਗਈ ਹੈ ਅਤੇ ਪੁਲਿਸ ਵਿਭਾਗਾ ਵੀ ਇਸ ਗੰਭੀਰ ਮਾਮਲੇ ਨੂੰ ਲੈ ਕਿ ਸਰਗਰਮ ਹੋ ਗਿਆ ਹੈ।ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਸਰਕਾਰੀ ਹਸਪਤਾਲਾਂ ਤੋਂ ਆਮ ਲੋਕਾਂ ਦੇ ਉੱਠ ਰਹੇ ਵਿਸ਼ਵਾਸ਼ ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟਾਈ ਅਤੇ ਇਸ ਦੇ ਕਾਰਨ ਸਟਾਫ਼ ਦੀ ਕਮੀ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਦਸਦਿਆਂ ਕਿਹਾ ਕਿ ਇਸ ਘਟਨਾ ਤੋਂ ਇਲਾਵਾ ਹੋਰ ਵੀ ਲਾਪਰਵਾਹੀ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ, ਜੋ ਸਰਕਾਰ ਦੇ ਸਾਰੇ ਦਵਾਇਆ ਨੂੰ ਝੁੱਠਲਾ ਰਹੇ ਹਨ।ਐੱਮਪੀ ਨੇ ਪਰਿਵਾਰ ਨੂੰ ਹਰ ਹਾਲਤ ਵਿਚ ਇਨਸਾਫ਼ ਦਿਵਾਉਣ ਦਾ ਦ੍ਰਿੜ ਸਕੰਲਪ ਦੁਹਰਾਇਆ ਅਤੇ ਸਾਰੇ ਘਟੀਆ ਸਿਹਤ ਸਿਸਟਮ ਨੂੰ ਅਸਫਲਤਾਵਾਂ ਦਾ ਮੁੱਖ ਕਾਰਨ ਦੱਸਿਆ।

Read Latest News and Breaking News at Daily Post TV, Browse for more News

Ad
Ad